IMG-LOGO
Home News index.html
ਅਮਰੀਕਾ

ਬੋਰਡ ਆਫ ਪੀਸ ਨਾਲ ਕੰਮ ਕਰਨਾ ਸੰਯੁਕਤ ਰਾਸ਼ਟਰ ਲਈ ਵੀ ਚੰਗਾ ਹੋਵੇਗਾ: ਟਰੰਪ

by Admin - 2026-01-23 23:45:52 0 Views 0 Comment
IMG
ਨਿਊਯਾਰਕ/ਵਾਸ਼ਿੰਗਟਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਬੋਰਡ ਆਫ ਪੀਸ ਨਾਲ ਮਿਲ ਕੇ ਕੰਮ ਕਰਨਾ ਸੰਯੁਕਤ ਰਾਸ਼ਟਰ ਲਈ ਚੰਗੀ ਗੱਲ ਹੋਵੇਗੀ, ਜੋ ਆਪਣੀ ਸਮਰੱਥਾ ਮੁਤਾਬਕ ਆਸਾਂ ’ਤੇ ਖਰਾ ਉਤਰਨ ਵਿੱਚ ਅਸਫਲ ਰਿਹਾ ਹੈ। ਦਾਵੋਸ ਤੋਂ ਜੁਆਇੰਟ ਬੇਸ ਐਂਡਰਿਊਜ਼ ਜਾ ਰਹੇ ਏਅਰ ਫੋਰਸ ਵਨ ਜਹਾਜ਼ ਵਿੱਚ ਸਵਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ, ‘‘ਬੋਰਡ ਗਾਜ਼ਾ ਦੇ ਸਬੰਧ ਵਿੱਚ ਬਹੁਤ ਵਧੀਆ ਕੰਮ ਕਰੇਗਾ ਅਤੇ ਹੋ ਸਕਦਾ ਹੈ ਕਿ ਗਾਜ਼ਾ ਤੋਂ ਇਲਾਵਾ ਹੋਰ ਚੀਜ਼ਾਂ ’ਤੇ ਵੀ ਕੰਮ ਕਰੇ। ਅਸੀਂ ਸੰਯੁਕਤ ਰਾਸ਼ਟਰ ਦੇ ਨਾਲ ਮਿਲ ਕੇ ਕੰਮ ਕਰਾਂਗੇ। ਮੈਂ ਹਮੇਸ਼ਾ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਬਹੁਤ ਸਮਰੱਥਾ ਹੈ, ਪਰ ਉਹ ਇਸ ’ਤੇ ਖਰੇ ਨਹੀਂ ਉਤਰੇ।’’ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅੱਠ ਜੰਗਾਂ ਖ਼ਤਮ ਕਰਵਾਈਆਂ, ਪਰ ਇਸ ਸਬੰਧੀ ਕਦੇ ਸੰਯੁਕਤ ਰਾਸ਼ਟਰ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਹੁਣ ਬੋਰਡ ਆਫ ਪੀਸ ਨਾਲ ਕੰਮ ਕਰਨਾ ਸੰਯੁਕਤ ਰਾਸ਼ਟਰ ਲਈ ਫਾਇਦੇਮੰਦ ਹੋਵੇਗਾ।’’

Leave a Comment

Your email address will not be published. Required fields are marked *