IMG-LOGO
Home News index.html
ਪੰਜਾਬ

ਟਰੰਪ ਵੱਲੋਂ ‘ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ; 10 ਲੱਖ ਡਾਲਰ ਖਰਚ ਕੇ ਅਮਰੀਕਾ ’ਚ ਰਹਿਣ ਤੇ ਕੰਮ ਕਰਨ ਦੀ ਖੁੱਲ੍ਹ

by Admin - 2025-12-13 22:31:16 0 Views 0 Comment
IMG
10,000 ਲੋਕਾਂ ਨੇ ਪ੍ਰੀ-ਰਜਿਸਟਰੇਸ਼ਨ ਅਰਸੇ ਦੌਰਾਨ ਸਾਈਨਅੱਪ ਕੀਤਾ ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿਚ ਰਹਿਣ ਦੀ ਖੁੱਲ੍ਹ ਮਿਲੇਗੀ। ਵੈੱਬਸਾਈਟ Trumpcard.gov, ਜਿਸ ਵਿੱਚ ‘ਹੁਣੇ ਅਪਲਾਈ ਕਰੋ’ ਬਟਨ ਹੈ, ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਨੂੰ ਤੇਜ਼ੀ ਨਾਲ ਪ੍ਰਕਿਰਿਆ ਲਈ ਹੋਮਲੈਂਡ ਸਿਕਿਓਰਿਟੀ ਵਿਭਾਗ ਨੂੰ $15,000 ਦੀ ਫੀਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ। ਪਿਛੋਕੜ ਦੀ ਜਾਂਚ ਜਾਂ ਜਾਂਚ ਅਮਲ ਵਿੱਚੋਂ ਲੰਘਣ ਮਗਰੋਂ ਬਿਨੈਕਾਰਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ $1 ਮਿਲੀਅਨ (10 ਲੱਖ ਡਾਲਰ) ਦਾ ‘ਯੋਗਦਾਨ’ ਦੇਣਾ ਪਵੇਗਾ। ਵੈੱਬਸਾਈਟ ’ਤੇ ਅਪਲੋਡ ਜਾਣਕਾਰੀ ਵਿਚ ‘ਟਰੰਪ ਕਾਰਡ’ ਨੂੰ ‘ਤੋਹਫ਼ਾ’ ਦੱਸਿਆ ਗਿਆ ਹੈ, ਜੋ ‘ਗ੍ਰੀਨ ਕਾਰਡ’ ਵਾਂਗ ਹੈ, ਜੋ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਦੱਸਿਆ, ‘‘ਅਸਲ ਵਿੱਚ ਇਹ ਇੱਕ ਗ੍ਰੀਨ ਕਾਰਡ ਹੈ, ਪਰ ਬਹੁਤ ਵਧੀਆ। ਬਹੁਤ ਜ਼ਿਆਦਾ ਸ਼ਕਤੀਸ਼ਾਲੀ, ਇੱਕ ਬਹੁਤ ਮਜ਼ਬੂਤ ਰਾਹ। ਇੱਕ ਰਾਹ, ਜੋ ਵੱਡੀ ਗੱਲ ਹੈ। ਮਹਾਨ ਲੋਕ ਬਣਨਾ ਪਵੇਗਾ।’’ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਕਿਹਾ ਕਿ ਲਗਪਗ 10,000 ਲੋਕਾਂ ਨੇ ਪਹਿਲਾਂ ਹੀ ਪ੍ਰੀ-ਰਜਿਸਟ੍ਰੇਸ਼ਨ ਅਰਸੇ ਦੌਰਾਨ ਗੋਲਡ ਕਾਰਡ ਲਈ ਸਾਈਨ ਅੱਪ ਕੀਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਵੀ ਬਹੁਤ ਸਾਰੇ ਅਜਿਹਾ ਕਰਨਗੇ। ਲੂਟਨਿਕ ਨੇ ਇੱਕ ਸੰਖੇਪ ਇੰਟਰਵਿਊ ਵਿੱਚ ਖ਼ਬਰ ਏਜੰਸੀ ਨੂੰ ਦੱਸਿਆ ‘‘ਮੈਂ ਸਮੇਂ ਦੇ ਨਾਲ ਉਮੀਦ ਕਰਾਂਗਾ ਕਿ ਅਸੀਂ ਇਨ੍ਹਾਂ ਹਜ਼ਾਰਾਂ ਕਾਰਡਾਂ ਨੂੰ ਵੇਚਾਂਗੇ ਅਤੇ ਅਰਬਾਂ, ਅਰਬਾਂ ਡਾਲਰ ਇਕੱਠੇ ਕਰਾਂਗੇ।’’ ਲੂਟਨਿਕ ਨੇ ਕਿਹਾ ਕਿ ਗੋਲਡ ਕਾਰਡ ਪ੍ਰੋਗਰਾਮ ਉਨ੍ਹਾਂ ਲੋਕਾਂ ਨੂੰ ਅਮਰੀਕਾ ਲਿਆਏਗਾ ਜਿਨ੍ਹਾਂ ਦਾ ਅਰਥਚਾਰੇ ਨੂੰ ਲਾਭ ਹੋਵੇਗਾ। ਉਸ ਨੇ ‘ਟਰੰਪ ਗੋਲਡ ਕਾਰਡ’ ਦੀ ਤੁਲਨਾ ‘ਔਸਤ’ ਗ੍ਰੀਨ ਕਾਰਡ ਧਾਰਕਾਂ ਨਾਲ ਕੀਤੀ, ਜਿਨ੍ਹਾਂ ਬਾਰੇ ਉਸ ਨੇ ਕਿਹਾ ਕਿ ਉਹ ਔਸਤ ਅਮਰੀਕੀਆਂ ਨਾਲੋਂ ਘੱਟ ਪੈਸੇ ਕਮਾਉਂਦੇ ਸਨ ਅਤੇ ਉਨ੍ਹਾਂ ਦੇ ਖੁ਼ਦ ਜਾਂ ਪਰਿਵਾਰਕ ਮੈਂਬਰਾਂ ਦੇ ਸਰਕਾਰੀ ਸਹਾਇਤਾ ’ਤੇ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਲੂਟਨਿਕ ਨੇ ਹਾਲਾਂਕਿ ਇਸ ਦਾਅਵੇ ਲਈ ਕੋਈ ਸਬੂਤ ਨਹੀਂ ਦਿੱਤਾ। ਟਰੰਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਪਰਵਾਸ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਹੈ। ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ‘ਗੋਲਡ ਕਾਰਡ’ ਪ੍ਰੋਗਰਾਮ ਇਸੇ ਦਾ ਕਾਊਂਟਰ ਬੈਲੇਂਸ ਹੈ, ਜੋ ਕਿ ਅਮਰੀਕੀ ਖਜ਼ਾਨੇ ਨੂੰ ਭਰਨ ਲਈ ਤਿਆਰ ਕੀਤਾ ਗਿਆ ਹੈ। ਰਾਸ਼ਟਰਪਤੀ ਟਰੰਪ, ਜੋ ਨਿਊਯਾਰਕ ਦੇ ਇੱਕ ਸਾਬਕਾ ਕਾਰੋਬਾਰੀ ਅਤੇ ਰਿਐਲਿਟੀ ਟੈਲੀਵਿਜ਼ਨ ਹੋਸਟ ਹਨ, ਨੇ ਕਿਹਾ ਹੈ ਕਿ ਉਨ੍ਹਾਂ ਦਾ ਟੈਰਿਫ ਪ੍ਰੋਗਰਾਮ ਸਫਲ ਰਿਹਾ ਹੈ।

Leave a Comment

Your email address will not be published. Required fields are marked *