IMG-LOGO
Home News blog-detail-01.html
ਦੇਸ਼

ਭਾਰਤ ਦੇ ਅਮੀਰਾਂ ਦੀ ਸੂਚੀ 'ਚ ਅੰਬਾਨੀ-ਅਡਾਨੀ ਦੀ ਬਾਦਸ਼ਾਹਤ ਬਰਕਰਾਰ

by Admin - 2025-10-01 20:20:03 0 Views 0 Comment
IMG
ਮੁੰਬਈ 'ਐਮ3ਐਮ ਹੁਰੂਨ ਇੰਡੀਆ ਰਿਚ ਲਿਸਟ 2025' 'ਚ ਦੇਸ਼ ਦੇ 358 ਅਰਬਪਤੀਆਂ 'ਚੋਂ ਪਹਿਲੇ ਨੰਬਰ 'ਤੇ ਮੁਕੇਸ਼ ਅੰਬਾਨੀ ਤੇ ਦੂਸਰੇ ਨੰਬਰ 'ਤੇ ਗੌਤਮ ਅੰਡਾਨੀ ਦਾ ਦਬਦਬਾ ਬਰਕਰਾਰ ਹੈ | ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਦੀ ਕੁਲ ਸੰਪੰਤੀ 9.55 ਲੱਖ ਕਰੋੜ ਰੁਪਏ ਭਾਵ ਕਰੀਬ 105 ਅਰਬ ਡਾਲਰ ਆਂਕੀ ਗਈ ਹੈ | ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ 8.15 ਲੱਖ ਕਰੋੜ ਰੁਪਏ ਨਾਲ ਦੂਸਰੇ ਸਥਾਨ 'ਤੇ ਹੈ | ਐਚ.ਸੀ.ਐਲ. ਦੀ ਰੋਸ਼ਨੀ ਨਾਦਰ ਮਲਹੋਤਰਾ ਨੇ 2.84 ਲੱਖ ਕਰੋੜ ਰੁਪਏ ਨਾਲ ਪਹਿਲੀ ਵਾਰ ਟਾਪ-3 'ਚ ਥਾਂ ਬਣਾਈ ਹੈ | ਏ.ਆਈ. ਸਟਾਰਟਅਪ ਦੇ ਸੰਸਥਾਪਕ ਚੇਨਈ ਦੇ ਸ੍ਰੀਨਿਵਾਸ 21,190 ਕਰੋੜ ਰੁਪਏ ਦੀ ਸੰਪੰਤੀ ਨਾਲ ਸਭ ਤੋਂ ਯੁਵਾ ਅਰਬਪਤੀ ਬਣੇ ਹਨ | ਨੀਰਜ ਬਜਾਜ 2.33 ਲੱਖ ਕਰੋੜ ਰੁਪਏ ਨਾਲ 6ਵੇਂ ਸਥਾਨ 'ਤੇ ਹਨ | ਸ਼ਾਹਰੁਖ ਖਾਨ ਵਿਸ਼ਵ ਦੇ ਸਭ ਤੋਂ ਅਮੀਰ ਅਦਾਕਾਰ ਬਣ ਗਏ ਹਨ | ਸੂਚੀ 'ਚ ਸ਼ਾਹਰੁਖ ਦੀ ਜਾਇਦਾਦ 12,490 ਕਰੋੜ ਰੁਪਏ ਦਿਖਾਈ ਗਈ ਹੈ | ਇਕਨਾਮਿਕਸ ਟਾਈਮਜ਼ ਦੀ ਰਿਪੋਰਟ ਅਨੁਸਾਰ ਸ਼ਾਹਰੁਖ ਭਾਰਤ ਦੇ ਸਭ ਤੋਂ ਅਮੀਰ ਸੈਲੀਬਰਿਟੀ ਹਨ ਜਦਕਿ ਜੂਹੀ ਚਾਵਲਾ 7790 ਕਰੋੜ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਅਦਾਕਾਰਾ ਹੈ |

Leave a Comment

Your email address will not be published. Required fields are marked *