IMG-LOGO
Home News index.html
ਸੰਸਾਰ

ਬੀਬੀਸੀ ਲੜੀ ਵਿਵਾਦ: ਆਨਲਾਈਨ ਪਟੀਸ਼ਨ ’ਚ ਨਿਰਪੱਖ ਜਾਂਚ ਦੀ ਮੰਗ

by Admin - 2023-01-23 21:23:30 0 Views 0 Comment
IMG
ਲੰਡਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀਬੀਸੀ ਦੀ ਵਿਵਾਦਿਤ ਦਸਤਾਵੇਜ਼ੀ ਲੜੀ ਨੂੰ ਲੈ ਕੇ ਪਏ ਰੌਲੇ-ਰੱਪੇ ਦਰਮਿਆਨ ਯੂਕੇ ਵਿੱਚ ਇਕ ਨਵੀਂ ਆਨਲਾਈਨ ਪਟੀਸ਼ਨ ਰਾਹੀਂ ਬੀਬੀਸੀ ਵੱਲੋਂ ਸਰਕਾਰੀ ਬਰਾਡਕਾਸਟਰ ਵਜੋਂ ਆਪਣੇ ਫ਼ਰਜ਼ ਨਿਭਾਉਣ ਵਿੱਚ ਕੀਤੀ ‘ਗੰਭੀਰ ਕੁਤਾਹੀ’ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਆਨਲਾਈਨ ਪਟੀਸ਼ਨ ਉੱਤੇ 25000 ਤੋਂ ਵੱਧ ਲੋਕਾਂ ਨੇ ਸਹੀ ਪਾਈ ਹੈ। ਐਤਵਾਰ ਰਾਤ ਨੂੰ ਆਨਲਾਈਨ ਹੋਈ ਪਟੀਸ਼ਨ ਵਿੱਚ ਬੀਬੀਸੀ ਦੀ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐੱਸਚਨ’ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਸਰਕਾਰੀ ਬਰਾਡਕਾਸਟਰ ਵੱਲੋਂ ‘ਸੰਪਾਦਕੀ ਨਿਰਪੱਖਤਾ ਦੇ ਸਿਖਰਲੇ ਮਿਆਰਾਂ’ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਨਿਖੇਧੀ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦਸਤਾਵੇਜ਼ੀ ਲੜੀ, ਜਿਸ ਦਾ ਪਹਿਲਾ ਪਾਰਟ ਪਿਛਲੇ ਹਫ਼ਤੇ ਪ੍ਰਸਾਰਿਤ ਕੀਤਾ ਗਿਆ ਹੈ ਤੇ ਦੂਜਾ ਮੰਗਲਵਾਰ ਨੂੰ ਕੀਤਾ ਜਾਣਾ ਹੈ, ‘ਕੂੜਪ੍ਰਚਾਰ ਵਾਲੀ ਪੱਤਰਕਾਰੀ’ ਦਾ ਹਿੱਸਾ ਹੈ, ਜਿਸ ਰਾਹੀਂ ਬੀਬੀਸੀ ਆਪਣੇ ਦਰਸ਼ਕਾਂ ਨੂੰ ਜਾਣਬੁੱਝ ਕੇ ਗੁੰਮਰਾਹ ਕਰ ਰਿਹਾ ਹੈ। ਪਟੀਸ਼ਨ ਵਿੱਚ ਬੀਬੀਸੀ ਬੋਰਡ ਤੋਂ ਮੰਗ ਕੀਤੀ ਗਈ ਹੈ ਕਿ ਉਹ ਪਬਲਿਕ ਸਰਵਿਸ ਬਰਾਡਕਾਸਟਰ ਵਜੋਂ ਸੇਵਾਵਾਂ ਨਿਭਾਉਣ ਵਿੱਚ ਹੋਈ ਗੰਭੀਰ ਕੁਤਾਹੀ ਦੀ ਨਿਰਪੱਖ ਜਾਂਚ ਕਰੇ ਤੇ ਮਗਰੋਂ ਆਪਣੀਆਂ ਲੱਭਤਾਂ ਨੂੰ ਪ੍ਰਕਾਸ਼ਿਤ ਕਰੇ। ਪਟੀਸ਼ਨ ਵਿੱਚ ਯੂਕੇ ਦੇ ਨਿਰਪੱਖ ਮੀਡੀਆ ਨਿਗਰਾਨ- ਆਫ਼ਿਸ ਆਫ਼ ਕਮਿਊਨੀਕੇਸ਼ਨਜ਼ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੀਬੀਸੀ ਦੀ ਜਵਾਬਦੇਹੀ ਨਿਰਧਾਰਿਤ ਕਰੇ। ਪਟੀਸ਼ਨ ’ਤੇ ਸਹੀ ਪਾਉਣ ਵਾਲੇ ਵੱਡੀ ਗਿਣਤੀ ਲੋਕਾਂ ਨੇ ਵੀ ਦਸਤਾਵੇਜ਼ੀ ਨੂੰ ‘ਮੁਕੰਮਲ ਕੂੜਪ੍ਰਚਾਰ’ ਦੱਸਦਿਆਂ ਇਸ ‘ਵੈਰ-ਵਿਰੋਧ ਵਾਲੇ ਏਜੰਡੇ’ ਲਈ ਬੀਬੀਸੀ ਦੀ ਨਿਖੇਧੀ ਕੀਤੀ ਹੈ। ਸਹੀਕਾਰਾਂ ਵਿੱਚੋਂ ਇਕ ਲਾਰਡ ਰਾਮੀ ਰੈਂਗਰ ਨੇ ਕਿਹਾ, ‘‘ਬੀਬੀਸੀ ਨੇ ਦੋ ਵਾਰ ਜਮਹੂਰੀ ਤਰੀਕੇ ਨਾਲ ਚੁਣੇ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਪ੍ਰਧਾਨ ਮੰਤਰੀ ਖਿਲਾਫ਼ ਝੂਠਾ ਬਿਰਤਾਂਤ ਸਿਰਜਿਆ ਹੈ।

Leave a Comment

Your email address will not be published. Required fields are marked *