IMG-LOGO
Home News blog-detail-01.html
ਸੰਸਾਰ

ਈਰਾਨ ਜਹਾਜ਼ 'ਚ ਰੱਖ ਕੇ ਲਿਆਇਆ ਹਮਲੇ 'ਚ ਮਾਰੇ ਗਏ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਤੇ ਖੂਨ ਨਾਲ ਲੱਥਪੱਥ ਬੈਗ

by Admin - 2026-04-11 22:14:11 0 Views 0 Comment
IMG
ਤਹਿਰਾਨ- -ਈਰਾਨ ਦਾ ਇਕ ਵਫ਼ਦ, ਜਿਸ ਦੀ ਅਗਵਾਈ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਕਰ ਰਹੇ ਹਨ, ਚੱਲ ਰਹੇ ਸੰਘਰਸ਼ 'ਚ ਹੋਏ ਮਨੁੱਖੀ ਨੁਕਸਾਨ ਦੀ ਯਾਦ ਦਿਵਾਉਣ ਵਾਲੀਆਂ ਚੀਜ਼ਾਂ ਲੈ ਕੇ ਇਸਲਾਮਾਬਾਦ ਪਹੁੰਚਿਆ | ਉਨ੍ਹਾਂ ਦੀ ਉਡਾਣ ਦੀ ਅਗਲੀ ਕਤਾਰ 'ਚ ਖ਼ੂਨ ਨਾਲ ਲੱਥਪੱਥ ਸਕੂਲੀ ਬੈਗ, ਜੁੱਤੇ, ਚਿੱਟੇ ਫੁੱਲ ਅਤੇ ਮੀਨਾਬ ਦੇ ਬੱਚਿਆਂ ਦੀਆਂ ਤਸਵੀਰਾਂ ਰੱਖੀਆਂ ਗਈਆਂ ਸਨ, ਜੋ ਇਸ ਤ੍ਰਾਸਦੀ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ | ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਉਤੇ ਤਸਵੀਰ ਸਾਂਝੀ ਕਰਦੇ ਹੋਏ ਕਾਲੀਬਾਫ ਨੇ ਲਿਖਿਆ ਕਿ ਇਸ ਉਡਾਣ 'ਚ ਮੇਰੇ ਸਾਥੀ 'ਮੀਨਾਬ 168' | ਇਸ ਤਸਵੀਰ 'ਚ ਉਹ ਬੱਚਿਆਂ ਦੇ ਸਾਮਾਨ ਅਤੇ ਤਸਵੀਰਾਂ ਵੱਲ ਦੇਖਦੇ ਨਜ਼ਰ ਆ ਰਹੇ ਹਨ | ਇਸ ਵਫ਼ਦ ਦਾ ਨਾਂਅ 'ਮੀਨਾਬ 168' ਰੱਖਿਆ ਗਿਆ ਹੈ, ਜੋ ਕਥਿਤ ਤੌਰ 'ਤੇ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਦੇ ਪਹਿਲੇ ਦਿਨ ਮਾਰੇ ਗਏ ਬੱਚਿਆ ਦੇ ਨਾਂਅ ਹੈ | ਦੱਖਣੀ ਅਫਰੀਕਾ 'ਚ ਈਰਾਨੀ ਦੂਤਘਰ ਨੇ ਇਸ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਅਸੀਂ ਮੀਨਾਬ ਦੇ ਬੱਚਿਆਂ ਨੂੰ ਕਦੇ ਨਹੀਂ ਭੁੱਲਾਂਗੇ | ਈਰਾਨੀ ਅਧਿਕਾਰੀਆਂ ਅਨੁਸਾਰ 28 ਫਰਵਰੀ ਨੂੰ ਦੱਖਣੀ ਈਰਾਨ ਦੇ ਕਸਬੇ ਮੀਨਾਬ 'ਚ 'ਸ਼ਜਰੇਹ ਤੈਯਬਾ' ਗਰਲਜ਼ ਐਲੀਮੈਂਟਰੀ ਸਕੂਲ 'ਤੇ ਹੋਏ ਹਮਲੇ ਦੌਰਾਨ 160 ਤੋਂ ਵੱਧ ਬੱਚੇ ਮਾਰੇ ਗਏ ਸਨ |

Leave a Comment

Your email address will not be published. Required fields are marked *