IMG-LOGO
Home News index.html
ਪੰਜਾਬ

ਅੰਮਿ੍ਤਸਰ-ਪਠਾਨਕੋਟ ਰੋਡ 'ਤੇ ਅੱਡਾ ਗੋਪਾਲਪੁਰ ਨੇੜੇ ਭਿਆਨਕ ਸੜਕ ਹਾਦਸਾ

by Admin - 2025-12-03 21:38:45 0 Views 0 Comment
IMG
0 ਦੇ ਕਰੀਬ ਮੌਤਾਂ ਦਾ ਖਦਸ਼ਾ ਤੇ 30 ਦੇ ਕਰੀਬ ਸਵਾਰੀਆਂ ਜ਼ਖ਼ਮੀ-2 ਮੌਤਾਂ ਦੀ ਪੁਸ਼ਟੀ ਕੱਥੂਨੰਗਲ - ਅੰਮਿ੍ਤਸਰ-ਬਟਾਲਾ ਹਾਈਵੇ 'ਤੇ ਸਥਿਤ ਪਿੰਡ ਗੋਪਾਲਪੁਰ ਦੇ ਸਾਹਮਣੇ ਤੇਜ਼ ਰਫ਼ਤਾਰ ਏ.ਬੀ.ਟੀ.ਸੀ. ਕੰਪਨੀ ਦੀ ਬੱਸ ਟਿੱਪਰ ਦੇ ਪਿਛੇ ਟਕਰਾਅ ਗਈ, ਜਿਸ ਕਾਰਨ 10 ਦੇ ਕਰੀਬ ਮੌਤਾਂ ਹੋਣ ਦਾ ਖਦਸ਼ਾ ਹੈ ਅਤੇ 25 ਤੋਂ 30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ, ਹਾਲਾਂਕਿ ਬਾਅਦ 'ਚ 2 ਮੌਤਾਂ ਦੀ ਪੁਸ਼ਟੀ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਏ.ਬੀ.ਟੀ.ਸੀ. ਕੰਪਨੀ ਦੀ ਬੱਸ ਨੰਬਰ ਪੀ.ਬੀ. 02 ਸੀ.ਸੀ. 6780 ਅੰਮਿ੍ਤਸਰ ਆ ਰਹੀ ਸੀ, ਜਦੋਂ ਉਹ ਅੱਡਾ ਗੋਪਾਲਪੁਰ ਵਿਖੇ ਪੁੱਜੀ ਤਾਂ ਸੜਕ ਦੇ ਕੱਟ ਵਿਚੋਂ ਐੱਚ.ਐੱਸ.ਐੱਸ. ਕੰਪਨੀ ਦਾ ਟਿੱਪਰ ਨੰਬਰ ਪੀ.ਬੀ. 02 ਬੀ.ਵੀ. 9092 ਆਪਣੇ ਡੰਪ ਵੱਲ ਮੁੜਨ ਲਈ ਬਿਨਾਂ ਸੰਕੇਤ ਦਿੱਤੇ ਪਾਰ ਕਰ ਰਿਹਾ ਸੀ ਅਤੇ ਇਸੇ ਦੌਰਾਨ ਬੱਸ ਟਿੱਪਰ ਨਾਲ ਟਕਰਾਅ ਗਈ | ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਉਖੜ ਗਈਆਂ ਅਤੇ ਅਗਲਾ ਸਾਰਾ ਹਿੱਸਾ ਚਕਨਾਚੂਰ ਹੋ ਗਿਆ | ਹਾਦਸੇ ਦੌਰਾਨ ਬੱਸ ਦੀਆਂ ਅਗਲੀਆਂ ਸਵਾਰੀਆਂ ਬੁਰੀ ਤਰ੍ਹਾਂ ਫਿਸ ਗਈਆਂ ਅਤੇ ਕੁਝ ਹੇਠਾਂ ਡਿੱਗ ਪਈਆਂ | ਬੱਸ ਵਿਚ ਸਵਾਰ 10 ਦੇ ਕਰੀਬ ਸਵਾਰੀਆਂ ਦੀ ਮੌਤ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ 25 ਤੋਂ 30 ਦੇ ਕਰੀਬ ਸਵਾਰੀਆਂ ਦੀਆਂ ਲੱਤਾਂ-ਬਾਹਾਂ ਟੁੱਟਣ ਅਤੇ ਗੰਭੀਰ ਜ਼ਖਮੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਦੇਰ ਸ਼ਾਮ ਹੋਣ ਕਾਰਨ ਮਿ੍ਤਕਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਲੋਕਾਂ ਵਲੋਂ ਪ੍ਰਾਈਵੇਟ ਐਂਬੂਲੈਂਸਾਂ ਰਾਹੀਂ ਮਿ੍ਤਕਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ | ਕੱਥੂਨੰਗਲ ਪੁਲਿਸ ਦੇ ਦੇਰ ਨਾਲ ਪੁੱਜਣ ਦੇ ਬਾਵਜੂਦ ਇਸ ਦਾ ਮਾੜਾ ਰਵੱਈਆ ਵੇਖਣ ਨੂੰ ਮਿਲਿਆ ਅਤੇ ਕੱਥੂਨੰਗਲ ਥਾਣਾ ਵਿਖੇ ਤਾਇਨਾਤ ਏ.ਐੱਸ.ਆਈ. ਭੁਪਿੰਦਰ ਸਿੰਘ ਵਲੋਂ ਲੋਕਾਂ ਨੂੰ ਬਚਾਅ ਕਰਨ ਦੀ ਬਜਾਏ ਗਾਲੀ ਗਲੋਚ ਕਰਦਿਆਂ ਹੋਇਆ ਵੇਖਿਆ ਗਿਆ ਅਤੇ ਪੱਤਰਕਾਰਾਂ ਨਾਲ ਵੀ ਭੱਦੀ ਸ਼ਬਦਵਾਲੀ ਵਰਤਦਾ ਰਿਹਾ | ਲੋਕਾਂ ਦੇ ਕਹਿਣ ਮੁਤਾਬਕ ਉਹ ਸ਼ਰਾਬ ਨਾਲ ਟੱਲੀ ਸੀ | ਇਸ ਭਿਆਨਕ ਹਾਦਸੇ ਕਾਰਨ 10 ਕਿਲੋਮੀਟਰ ਦੇ ਕਰੀਬ ਬੱਸਾਂ, ਕਾਰਾਂ ਸਮੇਤ ਹੋਰ ਵਾਹਨਾਂ ਦਾ ਜਾਮ ਲੱਗਾ ਰਿਹਾ ਅਤੇ ਲੋਕ ਿਲੰਕ ਸੜਕਾਂ ਰਾਹੀਂ ਨਿਕਲ ਕੇ ਗਏ |

Leave a Comment

Your email address will not be published. Required fields are marked *