IMG-LOGO
Home News index.html
ਖੇਡ

ਇੱਕ ਰੋਜ਼ਾ ਕ੍ਰਿਕਟ: ਭਾਰਤ ਨੇ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ

by Admin - 2023-03-18 00:43:58 0 Views 0 Comment
IMG
ਮੁੰਬਈ- ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇੱਕ ਰੋਜ਼ਾ ਵਿੱਚ ਅੱਜ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਮੁਹੰਮਦ ਸਿਰਾਜ ਤੇ ਮੁਹੰਮਦ ਸ਼ਮੀ ਨੇ ਤਿੰਨ ਤਿੰਨ ਵਿਕਟਾਂ ਲਈਆਂ। ਇਸ ਤਰ੍ਹਾਂ ਭਾਰਤ ਨੇ ਮਹਿਮਾਨ ਟੀਮ ਨੂੰ 35.4 ਓਵਰਾਂ ਵਿੱਚ 188 ਦੌੜਾਂ ’ਤੇ ਆਊਟ ਕਰ ਦਿੱਤਾ। ਹਾਲਾਂਕਿ, ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਵੀ ਖ਼ਰਾਬ ਰਹੀ ਅਤੇ ਪੰਜਵੇਂ ਹੀ ਓਵਰ ਵਿੱਚ ਮਿਸ਼ੇਲ ਸਟਾਰਕ ਨੇ ਵਿਰਾਟ ਕੋਹਲੀ ਅਤੇ ਸੂਰਿਆ ਕੁਮਾਰ ਯਾਦਵ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਕੇਐੱਲ ਰਾਹੁਲ (ਨਾਬਾਦ 75) ਅਤੇ ਰਵਿੰਦਰ ਜਡੇਜਾ (ਨਾਬਾਦ 45) ਦੀ ਛੇਵੀਂ ਵਿਕਟ ਲਈ 108 ਦੌੜਾਂ ਦੀ ਅਟੁੱਟ ਸਾਂਝੇਦਾਰੀ ਨੇ ਟੀਮ ਨੂੰ 39.5 ਓਵਰ ਵਿੱਚ ਪੰਜ ਵਿਕਟਾਂ ’ਤੇ 191 ਦੌੜਾਂ ਤੱਕ ਪਹੁੰਚਾਇਆ। ਜਡੇਜਾ ਨੇ ਗੇਂਦਬਾਜ਼ੀ ਵਿੱਚ ਵੀ ਕਮਾਲ ਕੀਤਾ ਤੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਹਰਫ਼ਨਮੌਲਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਲੰਮੇ ਸਮੇਂ ਤੋਂ ਖ਼ਰਾਬ ਪ੍ਰਦਰਸ਼ਨ ਕਾਰਨ ਆਲੋਚਨਾ ਝੱਲ ਰਹੇ ਰਾਹੁਲ ਨੇ 91 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 75 ਦੌੜਾਂ ਬਣਾਈਆਂ, ਜਦਕਿ ਜਡੇਜਾ ਨੇ 69 ਗੇਂਦਾਂ ਵਿੱਚ 45 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਪੰਜਵੇਂ ਓਵਰ ਵਿੱਚ ਤਿੰਨ ਵਿਕਟਾਂ 16 ਦੌੜਾਂ ਲੈਣ ਦੇ ਚੱਕਰ ਵਿੱਚ ਗੁਆ ਲਈਆਂ। ਦੂਜੇ ਓਵਰ ਵਿੱਚ ਮਾਰਕਸ ਸਟੋਈਨਿਸ ਨੇ ਇਸ਼ਾਨ ਕਿਸ਼ਨ (ਤਿੰਨ) ਨੂੰ ਬਾਹਰ ਦਾ ਰਸਤਾ ਦਿਖਾਇਆ। ਫਾਰਮ ਵਿੱਚ ਚੱਲ ਰਿਹਾ ਸ਼ੁੱਭਮਨ ਗਿੱਲ ਵੀ 20 ਦੌੜਾਂ ਬਣਾ ਕੇ ਆਉਟ ਹੋਇਆ। ਸਟਾਰਕ ਨੇ ਇਸ ਤੋਂ ਬਾਅਦ ਆਪਣਾ ਅਗਲਾ ਸ਼ਿਕਾਰ ਵਿਰਾਟ ਕੋਹਲੀ (ਚਾਰ ਦੌੜਾਂ) ਨੂੰ ਬਣਾਇਆ, ਜਦਕਿ ਸੂਰਿਆ ਕੁਮਾਰ ਦੌੜ ਨਾਲ ਖਾਤਾ ਵੀ ਨਹੀਂ ਖੋਲ੍ਹ ਸਕਿਆ। ਕਾਰਜਕਾਰੀ ਕਪਤਾਨ ਹਾਰਦਿਕ ਪਾਂਡਿਆ 25 ਦੌੜਾਂ ਬਣਾ ਕੇ ਸਟੋਈਨਿਸ ਦੀ ਗੇਂਦ ਦਾ ਸ਼ਿਕਾਰ ਹੋਇਆ। ਇਸ ਤੋਂ ਬਾਅਦ ਰਾਹੁਲ ਤੇ ਜਡੇਜਾ ਨੇ ਮੈਚ ਨੂੰ ਜਿੱਤਣ ਤੱਕ ਪਹੁੰਚਾਇਆ।

Leave a Comment

Your email address will not be published. Required fields are marked *