ਅਮਰੀਕਾ
ਸੈਕਰਾਮੈਂਟੋ ਕਬੱਡੀ ਕੱਪ 'ਚ ਐਤਕਾਂ ਪੰਜਾਬ ਲਾਇਨਜ਼ ਨਿਊਯਾਰਕ ਨੇ ਬਾਜ਼ੀ ਮਾਰੀ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਹਰ ਸਾਲ ਕਰਵਾਏ ਜਾਂਦੇ ਸੈਕਰਾਮੈਂਟੋ ਕਬੱਡੀ ਕੱਪ ਵਿਚ ਐਤਕਾਂ ਵੀ ਜਿੱਥੇ ਵੱਖ-ਵੱਖ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਨਾਲ ਇਕ ਵੱਖਰੀ ਕਿਸਮ ਦਾ ਰੁਝਾਨ ਇਥੇ ਦੇਖਣ ਨੂੰ ਮਿਲਿਆ ਤੇ ਕੁਝ ਪੰਜਾਬ ਵਿਚ ਜੇਲ੍ਹਾਂ ਵਿਚ ਗੈਂਗਸਟਰਾਂ ਵਲੋਂ ਭਲਵਾਨਾਂ ਨੂੰ ਕਬੱਡੀ ਨਾ ਖੇਡਣ ਦੀਆਂ ਧਮਕੀਆਂ ਦੇ ਕੇ ਇਸ ਟੂਰਨਾਮੈਂਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਇਹ ਕਬੱਡੀ ਕੱਪ ਸ਼ਾਨਦਾਰ ਢੰਗ ਨਾਲ ਨੇਪੜੇ ਚੜਿ੍ਹਆ ਤੇ ਇਸ ਦੌਰਾਨ ਪੰਜਾਬ ਲਾਇਨਜ਼ ਨਿਊਯਾਰਕ ਵੱਲੋਂ ਇਸ ਕਬੱਡੀ ਕੱਪ 'ਤੇ ਕਬਜ਼ਾ ਕੀਤਾ ਗਿਆ, ਜਿਸ ਨੇ ਬੀ.ਬੀ.ਐਸ. ਖਡੂਰ ਸਾਹਿਬ ਨੂੰ 10 ਪੁਆਇੰਟਾਂ ਨਾਲ ਹਰਾਇਆ | ਇਸ ਤੋਂ ਪਹਿਲਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੇ ਬੀ ਬੀ ਐਸ ਖਡੂਰ ਸਾਹਿਬ ਦਾ ਮੈਚ ਹੋਇਆ, ਇਸ ਦੌਰਾਨ ਬੀ ਬੀ ਐਸ ਖਡੂਰ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ | ਦੂਸਰਾ ਮੈਚ ਫਤਿਹ ਸਪੋਰਟਸ ਕਲੱਬ ਵਲੋਂ ਤੇ ਪੰਜਾਬ ਲਾਇਨਜ਼ ਨਿਊਯਾਰਕ ਦੇ ਵਿਚਕਾਰ ਹੋਇਆ | ਇਸ ਦੌਰਾਨ ਪੰਜਾਬ ਲਾਇਨਜ਼ ਨੇ ਜਿੱਤ ਪ੍ਰਾਪਤ ਕੀਤੀ ਤੇ ਫਾਈਨਲ ਵਿਚ ਵੀ ਬੀ ਬੀ ਐਸ ਖਡੂਰ ਸਾਹਿਬ ਤੇ ਪੰਜਾਬ ਲਾਇਨਜ਼ ਦੀ ਭਿੜਤ ਹੋਈ | ਉਪਰੰਤ ਪੰਜਾਬ ਲਾਇਨਜ਼ ਜੇਤੂ ਰਿਹਾ | ਇਸ ਕਬੱਡੀ ਟੂਰਨਾਮੈਂਟ ਵਿਚ ਬੈਸਟ ਰੇਡਰ ਵਜੋਂ ਹਰਜੋਤ ਭੰਡਾਲ ਚੁਣਿਆ ਗਿਆ ਤੇ ਬੈਸਟ ਸਟੋਪਰ ਲਈ ਪਾਲਾ ਜਲਾਲਪੁਰ ਘੋਸ਼ਿਤ ਕੀਤਾ ਗਿਆ | ਇਸ ਕਬੱਡੀ ਟੂਰਨਾਮੈਂਟ ਵਿਚ ਵੱਖ-ਵੱਖ ਸ਼ਖਸੀਅਤਾਂ ਨੂੰ ਤੇ ਖਿਡਾਰੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਵਿਚ ਪਾਲਾ ਜਲਾਲਪੁਰੀਆ, ਭੂਰਾ ਘੜੂੰਆਂ, ਮੰਨਾ ਬਲਨੌ ਚਿਤਪਾਲ ਚਿੱਟੀ, ਸੁਰਿੰਦਰ ਸਿੰਘ ਸੋਢੀ ਓਲੰਪੀਅਨ ਮੁਖ ਮਹਿਮਾਨ, ਸੋਖਾ ਭੁਪਾਲ ਸਾਬਕਾ ਅੰਤਰਰਾਸ਼ਟਰੀ ਖਿਡਾਰੀ, ਮੰਗਾਂ ਮਿੱਠਾਪੁਰੀਆ ਤੇ ਗਾਲਟ ਦੇ ਸਾਬਕਾ ਮੇਅਰ ਪਰਗਟ ਸਿੰਘ ਸੰਧੂ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਮਿੰਦਰ ਧਾਲੀਵਾਲ ਕਾਊਾਟੀ ਸੁਪਰਵਾਈਜ਼ਰ ਲੈਥਰੋਪ ਵੀ ਹਾਜ਼ਰ ਹੋਏ, ਇਸ ਮੌਕੇ ਸੁਰਿੰਦਰ ਸਿੰਘ ਸੋਢੀ ਓਲੰਪੀਅਨ ਮੁੱਖ ਮਹਿਮਾਨ ਤੇ ਸੁਖਮਿੰਦਰ ਧਾਲੀਵਾਲ ਕਾਊਾਟੀ ਸੁਪਰਵਾਈਜਰ ਲੈਥਰੋਪ ਨੇ ਮਹਿਮਾਨਾਂ ਤੇ ਖਿਡਾਰਿਆਂ ਨੂੰ ਸਨਮਾਨਿਤ ਵੀ ਕੀਤਾ | ਇਸ ਦੌਰਾਨ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਜਿਹਨਾਂ ਵਿੱਚ ਜੱਸਾ ਭੱਟੀ ਕਮਲਜੀਤ ਡੂੰਮਛੇੜੀ, ਗੋਪੀ ਲੀਲਾ ਵਾਲਾ, ਪਵਨ ਭਲਵਾਨ ਨੇ ਕੁਸ਼ਤੀ ਲੜੀ | ਇਸ ਮੌਕੇ ਬੀਬੀ ਆਸ਼ਾ ਸ਼ਰਮਾ ਤੇ ਕੁਝ ਹੋਰ ਕਮੈਂਟੇਟਰਾਂ ਵੱਲੋਂ ਕਬੱਡੀ ਦੀ ਕਮੈਂਟਰੀ ਕੀਤੀ ਗਈ | ਇਸ ਕਬੱਡੀ ਦੇ ਮੁੱਖ ਪ੍ਰਬੰਧਕਾਂ ਵਿਚ ਧੀਰਾਂ ਨਿੱਝਰ, ਪਰਗਟ ਸਿੰਘ ਸੰਧੂ, ਗੁਰਮੀਤ ਵੜੈਚ, ਨਿੰਦੀ ਖਾਂਦੀ, ਸ਼ੇਰੂ ਭਾਟੀਆ, ਸੋਨੀ ਕੰਗ, ਗੁਰਦੇਵ ਤੂਰ, ਸੁਖ ਕਲਾਰ, ਸ਼ਰਨਜੀਤ ਗਿੱਲ, ਪਿੰਦੀ ਸੰਧੂ, ਇੰਦਰਜੀਤ ਸਿੰਘ, ਭੁਪਿੰਦਰ ਸੰਘੇੜਾ, ਭਿੰਦਾ ਚਾਹਲ, ਰਵੀ ਨਾਗਰਾ, ਰਣਵੀਰ ਸਿੰਘ, ਸਾਬੀ ਹੇਅਰ, ਪਾਲ ਬੁਟਰ, ਬਲਵਿੰਦਰ ਸੰਧੂ, ਪਿਆਰਾ ਸੰਧੂ, ਬਲਜੀਤ ਸੰਧੂ, ਪੰਮਾ ਅਟਵਾਲ, ਗਿੰਦਾ ਭਲਵਾਨ, ਪੰਮਾ ਲਿੱਦੜ, ਕੇਹਰ ਸਿੰਘ ਗਿੱਲ, ਗੁਰਜੀਤ ਦਿਓਲ, ਬਲਪ੍ਰੀਤ ਬਰਾੜ, ਲਾਡਾ ਕਾਹਲੋਂ, ਤ੍ਰਲੋਚਨ ਅਟਵਾਲ, ਹੈਪੀ ਬਰਿਆਣਾ, ਬਿੱਟੂ ਰੰਧਾਵਾ, ਹੈਰੀ ਸੰਘਾ, ਗੋਲਡੀ ਲਾਲੀ ਆਦਿ ਦੇ ਯਤਨਾਂ ਸਦਕਾ ਇਹ ਕਬੱਡੀ ਕੱਪ ਖੂਬਸੂਰਤ ਢੰਗ ਨਾਲ ਨੇਪੜੇ ਚੜਿਆ |