IMG-LOGO
Home News blog-detail-01.html
ਸੰਸਾਰ

ਕੈਨੇਡਾ: ਦੋ ਪੰਜਾਬੀ ਨੌਜਵਾਨਾਂ ਦੀ ਗੋਲੀਆਂ ਮਾਰਕੇ ਹੱਤਿਆ

by Admin - 2025-12-13 22:34:19 0 Views 0 Comment
IMG
ਦੋਵੇਂ ਜ਼ਿਲ੍ਹਾ ਮਾਨਸਾ ਨਾਲ ਸਬੰਧਤ; ਕਰੀਬ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਆਏ ਸਨ ਵੈਨਕੂਵਰ ਬੀਤੇ ਦਿਨ ਤੜਕਸਾਰ ਐਡਮਿੰਟਨ ਦੋ ਪੰਜਾਬੀ ਨੌਵਜਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦਾ ਪਿਛੋਕੜ ਮਾਨਸਾ ਜਿਲੇ ਨਾਲ ਸਬੰਧਤ ਹੈ। ਦੋਵੇਂ ਕਰੀਬ ਢਾਈ ਸਾਲ ਪਹਿਲਾਂ ਸਟੱਡੀ ਵੀਜੇ ’ਤੇ ਕੈਨੇਡਾ ਆਏ ਸਨ। ਦੋਹਾਂ ਨੂੰ 32 ਐਨੇਨਿਊ ਅਤੇ 26 ਸਟਰੀਟ ਦੇ ਚੌਰਾਹੇ ਕੋਲ ਗੋਲੀਆਂ ਮਾਰੀਆਂ ਗਈਆਂ ਹਨ। ਮ੍ਰਿਤਕ ਗੁਰਦੀਪ ਸਿੰਘ (27) ਪਿੰਡ ਥਰੇ ਦਾ ਅਤੇ ਉਸਦਾ ਦੋਸਤ ਰਣਵੀਰ ਸਿੰਘ (20) ਸੈਦੇਵਾਲ (ਬੋਹਾ) ਤੜਕੇ ਡੇਢ ਵਜੇ ਕਾਰ ਵਿੱਚ ਸਵਾਰ ਸਨ ਜਦੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪੁੱਜੀ ਅਤੇ ਪਾਇਆ ਕਿ ਗੁਰਦੀਪ ਸਿੰਘ ਨੇ ਮੌਕੇ ’ਤੇ ਦਮ ਤੋੜ ਦਿੱਤਾ ਅਤੇ ਰਣਵੀਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਉਸਨੇ ਦਮ ਤੋੜ ਦਿੱਤਾ। ਪੁਲੀਸ ਵਲੋਂ ਘਟਨਾ ਸਥਾਨ ਦੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਪੁਲੀਸ ਮ੍ਰਿਤਕਾਂ ਦੀਆਂ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ।

Leave a Comment

Your email address will not be published. Required fields are marked *