IMG-LOGO
Home News blog-detail-01.html
ਪੰਜਾਬ

ਜਪਾਨ ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਦੇ ਯਤਨਾਂ ਸਦਕਾ ਸੂਬੇ 'ਚ 400 ਕਰੋੜ ਦੇ ਨਿਵੇਸ਼ ਲਈ ਰਾਹ ਪੱਧਰਾ

by Admin - 2025-12-03 21:43:19 0 Views 0 Comment
IMG
ਟੀ.ਐਸ.ਐਫ. ਨੇ ਸੂਬੇ 'ਚ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਐਮ.ਓ.ਯੂ. ਕੀਤਾ ਸਹੀਬੱਧ ਚੰਡੀਗੜ੍ਹ, - ਸੂਬੇ 'ਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਜਪਾਨ ਦੀ ਸਿਰਮੌਰ ਕੰਪਨੀ ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀ.ਐਸ.ਐਫ.) ਨੇ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਸੂਬੇ 'ਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸਮਝੌਤਾ ਸਹੀਬੱਧ ਕੀਤਾ | ਇਸ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ ਮੁੱਖ ਮੰਤਰੀ, ਜੋ ਜਪਾਨ ਦੇ ਦੌਰੇ 'ਤੇ ਹਨ, ਨੇ ਕਿਹਾ ਕਿ ਟੀ.ਐਸ.ਐਫ. ਅਤੇ ਇਨਵੈਸਟ ਪੰਜਾਬ ਨੇ ਪੰਜਾਬ 'ਚ ਇਕ ਹੁਨਰ ਉੱਤਮਤਾ ਕੇਂਦਰ ਸ਼ੁਰੂ ਕਰਨ 'ਚ ਸਾਂਝੇਦਾਰੀ ਅਤੇ ਸਹਿਯੋਗ ਦੇਣ ਲਈ ਸਹਿਮਤੀ ਦਿੱਤੀ ਹੈ ਤਾਂ ਜੋ ਹੁਨਰਮੰਦ/ਅਰਧ-ਹੁਨਰਮੰਦ ਵਿਅਕਤੀਆਂ /ਕਾਮਿਆਂ/ਨੌਜਵਾਨਾਂ ਨੂੰ ਉੱਚ ਪੱਧਰੀ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਉਦਯੋਗਾਂ ਲਈ ਲੋੜੀਂਦੇ ਹੁਨਰਾਂ ਦਾ ਪਸਾਰਾ ਕਰਨ ਦੇ ਨਾਲ-ਨਾਲ ਪੰਜਾਬ 'ਚ ਨਵੇਂ ਰੁਜ਼ਗਾਰ ਮੌਕੇ ਪੈਦਾ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਏਗੀ | ਸਾਂਝੇਦਾਰੀ ਦੇ ਖੇਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਮੌਜੂਦਾ ਅਤੇ ਉੱਭਰ ਰਹੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿਖਲਾਈ ਪ੍ਰਦਾਨ ਕਰਨ 'ਤੇ ਅਧਾਰਿਤ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਸਮਝੌਤਾ ਪੰਜਾਬ ਅਤੇ ਭਾਰਤ ਭਰ 'ਚ ਟੀ.ਐਸ.ਐਫ. ਅਤੇ ਹੋਰ ਵੱਡੇ ਪੱਧਰ ਦੇ ਉਦਯੋਗਾਂ 'ਚ ਅਪ੍ਰੈਂਟਿਸਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਵੀ ਰਾਹ ਪੱਧਰਾ ਕਰੇਗਾ | ਇਹ ਇਕ ਪੌਲੀਟੈਕਨਿਕ/ਤਕਨੀਕੀ ਸੰਸਥਾ ਨਾਲ ਸਾਂਝੇ ਵਿਕਾਸ ਅਤੇ ਸਿਖਲਾਈ ਦੇਣ ਸੰਬੰਧੀ ਅਕਾਦਮਿਕ ਸਹਿਯੋਗ 'ਤੇ ਵੀ ਜ਼ੋਰ ਦੇਵੇਗਾ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟੀ.ਐਸ.ਐਫ. ਉਦਯੋਗ ਦੀਆਂ ਜ਼ਰੂਰਤਾਂ ਦੇ ਆਧਾਰ 'ਤੇ ਵਿੱਤੀ ਸਹਾਇਤਾ, ਤਕਨੀਕੀ ਜਾਣਕਾਰੀ, ਸਿਖਲਾਈ ਸਹਾਇਤਾ ਅਤੇ ਪਾਠਕ੍ਰਮ ਡਿਜ਼ਾਈਨਿੰਗ ਵੀ ਪ੍ਰਦਾਨ ਕਰੇਗਾ | ਇਸ ਦੌਰਾਨ ਸੂਬੇ 'ਚ ਕੰਮ ਕਰਨ ਦੇ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਟੀ.ਐਸ.ਐਫ. ਗਰੁੱਪ ਨੇ ਇਸ ਨੂੰ ਇੱਕ ਮਜ਼ਬੂਤ ਉਦਯੋਗ-ਸਰਕਾਰੀ ਭਾਈਵਾਲੀ, ਸਹਿਜ ਸਹੂਲਤ, ਉੱਚ-ਗੁਣਵੱਤਾ ਵਾਲੀ ਕਾਰਜਬਲ ਉਪਲਬਧਤਾ, ਨਿਰੰਤਰ ਬਿਜਲੀ ਸਪਲਾਈ ਅਤੇ ਨਿਰੰਤਰ ਨਿਵੇਸ਼ਕ-ਅਨੁਕੂਲ ਵਾਤਾਵਰਣ ਦਾ ਮੁੱਢ ਦੱਸਿਆ ਹੈ | ਉਨ੍ਹਾਂ ਕਿਹਾ ਕਿ ਗਰੁੱਪ ਸੂਬੇ 'ਚ ਆਪਣੇ ਪ੍ਰਸਤਾਵਿਤ ਵਿਸਥਾਰ ਰਾਹੀਂ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਸ ਕਰਦਾ ਹੈ |

Leave a Comment

Your email address will not be published. Required fields are marked *