IMG-LOGO
Home News ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟੁਲੇਰੀ ਵਿਖੇ ਨਾਨਕਸ਼ਹੀ ਨਵਾਂ ਸਾਲ ਮਨਾਇਆ ਗਿਆ, ਭਾਰੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ
ਸੰਸਾਰ

ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟੁਲੇਰੀ ਵਿਖੇ ਨਾਨਕਸ਼ਹੀ ਨਵਾਂ ਸਾਲ ਮਨਾਇਆ ਗਿਆ, ਭਾਰੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ

by Admin - 2023-03-16 00:01:24 0 Views 0 Comment
IMG
ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਕੈਲੀਫੋਰਨੀਆ ਵਲੋਂ ਸਮੂਹ ਗੁਰੂਘਰਾਂ ਨੂੰ ਨਾਨਕਸ਼ਹੀ ਨਵਾਂ ਸਾਲ ਮਨਾਉਣ ਦੀ ਬੇਨਤੀ ਫਰੀਜਨੋ/ਕੈਲੀਫੋਰਨੀਆ:- ਨਾਨਕਸ਼ਾਹੀ ਕੈਲੰਡਰ ਅਨੁਸਾਰ 555 ਨਵੇਂ ਸਾਲ ਚੇਤ ਮਹੀਨੇ ਅਨੁਸਾਰ ‘ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ 7 ਵਜੇ ਤੋਂ ਰਾਤ 3-14-23 ਤੱਕ ਹੇਠ ਅਨੁਸਾਰ ਸਮਾਗਮ ਕੀਤੇ ਗਏ ਜਿਨ੍ਹਾਂ ਵਿਚ ਰਾਗੀ ਢਾਡੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜਿਨ੍ਹਾਂ ਵਿਚ 3-13-23 ਸ਼ਾਮ ਦੇ ਦੀਵਾਨਾਂ ਰਾਹੀਂ ਸ਼ੁਰੂਆਤ ਕੀਤੀ ਗਈ। ਰਹਿਰਾਸ ਦੇ ਪਾਠ ਦੀ ਸੇਵਾ ਭਾਈ ਪਰਮਜੀਤ ਸਿੰਘ ਸੈਕਰਾਮੈਂਟੋ ਵਾਲਿਆਂ ਨੇ ਨਿਭਾਈ। ਕੀਰਤਨ ਦੀ ਸੇਵਾ ਭਾਈ ਬਿੰਦਰਪ੍ਰੀਤ ਸਿੰਘ ਸਾਥੀ ਗੁਰਪ੍ਰੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਗੁਲਜ਼ਾਰ ਸਿੰਘ, ਲਖਵਿੰਦਰ ਸਿੰਘ, ਮਲਤਾਨੀ, ਬੀਬੀ ਰਾਵਿੰਦਰ ਕੌਰ ਨੀਤੂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਥਾ ਭਾਈ ਸੁਖਵਿੰਦਰ ਸਿੰਘ ਨੇ ਚੇਤ ਦੇ ਮਹੀਨੇ ਦੀ ਵਿਚਾਰ ਕੀਤੀ। ਅੰਤ ਵਿਚ ਭਾ.ਫੌਜਾ ਸਿੰਘ ਸਾਗਰ ਦੇ ਢਾਡੀ ਜਥੇ ਨੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ। ਬਾਰਾ ਬਾਰਮ ਮਾਹ ਦੇ ਪਾਠ ਉਪਰੰਤ ਨਵੇਂ ਸਾਲ ਦੀ ਅਰਦਾਸ ਹੋਈ। ਸਿੰਘਾਂ ਦੀ ਚੜ੍ਹਦੀਕਲਾ, ਰਿਹਾਈ ਲਈ ਸਮੂਹ ਸੰਗਤਾਂ ਸ਼ਾਮਲ ਹੋਈਆਂ। ਉਪਰੰਤ ਕੈਲੀਫੋਰਨੀਆ ਅਕਾਲੀ ਦਲ (ਮਾਨ) ਦੇ ਪ੍ਰਧਾਨ ਜਥੇਦਾਰ ਤਰਸੇਮ ਸਿੰਘ ਨੇ ਸੰਗਤਾਂ ਨੂੰ ਨਵੇਂ ਸਾਲ ਬਾਰੇ ਸੰਬੋਧਨ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ। ਅਤੇ ਨਾਨਕਸ਼ਾਹੀ ਨਵੇਂ ਸਾਲ ਦੀ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੱਤੀ। ਲੰਗਰਾਂ ਦੀ ਸੇਵਾ ਸ੍ਰ. ਪਰਮਿੰਦਰ ਸਿੰਘ (ਪਾਲ) ਦੇ ਪਰਿਵਾਰ ਵਲੋਂ ਨਿਭਾਈ ਗਈ ਅਤੇ ਸਮੂਹ ਸੰਗਤਾਂ ਵਲੋਂ ਚੜ੍ਹਦੀਕਲਾ ਕਲਾ ਦੀ ਅਰਦਾਸ ਹੋਈ।

Leave a Comment

Your email address will not be published. Required fields are marked *