IMG-LOGO
Home News ਵਿਨੇਸ਼-ਫੋਗਾਟ-ਨੇ-ਸੰਨਿਆਸ-ਦਾ-ਫੈਸਲਾ-ਵਾਪਸ-ਲਿਆ
ਖੇਡ

ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਫੈਸਲਾ ਵਾਪਸ ਲਿਆ

by Admin - 2025-12-13 22:49:41 0 Views 0 Comment
IMG
2028 ਦੀ ਓਲੰਪਿਕ ਵਿਚ ਹਿੱਸਾ ਲੈਣ ਦੀ ਚਾਹਵਾਨ ਚੰਡੀਗੜ੍ਹ,: ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਫੈਸਲਾ ਪਲਟਦਿਆਂ ਕੁਸ਼ਤੀ ਵਿਚ ਵਾਪਸੀ ਕਰਨ ਦਾ ਅੱਜ ਐਲਾਨ ਕੀਤਾ ਹੈ। ਉਹ ਲਾਸ ਏਂਜਲਸ ਵਿਚ ਸਾਲ 2028 ਵਿਚ ਹੋਣ ਵਾਲੀ ਓਲੰਪਿਕ ਵਿਚ ਹਿੱਸਾ ਲੈਣਾ ਚਾਹੁੰਦੀ ਹੈ। ਵਿਨੇਸ਼ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਦਿਆਂ ਐਲਾਨ ਕੀਤਾ ਕਿ ਖੇਡਣ ਦਾ ਜਜ਼ਬਾ ਕਦੇ ਖਤਮ ਨਹੀਂ ਹੁੰਦਾ, ਇਸ ਕਰ ਕੇ ਉਹ ਕੁਸ਼ਤੀ ਵਿਚ ਵਾਪਸੀ ਕਰਨਾ ਚਾਹੁੰਦੀ ਹੈ। ਦੱਸਣਾ ਬਣਦਾ ਹੈ ਕਿ ਵਿਨੇਸ਼ ਪੈਰਿਸ ਓਲੰਪਿਕ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਕੁਸ਼ਤੀ ਖਿਡਾਰਨ ਬਣੀ ਸੀ। ਉਸ ਦਾ ਫਾਈਨਲ ਵਿਚ ਦਾਖਲੇ ਤੋਂ ਪਹਿਲਾਂ ਵਜ਼ਨ ਜ਼ਿਆਦਾ ਨਿਕਲਿਆ ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਵਿਨੇਸ਼ ਇਸ ਵੇਲੇ ਹਰਿਆਣਾ ਦੇ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਹੈ।

Leave a Comment

Your email address will not be published. Required fields are marked *