IMG-LOGO
Home News index.html
ਸੰਸਾਰ

ਗੁਰੂ ਦੀ ਸ਼ਹਾਦਤ ਅਤੇ ਪਿਤਾ ਦੇ ਸਿਰੜ ਨੂੰ ਸਿਜਦਾ

by Admin - 2026-06-30 21:48:43 0 Views 0 Comment
IMG
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪਿਛਲੇ ਦਿਨੀਂ ਜੈਨੇਸਿਸ ਸੈਂਟਰ ਵਿਖੇ ਹੋਈ। ਮੀਟਿੰਗ ਦਾ ਆਗਾਜ਼ ਸਭਾ ਦੀ ਸਕੱਤਰ ਗੁਰਨਾਮ ਕੌਰ ਨੇ ਭੈਣਾਂ ਦਾ ਸਵਾਗਤ ਕਰਦਿਆਂ ਕੀਤਾ। ਇਹ ਮੀਟਿੰਗ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀ। ਇਸ ਤੋਂ ਇਲਾਵਾ ਪਿਤਾ ਦਿਵਸ ਅਤੇ ਜੂਨ 1984 ਦੇ ਲਹੂ ਭਿੱਜੇ ਇਤਿਹਾਸ ਦੀ ਚਰਚਾ ਵੀ ਹੋਈ। ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਚਾਰ ਜੂਨ 1984 ਦੀ ਆਪ ਬੀਤੀ ਘਟਨਾ ਸੁਣਾਈ। ਜ਼ਿੰਦਗੀ ਵਿੱਚ ਪਿਤਾ ਵੱਲੋਂ ਸੁਚਾਰੂ ਸੇਧ ਦੇਣ ਦੀ ਗੱਲ ਕੀਤੀ। ਤਕਨਾਲੋਜੀ ਦੇ ਜ਼ਮਾਨੇ ਵਿੱਚ ਭੈਣਾਂ ਨੂੰ ਕੰਪਿਊਟਰ ਸਿੱਖਣ ਲਈ ਉਤਸ਼ਾਹਿਤ ਕੀਤਾ। ਸਭਾ ਵਿੱਚ ਨਵੀਆਂ ਆਈਆਂ ਭੈਣਾਂ ਨਾਲ ਜਾਣ-ਪਛਾਣ ਕਰਵਾਈ ਅਤੇ ਸਾਰੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਗੁਰਜੀਤ ਕੌਰ ਬੈਦਵਾਣ, ਜਸਮਿੰਦਰ ਕੌਰ ਬਰਾੜ, ਬਲਬੀਰ ਹਜੂਰੀਆਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਕਵਿਤਾਵਾਂ ਸੁਣਾਈਆਂ। ਅਮਰਜੀਤ ਕੌਰ ਗਰੇਵਾਲ ਅਤੇ ਭਗਵੰਤ ਕੌਰ ਨੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਕਵੀਸ਼ਰੀ ਪੂਰੇ ਜੋਸ਼ ਨਾਲ ਗਾਈ। ਨਛੱਤਰ ਕੌਰ ਨੇ ਹੱਡੀਂ ਹੰਢਾਏ 1984 ਦੇ ਦਹਾਕੇ ਦਾ ਹਾਲ ਸੁਣਾਇਆ ਕਿ ਕਿਵੇਂ ਉਸ ਦੇ ਪਤੀ ’ਤੇ ਅਣਮਨੁੱਖੀ ਤਸ਼ੱਦਦ ਕੀਤੇ ਗਏ। ਉਸ ਸਮੇਂ ਉਹ ਖੁਦ ਗਰਭਵਤੀ ਸੀ, ਉਸ ’ਤੇ ਵੀ ਜ਼ੁਲਮ ਕੀਤਾ ਗਿਆ। ਰਾਜਿੰਦਰ ਕੌਰ ਚੋਹਕਾ ਨੇ ਪਿਤਾ ਦਿਵਸ ਦਾ ਇਤਿਹਾਸ ਦੱਸਿਆ ਅਤੇ ਪਿਤਾ ਨੂੰ ਸਮਰਪਿਤ ਇੱਕ ਕਵਿਤਾ ਵੀ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਨੇ ਪਿਤਾ ਦੀ ਯਾਦ ਨੂੰ ਸਮਰਪਿਤ ਆਪਣੀ ਲਿਖੀ ਕਵਿਤਾ ਤਰੰਨੁਮ ਨਾਲ ਸੁਣਾਈ। ਸਰਬਜੀਤ ਕੌਰ ਉੱਪਲ, ਸੁਰਿੰਦਰ ਕੌਰ ਸੰਧੂ, ਸੁਖਵਿੰਦਰ ਕੌਰ ਬਾਠ, ਬਲਵਿੰਦਰ ਕੌਰ ਜੱਸਲ, ਅਮਰਜੀਤ ਕੌਰ ਵਿਰਦੀ ਅਤੇ ਚਰਨਜੀਤ ਕੌਰ ਨੇ ਪਿਤਾ ਦੀ ਯਾਦ ਵਿੱਚ ਕਵਿਤਾਵਾਂ ਸੁਣਾਈਆਂ। ਜੁਗਿੰਦਰ ਪੁਰਬਾ ਮਾਂ ਦੀ ਗੱਲ ਕਰਦਿਆਂ ਭਾਵੁਕ ਹੋ ਗਏ। ਹਰਬੰਸ ਕੌਰ ਪੇਲੀਆ ਨੇ ਟੱਪੇ, ਕੁਲਵੰਤ ਕੌਰ ਗਿੱਲ ਅਤੇ ਹਰਜੀਤ ਕੌਰ ਜੌਹਲ ਨੇ ਲੋਕ ਗੀਤ ਗਾਏ। ਕੁਲਦੀਪ ਕੌਰ ਘਟੌੜਾ ਨੇ ਆਪਣੀ ਲਿਖੀ ਰਚਨਾ ਵਿੱਚੋਂ ਸਵਾਲ ਪੁੱਛਿਆ ਅਤੇ ਜਵਾਬ ਦੇਣ ਵਾਲੀ ਚਰਨਜੀਤ ਕੌਰ ਨੂੰ ਤੋਹਫ਼ਾ ਦਿੱਤਾ। ਅਖੀਰ ਵਿੱਚ ਡਾ. ਅਮਨਦੀਪ ਕੌਰ ਨੇ ਵਿਚਾਰ ਸਾਂਝੇ ਕੀਤੇ। ਸੁਖਬੀਰ ਸਿੰਘ ਗਰੇਵਾਲ ਨੇ 12 ਜੁਲਾਈ ਨੂੰ ਹੋਣ ਜਾ ਰਹੀਆਂ ਖੇਡਾਂ ਵਿੱਚ ਭਾਗ ਲੈਣ ਲਈ ਸਭਾ ਦੀਆਂ ਮੈਂਬਰਾਂ ਨੂੰ ਸੱਦਾ ਦਿੱਤਾ। ਅੰਤ ਵਿੱਚ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ।

Leave a Comment

Your email address will not be published. Required fields are marked *