IMG-LOGO
Home News ਪੂਤਿਨ-ਦੀ-ਮੀਟਿੰਗ-’ਚ-ਜਬਰੀ-ਦਾਖਲ-ਹੋਏ-ਪਾਕਿਸਤਾਨੀ-ਪ੍ਰਧਾਨ-ਮੰਤਰੀ
ਸੰਸਾਰ

ਪੂਤਿਨ ਦੀ ਮੀਟਿੰਗ ’ਚ ਜਬਰੀ ਦਾਖਲ ਹੋਏ ਪਾਕਿਸਤਾਨੀ ਪ੍ਰਧਾਨ ਮੰਤਰੀ

by Admin - 2025-12-13 22:48:37 0 Views 0 Comment
IMG
40 ਮਿੰਟ ਬਾਹਰ ੳੁਡੀਕ ਕਰਨ ਤੋਂ ਸਨ ਖਫਾ; ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਮਾਸਕੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੀਟਿੰਗ ਵਿਚ ਜਬਰੀ ਦਾਖਲ ਹੋ ਗਏ। ਉਨ੍ਹਾਂ ਨੂੰ ਪੂਤਿਨ ਨਾਲ ਮੀਟਿੰਗ ਕਰਨ ਲਈ 40 ਮਿੰਟ ਉਡੀਕ ਕਰਨੀ ਪਈ ਸੀ। ਉਸ ਵੇਲੇ ਪੂਤਿਨ ਤੁਰਕਿਸ਼ ਰਾਸ਼ਟਰਪਤੀ ਨਾਲ ਮੀਟਿੰਗ ਕਰ ਰਹੇ ਸਨ। ਇਹ ਮਾਮਲਾ ਤੁਰਕਮੇਨਿਸਤਾਨ ਦਾ ਹੈ ਜਿੱਥੇ ਇੰਟਰਨੈਸ਼ਨਲ ਪੀਸ ਐਂਡ ਟਰੱਸਟ ਫੋਰਮ ਦੀ ਮੀਟਿੰਗ ਹੋ ਰਹੀ ਸੀ। ਇਸ ਦੌਰਾਨ ਪੂਤਿਨ ਤੇ ਸ਼ਾਹਬਾਜ਼ ਦਰਮਿਆਨ ਮੀਟਿੰਗ ਹੋਣੀ ਸੀ ਤੇ ਸ਼ਾਹਬਾਜ਼ 40 ਮਿੰਟ ਉਡੀਕ ਕਰਦੇ ਰਹੇ, ਇਸ ਤੋਂ ਬਾਅਦ ਵੀ ਪੂਤਿਨ ਉਨ੍ਹਾਂ ਨੂੰ ਮਿਲਣ ਨਾ ਪੁੱਜੇ। ਇਸ ਤੋਂ ਦਸ ਮਿੰਟ ਬਾਅਦ ਸ਼ਾਹਬਾਜ਼ ਕਮਰੇ ਵਿਚੋਂ ਬਾਹਰ ਆਏ। ਕੁਝ ਦੇਰ ਬਾਅਦ ਪੂਤਿਨ ਵੀ ਮੀਟਿੰਗ ਤੋਂ ਬਾਹਰ ਆ ਗਏ। ਇਹ ਸਾਰਾ ਵਾਕਿਆ ਰਸ਼ੀਆ ਟੂਡੇ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।

Leave a Comment

Your email address will not be published. Required fields are marked *