IMG-LOGO
Home News blog-detail-01.html
ਦੇਸ਼

ਸ਼ਰਧਾ ਨੇ ਦੋ ਸਾਲ ਪਹਿਲਾਂ ਪੁਲੀਸ ਨੂੰ ਸ਼ਿਕਾਇਤ ਕਰਕੇ ਦੱਸਿਆ,‘ਆਫ਼ਤਾਬ ਮੇਰੇ ਟੁਕੜੇ-ਟੁਕੜੇ ਕਰਨ ਦੀ ਧਮਕੀਆਂ ਦੇ ਰਿਹਾ ਹੈ’

by Admin - 2022-11-23 00:06:09 0 Views 0 Comment
IMG
ਪਾਲਘਰ- ਠੀਕ ਦੋ ਸਾਲ ਪਹਿਲਾਂ 23 ਨਵੰਬਰ 2020 ਨੂੰ ਸ਼ਰਧਾ ਵਾਕਰ ਨੇ ਪਾਲਘਰ ਦੇ ਤੁਲਿੰਜ ਪੁਲੀਸ ਸਟੇਸ਼ਨ ਨੂੰ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਤੋਂ ਧਮਕੀਆਂ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਦੱਸਿਆ ਸੀ ਕਿ ਆਫ਼ਤਾਬ ਨੇ ਉਸ ਨੂੰ ਮਾਰਨ ਅਤੇ ਟੁਕੜੇ-ਟੁਕੜੇ ਕਰਨ ਦੀਆਂ ਧਮਕੀਆਂ ਦਿਤੀਆਂ ਸਨ। ਇਹ ਪੱਤਰ, ਜੋ ਹੁਣੇ ਸਾਹਮਣੇ ਆਇਆ ਹੈ, ਪੁਲੀਸ ਨੂੰ ਮਿਲਿਆ ਸੀ ਪਰ ਇਹ ਪਤਾ ਨਹੀਂ ਹੈ ਕਿ ਇਸ ਮਾਮਲੇ ਵਿੱਚ ਕੋਈ ਅਗਲੀ ਕਾਰਵਾਈ ਕੀਤੀ ਗਈ ਸੀ ਜਾਂ ਨਹੀਂ। ਆਪਣੀ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਆਫਤਾਬ ਉਸ ਦੀ ਕੁੱਟਮਾਰ ਕਰਦਾ ਹੈ ਤੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਉਸ ਨੂੰ ਕਤਲ ਕਰਨ ਅਤੇ ਉਸਦੀ ਲਾਸ਼ ਦੇ ਟੁਕੜੇ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਦੋ ਸਾਲਾਂ ਬਾਅਦ ਸ਼ਰਧਾ ਦਾ ਡਰ ਸੱਚ ਹੋ ਗਿਆ ਤੇ ਆਫ਼ਤਾਬ ਨੇ ਦਿੱਲੀ ਵਿੱਚ ਉਸ ਦੀ ਕਥਿਤ ਹੱਤਿਆ ਕਰਕੇ ਉਸ ਦੇ ਕਈ ਟੁਕੜੇ ਕਰ ਦਿੱਤੇ।

Leave a Comment

Your email address will not be published. Required fields are marked *