IMG-LOGO
Home News index.html
ਸੰਸਾਰ

ਬਰਤਾਨੀਆ ਦੇ ਚਾਰ ਸੀਨੀਅਰ ਵਕੀਲਾਂ ਵਲੋਂ ਜੱਗੀ ਜੌਹਲ ਦੇ ਮਾਮਲੇ 'ਚ ਸਟਾਰਮਰ ਨੂੰ ਦਖ਼ਲ ਦੇਣ ਦੀ ਅਪੀਲ

by Admin - 2026-05-27 18:59:35 0 Views 0 Comment
IMG
ਲੰਡਨ -ਯੂ.ਕੇ. ਦੇ ਸੀਨੀਅਰ ਵਕੀਲਾਂ ਨੇ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਜਗਤਾਰ ਸਿੰਘ ਜੌਹਲ (ਜੱਗੀ ਜੌਹਲ) ਵਿਰੁੱਧ ਭਾਰਤੀ ਇਸਤਗਾਸਾ (ਪ੍ਰੋਸੀਕਿਊਸ਼ਨ) ਵੱਲੋਂ ਲਾਏ ਗਏ ਦੋਸ਼ਾਂ ਨੂੰ ਖਾਰਜ ਕਰਵਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਇਹ ਮਾਮਲਾ 'ਡਬਲ ਜੈਪਰਡੀ' (ਇੱਕੋ ਜੁਰਮ ਲਈ 2 ਵਾਰ ਮੁਕੱਦਮਾ ਨਾ ਚਲਾਉਣ ਦਾ ਨਿਯਮ) ਦੀ ਉਲੰਘਣਾ ਹੈ | ਬਰਤਾਨੀਆ ਦੇ ਸਾਬਕਾ ਅਟਾਰਨੀ ਜਨਰਲ ਤੇ ਲੰਡਨ ਤੋਂ ਸਾਬਕਾ ਕੌਂਸਲਰ ਤੇ ਬਰਕਸ਼ਾਇਰ ਦੇ ਸਾਬਕਾ ਸੰਸਦ ਮੈਂਬਰ ਡੋਮਿਨਿਕ ਗ੍ਰੀਵ ਸਮੇਤ ਚਾਰ ਸੀਨੀਅਰ ਵਕੀਲਾਂ ਨੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਇਕ ਪੱਤਰ ਲਿਖਿਆ ਹੈ | ਇਸ ਪੱਤਰ ਰਾਹੀਂ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਭਾਰਤੀ ਅਧਿਕਾਰੀਆਂ ਨਾਲ ਗੱਲ ਕਰਕੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਖ਼ਿਲਾਫ਼ ਚੱਲ ਰਹੇ ਮਾਮਲਿਆਂ ਨੂੰ ਖਾਰਜ ਕਰਵਾਇਆ ਜਾਵੇ | ਵਕੀਲਾਂ ਦਾ ਕਹਿਣਾ ਹੈ ਕਿ ਇਹ ਮੁਕੱਦਮਾ ਕਾਨੂੰਨ ਦੇ ਬੁਨਿਆਦੀ ਨਿਯਮ 'ਡਬਲ ਜੈਪਰਡੀ' ਦੀ ਸਿੱਧੀ ਉਲੰਘਣਾ ਹੈ, ਜਿਸ ਤਹਿਤ ਕਿਸੇ ਵੀ ਵਿਅਕਤੀ 'ਤੇ ਇੱਕੋ ਅਪਰਾਧ ਲਈ 2 ਵਾਰ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ | ਜਗਤਾਰ ਸਿੰਘ ਜੌਹਲ ਪਿਛਲੇ ਅੱਠ ਸਾਲਾਂ ਤੋਂ ਭਾਰਤ ਦੀ ਜੇਲ੍ਹ ਵਿਚ ਬੰਦ ਹੈ | ਪਿਛਲੇ ਸਾਲ ਮਾਰਚ 'ਚ ਪੰਜਾਬ ਦੀ ਇਕ ਅਦਾਲਤ ਨੇ ਉਸ ਨੂੰ ਅੱਤਵਾਦ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ | ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਜਾਂਚ ਏਜੰਸੀਆਂ ਕੋਲ ਸੱਤ ਸਾਲ ਦਾ ਸਮਾਂ ਹੋਣ ਦੇ ਬਾਵਜੂਦ ਉਹ ਜਗਤਾਰ ਖ਼ਿਲਾਫ਼ ਕੋਈ ਵੀ ਭਰੋਸੇਯੋਗ ਸਬੂਤ ਪੇਸ਼ ਕਰਨ ਵਿੱਚ 'ਬੁਰੀ ਤਰ੍ਹਾਂ ਅਸਫਲ' ਰਹੀਆਂ ਹਨ | ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਬਾਵਜੂਦ, ਜਗਤਾਰ ਸਿੰਘ ਜੌਹਲ ਨੂੰ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਦਰਜ ਕੀਤੇ ਗਏ 8 ਹੋਰ ਮਿਲਦੇ-ਜੁਲਦੇ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Leave a Comment

Your email address will not be published. Required fields are marked *