ਸੰਸਾਰ
ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੇ 111ਵੇਂ ਸ਼ਹੀਦੀ ਦਿਹਾੜੇ 'ਤੇ ਕੈਨੇਡਾ 'ਚ ਸਮਾਗਮ
ਐਬਟਸਫੋਰਡ
ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੇ 111ਵੇਂ ਸ਼ਹੀਦੀ ਦਿਹਾੜੇ 'ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਅਰਦਾਸਾਂ ਅਤੇ ਵਿਚਾਰਾਂ ਦਾ ਉਪਰਾਲਾ ਕੀਤਾ ਗਿਆ ¢ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਵਲੋਂ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਕਾਇਮ ਕੀਤੀ ਗਈ ਅਤੇ ਕਾਮਾਗਾਟਾਮਾਰੂ ਜਹਾਜ਼ 66 ਹਜ਼ਾਰ ਡਾਲਰ 'ਤੇ ਚਾਰਟਰ ਕਰਨ ਮਗਰੋਂ, ਇਸ ਦਾ ਨਾਮਕਰਨ ਗੁਰੂ ਨਾਨਕ ਜਹਾਜ਼ ਕੀਤਾ ਗਿਆ ¢ 377 ਮੁਸਾਫਰ ਲੈ ਕੇ 23 ਮਈ ਨੂੰ ਜਹਾਜ਼ ਵੈਨਕੂਵਰ ਪਹੁੰਚਿਆ ਅਤੇ ਨਸਲੀ ਵਿਤਕਰੇ ਅਧੀਨ 23 ਜੁਲਾਈ ਨੂੰ ਧੱਕੇ ਨਾਲ ਵਾਪਸ ਮੋੜ ਦਿੱਤਾ ਗਿਆ¢ 29 ਸਤੰਬਰ 1914 ਨੂੰ ਇਸ ਜਹਾਜ਼ ਦੇ ਬਜ ਬਜ ਘਾਟ ਕੋਲਕੱਤਾ ਪਹੁੰਚਣ ਮÏਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਲਿਜਾਣੋਂ ਰੋਕਣ ਲਈ ਬਿ੍ਟਿਸ਼ ਪੁਲਿਸ ਨੇ ਮੁਸਾਫ਼ਰਾਂ ਨਾਲ ਧੱਕੇਸ਼ਾਹੀ ਕੀਤੀ ਤੇ ਗੋਲੀਆਂ ਚਲਾਈਆਂ, ਜਿਸ ਕਾਰਨ 19 ਮੁਸਾਫਰ ਸ਼ਹੀਦ ਹੋਏ | ਸ਼ਹੀਦੀ ਸਮਾਗਮਾਂ ਦÏਰਾਨ ਚਿੱਤਰਕਾਰ ਜਰਨੈਲ ਸਿੰਘ ਦੀ ਬਜ ਬਜ ਘਾਟ ਦੇ ਸ਼ਹੀਦੀ ਸਾਕੇ ਦੀ ਸ਼ਾਨਦਾਰ ਪੇਂਟਿੰਗ ਵੀ ਸੰਗਤਾਂ ਨੂੰ ਅਰਪਣ ਕੀਤੀ ਗਈ, ਜਿਸ ਦੀ ਰਸਮ ਮਰਹੂਮ ਜਰਨੈਲ ਸਿੰਘ ਦੀ ਪਤਨੀ ਬੀਬੀ ਬਲਜੀਤ ਕÏਰ ਅਤੇ ਸਪੁੱਤਰੀ ਬੀਬੀ ਨੀਤੀ ਕÏਰ, ਰਾਜ ਸਿੰਘ ਭੰਡਾਲ ਅਤੇ ਗੁਰਮੁਖ ਸਿੰਘ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਪ੍ਰਬੰਧਕਾਂ ਗੁਰਮੀਤ ਸਿੰਘ ਧਾਲੀਵਾਲ, ਬਲਵੀਰ ਸਿੰਘ ਨਿਝਰ,ਜਸਵਿੰਦਰ ਸਿੰਘ ਖਹਿਰਾ, ਗਿਆਨ ਸਿੰਘ ਸੰਧੂ, ਪ੍ਰੇਮ ਸਿੰਘ ਵਿਨਿੰਗ, ਕੁੰਦਨ ਸਿੰਘ ਸੱਜਣ, ਰਵਿੰਦਰਜੀਤ ਸਿੰਘ ਕਾਹਲੋਂ, ਗਿਆਨੀ ਜਗਦੀਸ਼ ਸਿੰਘ, ਅਜੀਤ ਸਿੰਘ ਸਹੋਤਾ ਤੇ ਗੁਰਦੁਆਰਾ ਦਸ਼ਮੇਸ਼ਰ ਦਰਬਾਰ ਸਰੀ ਤੇ ਪ੍ਰਬੰਧਕਾਂ ਗੁਰਦੀਪ ਸਿੰਘ ਸਮਰਾ, ਜਸਵੀਰ ਸਿੰਘ, ਬਲਜਿੰਦਰ ਸਿੰਘ ਖਹਿਰਾ, ਓਕਾਰ ਸਿੰਘ ਗਿਆਨੀ ਗੁਰਚਰਨ ਸਿੰਘ ਅਤੇ ਹਰਦੀਪ ਸਿੰਘ ਨਾਗਰਾ ਸਮੇਤ ਕੀਤੀ ਗਈ | ਇਸ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਵੀ ਅਜਿਹੇ ਸਮਾਗਮ ਰੱਖੇ ਗਏ, ਜਿਨ੍ਹਾਂ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ, ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ, ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ, ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਗੁਰਦੁਆਰਾ ਖਾਲਸਾ ਦਰਬਾਰ ਵੈਨਕੂਵਰ, ਗੁਰਦੁਆਰਾ ਮਾਤਾ ਸਾਹਿਬ ਕÏਰ ਫਰੰਡੇਲ, ਗੁਰੂ ਨਾਨਕ ਸਿੱਖ ਗੁਰਦੁਆਰਾ ਲਿੰਡਨ ਅਤੇ ਖਾਲਸਾ ਯੂਨੀਵਰਸਿਟੀ ਬੈਲਗੈਮ ਯੂਐਸ ਅਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸੁਖ ਸਾਗਰ ਨਿਊ ਵੈਸਟ ਮਨਿਸਟਰ ਵੀ ਸ਼ਾਮਿਲ ਹਨ, ਜਿੱਥੇ ਪ੍ਰਸਿੱਧ ਢਾਡੀ ਭਾਈ ਰਛਪਾਲ ਸਿੰਘ ਪਮਾਲ ਦੇ ਜਥੇ ਨੇ ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਤੇ ਵੀਰ ਰਸੀ ਵਾਰਾਂ ਸਰਵਣ ਕਰਾਈਆਂ ¢