IMG-LOGO
Home News index.html
ਪੰਜਾਬ

ਔਜਲਾ ਨੇ ਚੁੱਕਿਆ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਮੁੱਦਾ

by Admin - 2025-12-03 21:45:52 0 Views 0 Comment
IMG
ਨਵੀਂ ਦਿੱਲੀ - ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਸੰਭਾਲਣ 'ਚ ਸੂਬਾ ਸਰਕਾਰ ਨੂੰ ਨਾਕਾਮ ਦੱਸਦਿਆਂ ਕੇਂਦਰ ਨੂੰ ਫੌਰਨ ਦਖ਼ਲਅੰਦਾਜ਼ੀ ਕਰ ਕੇ ਫੌਰੀ ਇਹਤਿਆਤੀ ਕਦਮ ਚੁੱਕਣ ਦੀ ਅਪੀਲ ਕੀਤੀ | ਨਾਲ ਹੀ ਇਸ ਸੰਬੰਧੀ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ | ਔਜਲਾ ਨੇ ਕਿਹਾ ਕਿ ਗੈਂਗਸਟਰ ਵਿਦੇਸ਼ਾਂ 'ਚੋਂ ਅਤੇ ਜੇਲ੍ਹਾਂ 'ਚ ਬੈਠੇ ਵੀ ਕਾਰੋਬਾਰੀਆਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ | ਉਨ੍ਹਾਂ ਸੂਬਾ ਸਰਕਾਰ ਨੂੰ ਕਾਨੂੰਨ ਵਿਵਸਥਾ ਸੰਚਾਲਣ 'ਚ ਨਾਕਾਮ ਦੱਸਦਿਆਂ ਕਿਹਾ ਕਿ ਵਿਦੇਸ਼ਾਂ ਅਤੇ ਜੇਲ੍ਹਾਂ 'ਚ ਬੈਠੇ ਗੈਂਗਸਟਰ ਗਰੀਬ ਨੌਜਵਾਨਾਂ ਨੂੰ ਥੋੜੇ੍ਹ ਜਿਹੇ ਪੈਸਿਆਂ ਦਾ ਲਾਲਚ ਦੇ ਕੇ ਕਤਲ ਨੂੰ ਅੰਜ਼ਾਮ ਦੇਣ ਲਈ ਵਰਤ ਰਹੇ ਹਨ | ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਤਾਂ ਲੋੜ ਹੈ ਹੀ ਪਰ ਇਕ ਮੌਜੂਦਾ ਜੱਜ ਤੋਂ ਇਹ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਇਹ ਗੈਂਗਸਟਰ ਕਿਵੇਂ ਬਣੇ | ਔਜਲਾ ਨੇ ਵਿਰੋਧੀ ਧਿਰਾਂ 'ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ 'ਚ ਇਨ੍ਹਾਂ (ਗੈਂਗਸਟਰਾਂ) ਨੂੰ ਇਸਤੇਮਾਲ ਕੀਤਾ |

Leave a Comment

Your email address will not be published. Required fields are marked *