IMG-LOGO
Home News blog-detail-01.html
ਅਮਰੀਕਾ

ਪੁਤਿਨ ਦਸੰਬਰ ਦੇ ਸ਼ੁਰੂ 'ਚ ਭਾਰਤ ਆਉਣਗੇ

by Admin - 2025-10-01 20:14:32 0 Views 0 Comment
IMG
ਨਵੀਂ ਦਿੱਲੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 5 ਦਸੰਬਰ ਦੇ ਆਸ-ਪਾਸ ਭਾਰਤ ਦਾ ਦੌਰਾ ਕਰਨਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਸਿਖਰ ਵਾਰਤਾ ਕਰਨਗੇ, ਜਿਸ ਨਾਲ ਦੁਵੱਲੇ ਰਣਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਨਤੀਜੇ ਨਿਕਲਣ ਦੀ ਉਮੀਦ ਹੈ | ਹਲਕਿਆਂ ਅਨੁਸਾਰ ਇਸ ਹਾਈ-ਪ੍ਰੋਫਾਈਲ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰੂਸੀ ਰਾਸ਼ਟਰਪਤੀ ਇਕ ਦਿਨ ਦੀ ਯਾਤਰਾ ਲਈ ਆਉਣਗੇ ਜਾਂ ਉਹ ਦੋ ਦਿਨਾਂ ਲਈ ਭਾਰਤ 'ਚ ਰਹਿਣਗੇ | ਪੁਤਿਨ ਦੀ ਯਾਤਰਾ ਤੋਂ ਪਹਿਲਾਂ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਗਲੇ ਮਹੀਨੇ ਰਾਸ਼ਟਰਪਤੀ ਦੌਰੇ ਦੇ ਬਰੀਕ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਦੀ ਯਾਤਰਾ ਕਰਨਗੇ | ਰੂਸੀ ਰਾਸ਼ਟਰਪਤੀ ਆਖਰੀ ਵਾਰ 2021 'ਚ ਨਵੀਂ ਦਿੱਲੀ ਆਏ ਸਨ |

Leave a Comment

Your email address will not be published. Required fields are marked *