ਅਮਰੀਕਾ
Melania Trump Film ਫ਼ਿਲਮ ‘ਮੇਲਾਨੀਆ’ ਦੀ ਵ੍ਹਾਈਟ ਹਾਊਸ ’ਚ ਸਕਰਨਿੰਗ ਅੱਜ
ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੀ ਪਰਦੇ ਪਿਛਲੀ ਦੁਰਲਭ ਝਲਕ ਨੂੰ ਦਰਸਾਉਂਦੀ ਫਿਲਮ 30 ਜਨਵਰੀ ਨੂੰ ਹੋਵੇਗੀ ਫ਼ਿਲਮ
ਵਾਸ਼ਿੰਗਟਨ
ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਵੱਲੋਂ ਸ਼ਨਿੱਚਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਫਿਲਮ ‘ਮੇਲਾਨੀਆਂ’ ਦੀ ਨਿੱਜੀ ਸਕਰੀਨਿੰਗ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਹ ਫ਼ਿਲਮ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 20 ਦਿਨਾਂ ਵਿੱਚ ਮੇਲਾਨੀਆ ਦੇ ਜੀਵਨ ਨੂੰ ਦਰਸਾਉਂਦੀ ਹੈ। ਇਹ ਫਿਲਮ 30 ਜਨਵਰੀ ਨੂੰ ਆਲਮੀ ਪੱਧਰ ’ਤੇ ਰਿਲੀਜ਼ ਲਈ ਤਿਆਰ ਹੈ।
ਪ੍ਰਥਮ ਮਹਿਲਾ ਦੇ ਸਲਾਹਕਾਰ ਅਤੇ ਏਜੰਟ ਮਾਰਕ ਬੈਕਮੈਨ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਰੱਖੇ ਇਸ ਸ਼ੋਅ ਵਿਚ ਪਹਿਲੀ ਵਾਰ ਹੋਵੇਗਾ ਜਦੋਂ ਰਾਸ਼ਟਰਪਤੀ, ਉਨ੍ਹਾਂ ਦਾ ਪਰਿਵਾਰ ਅਤੇ ਨਜ਼ਦੀਕੀ ਦੋਸਤ ਫਿਲਮ ਨੂੰ ਦੇਖਣਗੇ। ਇਹ ਫਿਲਮ ਪ੍ਰਥਮ ਮਹਿਲਾ ਦੇ ਪਰਦੇ ਪਿਛਲੀ ਦੁਰਲਭ ਝਲਕ ਨੂੰ ਦਿਖਾਉਂਦੀ ਹੈ, ਜਿਨ੍ਹਾਂ ਆਪਣੇ ਪਤੀ ਦੇ ਦੂਜੇ ਕਾਰਜਕਾਲ ਦੌਰਾਨ ਜਨਤਕ ਤੌਰ ’ਤੇ ਦਿਸਣਾ ਘੱਟ ਹੀ ਪਸੰਦ ਕੀਤਾ ਹੈ।
ਟ੍ਰੇਲਰ ਜਨਵਰੀ 2025 ਵਿੱਚ ਰਾਸ਼ਟਰਪਤੀ ਟਰੰਪ ਦੇ ਹਲਫ਼ਦਾਰੀ ਸਮਾਗਮ ਵਾਲੇ ਦਿਨ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿੱਚ ਮੇਲਾਨੀਆ ਨੂੰ ਯੂਐਸ ਕੈਪੀਟਲ ਵਿਚ ਰੱਖੇ ਸਮਾਗਮ ਲਈ ਇੱਕ ਨੇਵੀ ਚੌੜੀ ਕੰਢੀ ਵਾਲੀ ਟੋਪੀ ਪਹਿਨਦੇ ਹੋਏ ਦਿਖਾਇਆ ਗਿਆ ਹੈ। ਇਹ ਰਾਸ਼ਟਰਪਤੀ ਦੇ ਸਲਾਹਕਾਰ ਵਜੋਂ ਉਸ ਦੀ ਭੂਮਿਕਾ ਨੂੰ ਵੀ ਦਰਸਾਉਂਦਾ ਹੈ, ਜਿਸ ਵਿੱਚ ਉਹ ਪਲ ਵੀ ਸ਼ਾਮਲ ਹੈ ਜਿਸ ਵਿੱਚ ਮੇਲਾਨੀਆ ਰਾਸ਼ਟਰਪਤੀ ਟਰੰਪ ਨੂੰ ਉਨ੍ਹਾਂ ਦੇ ਉਦਘਾਟਨੀ ਭਾਸ਼ਣ ਵਿੱਚ ‘ਸ਼ਾਂਤੀ ਨਿਰਮਾਤਾ ਅਤੇ ਏਕਤਾ’ ਉੱਤੇ ਜ਼ੋਰ ਦੇਣ ਲਈ ਉਤਸ਼ਾਹਿਤ ਕਰਦੀ ਹੈ।