IMG-LOGO
Home News index.html
ਅਫਰੀਕਾ

ਸਿੱਖ ਤੇ ਭਾਰਤੀ ਡਰਾਈਵਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ-ਹਰਮੀਤ ਢਿਲੋਂ

by Admin - 2025-10-30 23:01:34 0 Views 0 Comment
IMG
ਸੈਕਰਾਮੈਂਟੋ, ਸਿੱਖ ਵਕੀਲ ਹਰਮੀਤ ਢਿਲੋਂ, ਜਿਸ ਨੇ ਅਮਰੀਕਾ ਦੇ ਨਿਆਂ ਵਿਭਾਗ 'ਚ ਮਨੁੱਖੀ ਅਧਿਕਾਰਾਂ ਬਾਰੇ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਸੇਵਾਵਾਂ ਨਿਭਾਈਆਂ ਹਨ, ਨੇ ਸਿੱਖ ਤੇ ਭਾਰਤੀ ਡਰਾਈਵਰਾਂ ਨੂੰ ਆਨ ਲਾਈਨ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕਰਦਿਆਂ ਅਮਰੀਕੀਆਂ ਨੂੰ ਬੇਨਤੀ ਕੀਤੀ ਹੈ ਕਿ ਹਾਲ ਹੀ 'ਚ 2 ਸੜਕ ਹਾਦਸਿਆਂ, ਜਿਨ੍ਹਾਂ 'ਚ ਗੈਰ-ਦਸਤਾਵੇਜੀ ਪਰਵਾਸੀ ਡਰਾਈਵਰ ਸ਼ਾਮਿਲ ਸਨ, ਤੋਂ ਬਾਅਦ ਸਿੱਖ ਡਰਾਈਵਰਾਂ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ | ਉਨਾਂ ਕਿਹਾ ਕਿ ਕੁਝ ਲੋਕ ਇਨ੍ਹਾਂ ਹਾਦਸਿਆਂ ਨੂੰ ਕਾਨੂੰਨ ਦੀ ਪਾਲਣਾ ਕਰਨ ਵਾਲੇ ਭਾਰਤੀ ਮੂਲ ਦੇ ਡਰਾਈਵਰਾਂ ਉਪਰ ਹਮਲਾ ਕਰਨ ਲਈ ਵਰਤ ਰਹੇ ਹਨ | ਉਨਾਂ ਕਿਹਾ ਕਿ ਸਿੱਖ ਤੇ ਹੋਰ ਭਾਰਤੀ ਮੂਲ ਦੇ ਡਰਾਈਵਰ ਮਿਹਨਤੀ ਤੇ ਦੇਸ਼ ਭਗਤ ਹਨ | ਉਨਾਂ ਵਿਚੋਂ ਕੁਝ ਇਥੇ ਹੀ ਪੈਦਾ ਹੋਏ ਹਨ ਜਾਂ ਕਾਨੂੰਨੀ ਢੰਗ ਤਰੀਕੇ ਨਾਲ ਅਮਰੀਕਾ ਆਏ ਹਨ | ਉਨਾਂ ਨੇ ਹਾਦਸਿਆਂ ਉਪਰ ਅਫਸੋਸ ਪ੍ਰਗਟ ਕਰਦਿਆਂ ਇਮੀਗ੍ਰੇਸ਼ਨ ਇਨਫੋਰਸਮੈਂਟ ਨੂੰ ਕਿਹਾ ਹੈ ਕਿ ਉਹ ਨਸਲੀ ਪਹੁੰਚ ਨਾ ਅਪਣਾਵੇ | ਸੰਘੀ ਕਾਨੂੰਨ ਅਨੁਸਾਰ ਨਸਲੀ ਆਧਾਰ 'ਤੇ ਭੇਦਭਾਵ ਕਰਨਾ ਗੈਰ-ਕਾਨੂੰਨੀ ਹੈ |

Leave a Comment

Your email address will not be published. Required fields are marked *