IMG-LOGO
ਦੇਸ਼

ਸੱਤ ਲੋਕਾਂ ਤੋਂ ਗ਼ਲਤੀ ਨਹੀਂ ਹੋ ਸਕਦੀ-ਰਾਘਵ ਚੱਢਾ

by Admin - 2026-04-27 22:07:02 0 Views 0 Comment
IMG
ਨਵੀਂ ਦਿੱਲੀ -ਰਾਘਵ ਚੱਢਾ ਦੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਗਾਤਾਰ ਘੱਟ ਰਹੇ ਫਾਲੋਅਰਸ ਦਰਮਿਆਨ ਉਨ੍ਹਾਂ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦਿੰਦਿਆਂ ਨਾ ਸਿਰਫ਼ ਆਪਣੀ ਪੁਰਾਣੀ ਪਾਰਟੀ 'ਤੇ ਦੋਸ਼ ਲਗਾਏ, ਸਗੋਂ ਇਹ ਵੀ ਕਿਹਾ ਕਿ 7 ਲੋਕਾਂ ਤੋਂ ਗ਼ਲਤੀ ਨਹੀਂ ਹੋ ਸਕਦੀ | ਚੱਢਾ ਨੇ ਵੀਡੀਓ 'ਚ ਭਾਜਪਾ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਦਿੱਤੇ ਬਿਆਨ ਨੂੰ ਦੁਹਰਾਉਂਦਿਆਂ 3 ਵਿਕਲਪਾਂ ਦੀ ਗੱਲ ਕੀਤੀ | ਸਿਆਸਤ ਪੂਰੀ ਤਰ੍ਹਾਂ ਛੱਡਣ, ਉਸ ਪਾਰਟੀ 'ਚ ਰਹਿ ਕੇ ਚੀਜ਼ਾਂ ਸੁਧਾਰਨ ਦੀ ਕੋਸ਼ਿਸ਼ ਅਤੇ ਕਿਸੇ ਹੋਰ ਮੰਚ 'ਤੇ ਜਾ ਕੇ ਹਾਂ ਪੱਖੀ ਸਿਆਸਤ ਕਰਨੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਤੀਜਾ ਰਾਹ ਚੁਣਿਆ ਪਰ ਉਨ੍ਹਾਂ ਇਕੱਲੇ ਇਹ ਫ਼ੈਸਲਾ ਨਹੀਂ ਲਿਆ | ਸਗੋਂ 7 ਸੰਸਦ ਮੈਂਬਰਾਂ ਨੇ ਮਿਲ ਕੇ ਤੈਅ ਕੀਤਾ ਕਿ ਹੁਣ ਉਹ ਇਸ ਪਾਰਟੀ ਨਾਲ ਆਪਣਾ ਰਿਸ਼ਤਾ ਤੋੜ ਰਹੇ ਹਨ | ਉਨ੍ਹਾਂ ਕਿਹਾ ਕਿ ਇਕ ਜਾਂ ਦੋ ਲੋਕ ਗ਼ਲਤ ਹੋ ਸਕਦੇ ਹਨ ਪਰ 7 ਲੋਕ ਗ਼ਲਤ ਨਹੀਂ ਹੋ ਸਕਦੇ | ਰਾਘਵ ਚੱਢਾ ਨੇ 'ਆਪ' 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਵੇਂ ਤੁਹਾਡੇ ਦਫ਼ਤਰ 'ਚ ਤੁਹਾਨੂੰ ਕੰਮ ਨਾ ਕਰਨ ਦਿੱਤਾ ਜਾਏ, ਤੁਹਾਡੀ ਮਿਹਨਤ ਨੂੰ ਦਬਾਇਆ ਜਾਏ ਅਤੇ ਚੁੱਪ ਕਰਾ ਦਿੱਤਾ ਜਾਏ ਤਾਂ ਤੁਸੀਂ ਉਹ ਥਾਂ ਛੱਡ ਦਿਉਗੇ | ਉਨ੍ਹਾਂ ਵੀ ਇਹੀ ਕੀਤਾ | ਉਨ੍ਹਾਂ ਕਿਹਾ ਕਿ ਹੁਣ ਉਹ ਹੋਰ ਜੋਸ਼ ਅਤੇ ਊਰਜਾ ਨਾਲ ਨਾ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਉਠਾਉਣਗੇ ਸਗੋਂ ਉਨ੍ਹਾਂ ਦਾ ਹੱਲ ਲੱਭ ਕੇ ਉਸ ਨੂੰ ਲਾਗੂ ਵੀ ਕਰਨਗੇ |

Leave a Comment

Your email address will not be published. Required fields are marked *