IMG-LOGO
Home News ਅਮਰੀਕੀ-ਟੈਰਿਫ-ਕਾਰਨ-ਕੱਪੜਾ-ਸਨਅਤ-ਨੂੰ-ਨੁਕਸਾਨ:-ਰਾਹੁਲ
ਦੇਸ਼

ਅਮਰੀਕੀ ਟੈਰਿਫ ਕਾਰਨ ਕੱਪੜਾ ਸਨਅਤ ਨੂੰ ਨੁਕਸਾਨ: ਰਾਹੁਲ

by Admin - 2026-01-23 23:38:23 0 Views 0 Comment
IMG
ਨਵੀਂ ਦਿੱਲੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਮਰੀਕੀ ਟੈਰਿਫ ਕਾਰਨ ਕੱਪੜਾ ਬਰਾਮਦਕਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਭਾਰਤ ਲਈ ਅਮਰੀਕਾ ਨਾਲ ਵਪਾਰ ਸਮਝੌਤਾ ਕਰਨਾ ਬਹੁਤ ਜ਼ਰੂਰੀ ਹੈ ਜਿਸ ’ਚ ਭਾਰਤੀ ਕਾਰੋਬਾਰਾਂ ਤੇ ਕਿਰਤੀਆਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਆਪਣੀ ਕਮਜ਼ੋਰੀ’ ਨੂੰ ਅਰਥਚਾਰੇ ’ਤੇ ਹੋਰ ਅਸਰ ਪਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਸ੍ਰੀ ਗਾਂਧੀ ਨੇ ਹਰਿਆਣਾ ਦੀ ਕੱਪੜਾ ਫੈਕਟਰੀ ਦੇ ਹਾਲੀਆ ਦੌਰੇ ਦੀ ਵੀਡੀਓ ਐਕਸ ’ਤੇ ਸਾਂਝੀ ਕਰਦਿਆਂ ਕਿਹਾ, ‘‘50 ਫੀਸਦ ਅਮਰੀਕੀ ਟੈਰਿਫ ਅਤੇ ਬੇਯਕੀਨੀ ਭਾਰਤੀ ਕੱਪੜਾ ਬਰਾਮਦਕਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਇਹ ਸਾਡੇ ‘ਮ੍ਰਿਤ ਅਰਥਚਾਰੇ’ ਦੀ ਸੱਚਾਈ ਹੈ।’’

Leave a Comment

Your email address will not be published. Required fields are marked *