IMG-LOGO
Home News ਹੋਣਹਾਰ-ਵਿਦਿਆਰਥੀਆਂ-ਨੂੰ-34,000-ਡਾਲਰ-ਦੇ-ਵਜ਼ੀਫੇ-ਪ੍ਰਦਾਨ
ਸੰਸਾਰ

ਹੋਣਹਾਰ ਵਿਦਿਆਰਥੀਆਂ ਨੂੰ 34,000 ਡਾਲਰ ਦੇ ਵਜ਼ੀਫੇ ਪ੍ਰਦਾਨ

by Admin - 2025-10-14 22:38:45 0 Views 0 Comment
IMG
ਸਰੀ : ਪ੍ਰਸਿੱਧ ਆਟੋਮੋਬਾਈਲ ਕੰਪਨੀ ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 34ਵੀਂ ਵਰ੍ਹੇਗੰਢ ਦੇ ਮੌਕੇ ’ਤੇ ਕਰਵਾਏ ਗਏ ਇੱਕ ਸਮਾਗਮ ਵਿੱਚ 17 ਹੋਣਹਾਰ ਵਿਦਿਆਰਥੀਆਂ ਨੂੰ ਕੁੱਲ 34,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਇਹ ਸਮਾਗਮ ਬਸੰਤ ਮੋਟਰਜ਼ ਦੇ ਵਿਹੜੇ ਵਿੱਚ ਹੋਇਆ ਜਿਸ ਵਿੱਚ ਵੈਨਕੂਵਰ ਖੇਤਰ ਦੀਆਂ ਕਈ ਉੱਘੀਆਂ ਹਸਤੀਆਂ ਨੇ ਹਾਜ਼ਰੀ ਭਰੀ। ਸਕਾਲਰਸ਼ਿਪ ਦੇ ਚੈੱਕ ਅਤੇ ਮਾਣ ਪੱਤਰ ਵਿਦਿਆਰਥੀਆਂ ਨੂੰ ਸਰੀ ਦੀ ਮੇਅਰ ਬਰੈਂਡਾ ਲੌਕ, ਬੀ.ਸੀ. ਦੇ ਸਿੱਖਿਆ ਮੰਤਰੀ ਜੈਸੀ ਸੂੰਨੜ, ਸਾਬਕਾ ਮੰਤਰੀ ਹੈਰੀ ਬੈਂਸ, ਪ੍ਰੋਫੈਸਰ ਕਸ਼ਮੀਰਾ ਸਿੰਘ, ਡਾ. ਪ੍ਰਗਟ ਸਿੰਘ ਭੁਰਜੀ, ਹਰਜਿੰਦਰ ਸਿੰਘ ਥਿੰਦ, ਕੌਂਸਲਰ ਪ੍ਰਦੀਪ ਕੂਨਰ ਅਤੇ ਹੋਰਾਂ ਵੱਲੋਂ ਭੇਟ ਕੀਤੇ ਗਏ। ਬਸੰਤ ਮੋਟਰਜ਼ ਦੇ ਸੀ.ਈ.ਓ. ਬਲਦੇਵ ਸਿੰਘ ਬਾਠ ਨੇ ਦੱਸਿਆ ਕਿ ਕੰਪਨੀ ਹਰ ਸਾਲ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੇ ਨਾਲ ਹੀ ਸ. ਬਾਠ ਨੇ ਆਪਣੇ ਪਿੰਡ ਹਰਦੋ ਫਰਾਲਾ (ਪੰਜਾਬ) ਦੇ ਸਕੂਲ ਵਿੱਚ ਵੀ ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫਾ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ।

Leave a Comment

Your email address will not be published. Required fields are marked *