IMG-LOGO
Home News blog-detail-01.html
ਦੇਸ਼

ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਭਾਰਤ ਪੁੱਜੇ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ

by Admin - 2026-02-16 23:58:40 0 Views 0 Comment
IMG
ਨਵੀਂ ਦਿੱਲੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸੋਮਵਾਰ ਰਾਤ ਨੂੰ ਤਿੰਨ ਰੋਜ਼ਾ ਭਾਰਤ ਦੌਰੇ ’ਤੇ ਮੁੰਬਈ ਪਹੁੰਚ ਗਏ ਹਨ। ਇਸ ਯਾਤਰਾ ਦਾ ਉਦੇਸ਼ ਭਾਰਤ ਨਾਲ ਫਰਾਂਸ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਗੂੜ੍ਹਾ ਕਰਨਾ ਹੈ, ਜਿਸ ਤਹਿਤ ਮੁੰਬਈ ਅਤੇ ਨਵੀਂ ਦਿੱਲੀ ਵਿੱਚ ਪ੍ਰੋਗਰਾਮ ਤੈਅ ਕੀਤੇ ਗਏ ਹਨ। ਮੈਕਰੋਨ ਅਤੇ ਉਨ੍ਹਾਂ ਦੀ ਪਤਨੀ ਬ੍ਰਿਜਿਟ ਮੈਕਰੋਨ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਰਾਜਪਾਲ ਆਚਾਰੀਆ ਦੇਵਵ੍ਰਤ ਨੇ ਸਵਾਗਤ ਕੀਤਾ। ਮੈਕਰੋਨ ਦੀ ਇਹ ਚੌਥੀ ਭਾਰਤ ਯਾਤਰਾ ਰੱਖਿਆ, ਤਕਨਾਲੋਜੀ, ਵਪਾਰ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਵਧਦੇ ਸਹਿਯੋਗ ਦੇ ਦਰਮਿਆਨ ਹੋ ਰਹੀ ਹੈ। ਆਪਣੀ ਰਵਾਨਗੀ ਤੋਂ ਪਹਿਲਾਂ ਇੱਕ ਸੰਦੇਸ਼ ਵਿੱਚ ਮੈਕਰੋਨ ਨੇ ਕਿਹਾ ਕਿ ਉਹ ਰਣਨੀਤਕ ਭਾਈਵਾਲੀ ਨੂੰ "ਹੋਰ ਵੀ ਅੱਗੇ" ਲਿਜਾਣ ਲਈ ਮੁੰਬਈ ਤੋਂ ਨਵੀਂ ਦਿੱਲੀ ਤੱਕ ਤਿੰਨ ਦਿਨਾਂ ਦੇ ਰੁਝੇਵਿਆਂ ਲਈ ਭਾਰਤ ਦੇ ਰਾਹ ’ਤੇ ਵਿੱਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ "ਮੇਰੇ ਪਿਆਰੇ ਦੋਸਤ" ਕਹਿ ਕੇ ਸੰਬੋਧਿਤ ਕਰਦਿਆਂ ਉਨ੍ਹਾਂ ਲਿਖਿਆ, "ਮਿਲ ਕੇ ਅਸੀਂ ਆਪਣੇ ਸਹਿਯੋਗ ਨੂੰ ਹੋਰ ਵੀ ਅੱਗੇ ਵਧਾਂਗੇ।" ਭਾਰਤ ਵਿੱਚ ਫਰਾਂਸੀਸੀ ਦੂਤਾਵਾਸ ਨੇ ਦੱਸਿਆ ਕਿ ਇਸ ਦੌਰੇ ਦੇ ਏਜੰਡੇ ਵਿੱਚ 'ਇੰਡੀਆ-ਫਰਾਂਸ ਈਅਰ ਆਫ ਇਨੋਵੇਸ਼ਨ 2026' ਦੀ ਸ਼ੁਰੂਆਤ, ਦੁਵੱਲੀ ਗੱਲਬਾਤ ਅਤੇ 'ਏਆਈ ਇਮਪੈਕਟ ਸਮਿਟ' ਵਿੱਚ ਸ਼ਮੂਲੀਅਤ ਸ਼ਾਮਲ ਹੈ। ਮੈਕਰੋਨ ਅਤੇ ਮੋਦੀ ਦੀ ਮੁੰਬਈ ਅਤੇ ਨਵੀਂ ਦਿੱਲੀ ਦੋਵਾਂ ਥਾਵਾਂ 'ਤੇ ਗੱਲਬਾਤ ਹੋਣੀ ਤੈਅ ਹੈ, ਜਿਸ ਵਿੱਚ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਰੱਖਿਆ ਸਹਿਯੋਗ, ਵਪਾਰ, ਸਵੱਛ ਊਰਜਾ, ਨਵੀਨਤਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਚਰਚਾ ਦੇ ਮੁੱਖ ਵਿਸ਼ੇ ਰਹਿਣਗੇ।

Leave a Comment

Your email address will not be published. Required fields are marked *