IMG-LOGO
Home News blog-detail-01.html
ਖੇਡ

ਵਿਸ਼ਵ ਖੇਡਾਂ: ਤੀਰਅੰਦਾਜ਼ ਯਾਦਵ ਨੇ ਕਾਂਸੀ ਦਾ ਤਗ਼ਮਾ ਜਿੱਤਿਆ

by Admin - 2025-08-10 00:00:39 0 Views 0 Comment
IMG
ਭਾਰਤ ਦੇ ਬਾਕੀ ਕੰਪਾਊਡ ਤੀਰਅੰਦਾਜ਼ਾਂ ਨੇ ਕੀਤਾ ਨਿਰਾਸ਼; ਮਿਕਸਡ ਟੀਮ ਸ਼ੁਰੂਆਤੀ ਗੇਡ਼ ’ਚੋਂ ਹੀ ਬਾਹਰ ਚੇਂਗਦੂ (ਚੀਨ) ਰਿਸ਼ਭ ਯਾਦਵ ਦੇ ਕਾਂਸੇ ਦੇ ਤਗ਼ਮੇ ਨੂੰ ਛੱਡ ਕੇ ਵਿਸ਼ਵ ਖੇਡਾਂ ਵਿੱਚ ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਲਈ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ। ਭਾਰਤ ਦੀ ਸਿਖਰਲਾ ਦਰਜਾ ਪ੍ਰਾਪਤ ਮਿਕਸਡ ਟੀਮ ਸ਼ੁਰੂਆਤੀ ਗੇੜ ਵਿੱਚ ਹੀ ਹਾਰ ਗਈ। ਇਸ ਤੋਂ ਇਲਾਵਾ ਕੋਈ ਵੀ ਮਹਿਲਾ ਤੀਰਅੰਦਾਜ਼ ਪੋਡੀਅਮ ਤੱਕ ਨਹੀਂ ਪਹੁੰਚ ਸਕੀ। 10ਵਾਂ ਦਰਜਾ ਪ੍ਰਾਪਤ ਯਾਦਵ ਨੇ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਂਡ ਵਰਗ ਦੇ ਕਾਂਸੇ ਦੇ ਤਗ਼ਮੇ ਦੇ ਮੈਚ ਵਿੱਚ ਆਪਣੇ ਸੀਨੀਅਰ ਸਾਥੀ ਅਭਿਸ਼ੇਕ ਵਰਮਾ ਨੂੰ 149-147 ਨਾਲ ਹਰਾਇਆ। ਸੈਮੀਫਾਈਨਲ ਵਿੱਚ ਯਾਦਵ ਨੂੰ ਅਮਰੀਕਾ ਦੇ ਕਰਟਿਸ ਲੀ ਬ੍ਰੌਡਨੇਕਸ ਹੱਥੋਂ 145-147 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਵਰਮਾ ਨੈਦਰਲੈਂਡਜ਼ ਦੇ ਮਾਈਕ ਸ਼ਲੋਸੇਰ ਤੋਂ 145-148 ਨਾਲ ਹਾਰ ਗਿਆ ਸੀ। ਮਹਿਲਾ ਵਿਅਕਤੀਗਤ ਕੰਪਾਊਂਡ ਵਰਗ ਵਿੱਚ ਭਾਰਤ ਦੀ ਚੁਣੌਤੀ ਕੁਆਰਟਰ ਫਾਈਨਲ ਵਿੱਚ ਖਤਮ ਹੋ ਗਈ। 12ਵਾਂ ਦਰਜਾ ਪ੍ਰਾਪਤ ਪ੍ਰਨੀਤ ਕੌਰ ਕੋਲੰਬੀਆ ਦੀ ਚੌਥੀ ਦਰਜਾ ਪ੍ਰਾਪਤ ਅਲੇਜਾਂਡਰਾ ਉਸਕੀਆਨੋ ਤੋਂ 140-145 ਨਾਲ, ਜਦਕਿ ਤੀਜਾ ਦਰਜਾ ਪ੍ਰਾਪਤ ਮਧੁਰਾ ਧਮਨਗਾਂਵਕਰ ਛੇਵਾਂ ਦਰਜਾ ਪ੍ਰਾਪਤ ਐਸਟੋਨੀਆ ਦੀ ਲਿਸੇਲ ਜਾਟਮਾ ਤੋਂ 145-149 ਨਾਲ ਹਾਰ ਗਈ। ਭਾਰਤੀ ਦਲ ਨੂੰ ਸਭ ਤੋਂ ਵੱਡੀ ਨਿਰਾਸ਼ਾ ਦਾ ਸਾਹਮਣਾ ਮਿਕਸਡ ਕੰਪਾਊਂਡ ਈਵੈਂਟ ਵਿੱਚ ਕਰਨਾ ਪਿਆ। ਵਰਮਾ ਅਤੇ ਮਧੁਰਾ ਦੀ ਭਾਰਤੀ ਜੋੜੀ ਕੁਆਲੀਫਿਕੇਸ਼ਨ ਗੇੜ ਵਿੱਚ ਸਿਖਰ ’ਤੇ ਰਹਿਣ ਤੋਂ ਬਾਅਦ ਮਜ਼ਬੂਤ ਦਾਅਵੇਦਾਰਾਂ ਵਾਂਗ ਦਿਖਾਈ ਦੇ ਰਹੀ ਸੀ ਪਰ ਪਹਿਲੇ ਹੀ ਗੇੜ ਵਿੱਚ ਆਪਣੇ ਰਵਾਇਤੀ ਵਿਰੋਧੀ ਦੱਖਣੀ ਕੋਰੀਆ ਤੋਂ ਹਾਰ ਗਈ। ਇਸ ਹਾਰ ਨਾਲ ਭਾਰਤੀ ਮੁਹਿੰਮ ਖਤਮ ਹੋ ਗਈ। ਰਿਕਰਵ ਵਰਗ ਵਿੱਚ ਕੋਈ ਵੀ ਤੀਰਅੰਦਾਜ਼ ਹਿੱਸਾ ਨਹੀਂ ਲੈ ਰਿਹਾ।

Leave a Comment

Your email address will not be published. Required fields are marked *