ਸੰਸਾਰ
ਵੋਟਾਂ ਰਾਹੀਂ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸੰਵਿਧਾਨ 'ਚ ਕੀਤੀ ਗਈ ਤਬਦੀਲੀ
ਲੈਸਟਰ (ਇੰਗਲੈਂਡ) -ਧਾਰਮਿਕ ਸਰਗਰਮੀਆਂ 'ਚ ਹਮੇਸ਼ਾ ਮੋਹਰੀ ਰਹਿਣ ਵਾਲੇ ਇੰਗਲੈਂਡ ਦੇ ਵੱਡੇ ਗੁਰੂ ਘਰਾਂ 'ਚ ਜਾਣੇ ਜਾਂਦੇ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਦਾ ਲੰਮੇ ਸਮੇਂ ਤੋਂ ਬਾਅਦ ਸੰਵਿਧਾਨ ਵੋਟਾਂ ਰਾਹੀਂ ਬਦਲ ਦਿੱਤਾ ਗਿਆ ਹੈ | ਇਸ ਸੰਬੰਧੀ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਤੇ ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੰਗਤਾਂ ਦੀ ਮੰਗ ਨੂੰ ਮੱਦੇ ਨਜ਼ਰ ਰੱਖਦਿਆਂ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੀਆਂ ਚÏਣਾਂ 'ਚ ਹਿੱਸਾ ਲੈਣ ਚੁੱਕੇ ਸ਼ੇਰ ਗਰੁੱਪ, ਸੰਗਤਾਂ ਗਰੁੱਪ ਤੇ ਤੀਰ ਗਰੁੱਪ ਦੇ ਅਹੁਦੇਦਾਰਾਂ ਦਾ 5 ਮੈਂਬਰੀ ਬÏਰਡ ਬਣਾ ਕੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਘਰ ਦੇ ਮੈਂਬਰਾਂ (ਵੋਟਰਾਂ) ਦੀਆਂ ਵੋਟਾਂ ਪਵਾਈਆਂ ਗਈਆਂ ਜੋ ਕਿ ਸਵੇਰ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੀਆਂ, ਜਿਸ ਦੋਰਾਨ 900 ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਦੇਰ ਸ਼ਾਮ ਆਏ ਨਤੀਜੀਆਂ ਮੁਤਾਬਕ 858 ਵੋਟਾਂ 'ਹਾਂ' ਦੇ ਪੱਖ 'ਚ ਤੇ 10 ਵੋਟਾਂ 'ਨਾ' ਦੇ ਪੱਖ 'ਚ ਪਈਆਂ | ਜਿਸ ਕਾਰਨ ਵੱਡੀ ਗਿਣਤੀ 'ਚ ਵੋਟਾਂ 'ਹਾ' ਪੱਖ 'ਚ ਨਿਕਲਣ ਕਾਰਨ ਗੁਰੂ ਘਰ ਦੇ ਸੰਵਿਧਾਨ 'ਚ ਸੋਧ ਕਰਦਿਆਂ ਤਬਦੀਲੀ ਕੀਤੀ ਗਈ | ਗੁਰੂ ਘਰ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਨਵੇਂ ਸੰਵਿਧਾਨ ਮੁਤਾਬਕ ਹੁਣ ਗੁਰੂ ਘਰ ਦੀ ਕਮੇਟੀ ਦੀ ਟਰਮ 2 ਸਾਲ ਤੋਂ ਵਧਾ ਕੇ 3 ਸਾਲ ਤੇ ਮੈਂਬਰਸ਼ਿਪ ਦੀ ਮੁਨਿਆਦ 2 ਸਾਲ ਤੋਂ ਵਧਾ ਕੇ 9 ਸਾਲ ਕੀਤੀ ਜਾਵੇਗੀ ਤੇ 60 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਨੂੰ ਜ਼ਿੰਦਗੀ ਭਰ ਲਈ ਗੁਰਦੁਆਰਾ ਸਾਹਿਬ ਦਾ ਮੈਂਬਰ (ਵੋਟਰ) ਬਣਾਇਆ ਜਾਵੇਗਾ | ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਲੈਸਟਰ ਦੀਆਂ ਸੰਗਤਾਂ ਸੰਗਤਾਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ ਕਿ ਗੁਰੂ ਘਰ ਦੇ ਸੰਵਿਧਾਨ 'ਚ ਸੋਧ ਕੀਤੀ ਜਾਵੇ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸੰਵਿਧਾਨ 'ਚ ਸੋਧ ਕਰਨ ਲਈ ਅਤੇ ਵੋਟਾਂ ਰਾਹੀਂ ਇਹ ਤਬਦੀਲੀ ਕੀਤੀ ਗਈ | ਇਸ ਮÏਕੇ 'ਤੇ ਵੱਡੀ ਗਿਣਤੀ 'ਚ ਸੰਗਤਾਂ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ |