IMG-LOGO
Home News blog-detail-01.html
ਰਾਏ-ਖ਼ਬਰਾਂ

ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਨਾਸ਼ਤੇ ’ਚ ਰੋਜ਼ਾਨਾ ਖਾਓ ਇਹ ਚੀਜ਼

by Admin - 2023-01-21 22:10:53 0 Views 0 Comment
IMG
ਭਿੱਜੇ ਛੋਲਿਆਂ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਫੈਟ, ਫਾਈਬਰ, ਕੈਲਸ਼ੀਅਮ, ਆਇਰਨ ਤੇ ਵਿਟਾਮਿਨਜ਼ ਪਾਏ ਜਾਂਦੇ ਹਨ, ਜਿਸ ਨਾਲ ਇਹ ਸਸਤੀ ਚੀਜ਼ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨਾਲ ਲੜਨ ’ਚ ਮਦਦ ਕਰਦਾ ਹੈ ਇਸ ਨਾਲ ਖ਼ੂਨ ਸਾਫ਼ ਹੁੰਦਾ ਹੈ ਤੇ ਸੁੰਦਰਤਾ ਵਧਦੀ ਹੈ ਤੇ ਇਹ ਦਿਮਾਗ਼ ਵੀ ਤੇਜ਼ ਕਰਦੇ ਹਨ। ਜੇਕਰ ਤੁਸੀਂ ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਨਾਸ਼ਤੇ ’ਚ ਰੋਜ਼ਾਨਾ ਭਿੱਜੇ ਛੋਲਿਆਂ ਦਾ ਸੇਵਨ ਕਰੋ ਸਰੀਰ ਨੂੰ ਸਭ ਤੋਂ ਜ਼ਿਆਦਾ ਪੋਸ਼ਣ ਭਿੱਜੇ ਕਾਲੇ ਛੋਲਿਆਂ ਤੋਂ ਮਿਲਦਾ ਹੈ। ਛੋਲਿਆਂ ’ਚ ਬਹੁਤ ਸਾਰੇ ਵਿਟਾਮਿਨ ਤੇ ਕਲੋਰੋਫਿਲ ਨਾਲ ਫਾਸਫੋਰਸ ਆਦਿ ਮਿਨਰਲ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਰੋਜ਼ਾਨਾ ਸਵੇਰ ਵੇਲੇ ਭਿੱਜੇ ਛੋਲੇ ਖਾਣ ਨਾਲ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਇਸ ਦੇ ਲਈ ਕਾਲੇ ਛੋਲਿਆਂ ਨੂੰ ਰਾਤ ਭਾਰ ਭਿਗੋ ਕੇ ਰੱਖ ਲਓ ਤੇ ਰੋਜ਼ਾਨਾ ਸਵੇਰੇ ਦੋ ਮੁੱਠੀਆਂ ਖਾਓ ਕੁਝ ਦਿਨਾਂ ’ਚ ਤੁਹਾਨੂੰ ਫ਼ਰਕ ਮਹਿਸੂਸ ਹੋਣ ਲੱਗੇਗਾ ਜੇਕਰ ਤੁਸੀਂ ਡਾਇਬਟੀਜ਼ ਤੋਂ ਪਰੇਸ਼ਾਨ ਹੋ ਤਾਂ ਆਪਣੀ ਖ਼ੁਰਾਕ ’ਚ ਭਿੱਜੇ ਛੋਲਿਆਂ ਨੂੰ ਸ਼ਾਮਲ ਕਰੋ , 25 ਗ੍ਰਾਮ ਕਾਲੇ ਛੋਲੇ ਰਾਤ ਨੂੰ ਭਿਗੋ ਕੇ ਸਵੇਰੇ ਖ਼ਾਲੀ ਪੇਟ ਸੇਵਨ ਕਰਨ ਨਾਲ ਡਾਇਬਟੀਜ਼ ਦੂਰ ਹੋ ਜਾਂਦੀ ਹੈ ਛੋਲਿਆਂ ਨੂੰ ਰਾਤ ਭਰ ਪਾਣੀ ’ਚ ਭਿਗੋ ਕੇ ਰੱਖੋ ਫਿਰ ਸਵੇਰੇ ਉਨ੍ਹਾਂ ਦੇ ਪਾਣੀ ਨੂੰ ਵੱਖਰਾ ਕਰ ਕੇ ਉਸ ਵਿਚ ਅਦਰਕ, ਜ਼ੀਰਾ ਤੇ ਨਮਕ ਮਿਕਸ ਕਰ ਕੇ ਖਾਓ ਛੋਲਿਆਂ ਨੂੰ ਇਸ ਤਰ੍ਹਾਂ ਖਾਣ ਨਾਲ ਕਬਜ਼ ਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਪੂਰਾ ਦਿਨ ਐਨਰਜੀ ਨਾਲ ਭਰਪੂਰ ਰਹਿਣਾ ਚਾਹੁੰਦੇ ਹੋ ਤਾਂ ਸਰੀਰ ਦੀ ਤਾਕਤ ਵਧਾਉਣ ਲਈ ਭਿੱਜੇ ਛੋਲਿਆਂ ’ਚ ਨਿੰਬੂ, ਅਦਰਕ ਦੇ ਟੁੱਕੜੇ, ਹਲਕਾ ਨਮਕ ਤੇ ਕਾਲੀ ਮਿਰਚ ਪਾ ਕੇ ਸਵੇਰੇ ਨਾਸ਼ਤੇ ’ਚ ਖਾਓ ਸਵੇਰੇ ਖ਼ਾਲੀ ਪੇਟ ਕਾਲੇ ਛੋਲੇ ਖਾਣਾ ਪੁਰਸ਼ਾਂ ਲਈ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ ਚੀਨੀ ਦੇ ਬਰਤਨ ’ਚ ਰਾਤ ਨੂੰ ਛੋਲੇ ਭਿਗੋ ਕੇ ਰੱਖ ਦਿਉ ਸਵੇਰੇ ਉੱਠ ਕੇ ਛੋਲਿਆਂ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਓ ਇਸ ਦੇ ਲਗਾਤਾਰ ਸੇਵਨ ਨਾਲ ਪੁਰਸ਼ਾਂ ਨਾਲ ਜੁੜੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।

Leave a Comment

Your email address will not be published. Required fields are marked *