IMG-LOGO
Home News ਬਿਸ਼ਨੂਪੁਰ-ਵਿੱਚ-ਹਿੰਸਾ
ਸੰਸਾਰ

ਬਿਸ਼ਨੂਪੁਰ ਵਿੱਚ ਹਿੰਸਾ; ਸੀਆਰਪੀਐਫ ਦੀ ਫਾਇਰਿੰਗ ਦੌਰਾਨ ਦੋ ਹਲਾਕ

by Admin - 2026-04-07 11:06:13 0 Views 0 Comment
IMG
ਭੀੜ ਨੇ CRPF ਕੈਂਪ ’ਚ ਦਾਖਲ ਹੋ ਕੇ ਭੰਨਤੋੜ ਕੀਤੀ; ਕਈ ਵਾਹਨਾਂ ਨੂੰ ਅੱਗ ਲਾਈ ਇੰਫਾਲ, ਮਨੀਪੁਰ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਂਥੌਜਮ ਨੇ ਜਾਣਕਾਰੀ ਦਿੱਤੀ ਹੈ ਕਿ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਇੱਕ ਗੁੱਸੇ ਵਿੱਚ ਆਈ ਭੀੜ ਨੇ ਸੀਆਰਪੀਐਫ ਦੇ ਕੈਂਪ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ। ਇਹ ਲੋਕ ਮੋਇਰੰਗ ਤ੍ਰੋਂਗਲਾਓਬੀ ਖੇਤਰ ਵਿੱਚ ਹੋਏ ਇੱਕ ਬੰਬ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਦਾ ਵਿਰੋਧ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਕੈਂਪ ਵਿੱਚ ਦਾਖਲ ਹੋ ਕੇ ਵਾਹਨ ਸਾੜ ਦਿੱਤੇ ਅਤੇ ਕੈਂਪ ਦੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਗ੍ਰਹਿ ਮੰਤਰੀ ਅਨੁਸਾਰ ਜਦੋਂ ਪ੍ਰਦਰਸ਼ਨਕਾਰੀ ਕੈਂਪ ਦੇ ਅੰਦਰ ਦਾਖਲ ਹੋਏ ਤਾਂ ਹਿੰਸਾ ਵਧ ਗਈ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਉਹ ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਆਪਣਾ ਕੰਮ ਕਰਨ ਦੇਣ ਅਤੇ ਮੁਲਜ਼ਮਾਂ ਨੂੰ ਫੜਨ ਲਈ ਸਹਿਯੋਗ ਦੇਣ ਪਰ ਭੀੜ ਨੇ ਇਸ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ।

Leave a Comment

Your email address will not be published. Required fields are marked *