IMG-LOGO
Home News ਕੈਨੇਡਾ-'ਚ-ਰੁਪਿੰਦਰ-ਕੌਰ-ਦੀ-ਲਾਸ਼-ਦੀ-ਪਛਾਣ-ਹੋਈ
ਸੰਸਾਰ

ਕੈਨੇਡਾ 'ਚ ਰੁਪਿੰਦਰ ਕੌਰ ਦੀ ਲਾਸ਼ ਦੀ ਪਛਾਣ ਹੋਈ

by Admin - 2025-12-03 21:47:37 0 Views 0 Comment
IMG
ਟੋਰਾਂਟੋ - ਕੈਨੇਡਾ 'ਚ ਓਾਟਾਰੀਓ ਸੂਬੇ ਦੇ ਦੱਖਣ ਵਿਚ ਅਮਰੀਕਾ ਦੀ ਸਰਹੱਦ ਨਾਲ਼ ਲੱਗਦੇ ਸ਼ਹਿਰ ਵਿੰਡਸਰ ਵਿਚ ਬੀਤੇ ਸਾਲ 17 ਦਸੰਬਰ ਨੂੰ ਲਾਪਤਾ ਹੋਈ ਰੁਪਿੰਦਰ ਕੌਰ (27) ਦੀ ਲਾਸ਼ ਦੀ ਪਛਾਣ ਹੁਣ ਸਥਾਨਕ ਪੁਲਿਸ ਵਲੋਂ ਜਨਤਕ ਕੀਤੀ ਗਈ ਹੈ¢ ਉਸ ਦੀ ਲਾਸ਼ ਬੀਤੇ ਜੂਨ ਮਹੀਨੇ ਵਿਚ ਡਿਟ੍ਰੋਇਟ ਦਰਿਆ ਵਿਚੋਂ ਮਿਲੀ ਸੀ¢ ਪੁਲਿਸ ਵਲੋਂ ਇਸ ਬਾਰੇ ਵਧੇਰੇ ਵੇਰਵੇ ਜਾਰੀ ਨਹੀਂ ਕੀਤੇ ਗਏ, ਪਰ ਮਿਲੀ ਜਾਣਕਾਰੀ ਅਨੁਸਾਰ ਇਸ ਮੌਤ ਪਿੱਛੇ ਕੋਈ ਅਪਰਾਧਿਕ ਕਾਰਨ ਨਹੀਂ ਹਨ¢ ਇਕ ਵੱਖਰੀ ਖ਼ਬਰ ਅਨੁਸਾਰ ਹੈਮਿਲਟਨ ਪੁਲਿਸ ਨੇ 1,20,000 ਡਾਲਰਾਂ ਦੇ ਮੁੱਲ ਦੇ ਸੈੱਲਫੋਨ ਚੋਰੀ ਕਰਨ ਦੀ ਕੇਸ ਵਿਚ ਨਵਜੋਤ ਸਿੰਘ (38) ਅਤੇ ਪੁਨੀਤ ਸਿੰਘ (45) ਨੂੰ ਗਿ੍ਫਤਾਰ ਕਰਕੇ ਚਾਰਜ ਕੀਤਾ ਹੈ¢ ਉਹ ਦੋਵੇਂ ਟੋਰਾਂਟੋ ਨੇੜੇ ਓਕਵਿੱਲ ਸ਼ਹਿਰ ਵਿਚ ਰਹਿੰਦੇ ਹਨ ¢ ਦਸੰਬਰ 2024 ਅਤੇ ਜਨਵਰੀ 2025 ਵਿੱਚ ਸ਼ੱਕੀਆਂ ਨੇ ਸਟੋਨੀ ਕਰੀਕ ਵਿਖੇ ਟੀਫੋਰਸ ਲੌਜਿਸਟਸ ਦੇ ਵੇਅਰਹਾਊਸ ਵਿਚ ਵੜ ਕੇ ਬੈੱਲ ਕੈਨੇਡਾ ਦੇ ਸੈੱਲਫੋਨ ਚੋਰੀ ਕੀਤੇ ਸਨ¢ ਇਸ ਫਰਾਡ ਅਤੇ ਚੋਰੀ ਦੇ ਕੇਸਾਂ ਵਿਚ ਪੁਨੀਤ ਅਤੇ ਨਵਜੋਤ ਦੀਆਂ ਅਦਾਲਤਾਂ ਵਿਚ ਤਰੀਕਾਂ ਪੈ ਰਹੀਆਂ ਹਨ¢

Leave a Comment

Your email address will not be published. Required fields are marked *