IMG-LOGO
Home News ਵਿਸ਼ਵ ਹਾਕੀ: ਭਾਰਤ ਨੇ ਵੇਲਜ਼ ਨੂੰ 4-2 ਨਾਲ ਹਰਾਇਆ
ਖੇਡ

ਵਿਸ਼ਵ ਹਾਕੀ: ਭਾਰਤ ਨੇ ਵੇਲਜ਼ ਨੂੰ 4-2 ਨਾਲ ਹਰਾਇਆ

by Admin - 2023-01-19 21:17:30 0 Views 0 Comment
IMG
ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਨਿਊਜ਼ੀਲੈਂਡ ਨਾਲ ਹੋਵੇਗਾ ਮੁਕਾਬਲਾ ਭੁਬਨੇਸ਼ਵਰ- ਇਥੇ ਪੁਰਸ਼ ਹਾਕੀ ਵਿਸ਼ਵ ਕੱਪ ਮੈਚ ਵਿੱਚ ਵੀਰਵਾਰ ਨੂੰ ਭਾਰਤ ਨੇ ਵੇਲਜ਼ ਨੂੰ 4-2 ਨਾਲ ਹਰਾ ਕੇ ਪੂਲ ‘ਡੀ’ ਵਿੱਚ ਦੂਜੀ ਥਾਂ ਪੱਕੀ ਕਰ ਲਈ ਹੈ ਅਤੇ ਕਰਾਸਓਵਰ ਮੈਚ ਲਈ ਕੁਆਲੀਫਾਈ ਕਰ ਲਿਆ ਹੈ ਜਿਥੇ ਉਸ ਦਾ ਮੁਕਾਬਲਾ ਕੁਆਰਟਰ-ਫਾਈਨਲ ਵਿੱਚ ਥਾਂ ਬਣਾਉਣ ਲਈ ਨਿਊਜ਼ੀਲੈਂਡ ਨਾਲ ਹੋਵੇਗਾ। ਵੇਲਜ਼ ਖ਼ਿਲਾਫ਼ ਮੈਚ ਵਿੱਚ ਭਾਰਤ ਨੇ ਸ਼ਮਸ਼ੇਰ ਸਿੰਘ ਤੇ ਅਕਾਸ਼ਦੀਪ ਸਿੰਘ ਵੱਲੋਂ ਮੈਚ ਦੇ 21ਵੇਂ ਤੇ 32ਵੇਂ ਮਿੰਟ ਵਿੱਚ ਕੀਤੇ ਗੋਲਾਂ ਨਾਲ ਚੜ੍ਹਤ ਬਣਾਈ। ਇਸ ਮਗਰੋਂ ਵੇਲਜ਼ ਦੀ ਟੀਮ ਨੇ ਦੋ ਮਿੰਟਾਂ ਦੇ ਅੰਤਰ ਵਿੱਚ ਦੋ ਗੋਲ ਦਾਗੇ। ਵੇਰਵਿਆਂ ਅਨੁਸਾਰ ਵੇਲਜ਼ ਦੇ ਖਿਡਾਰੀ ਗੈਰੇਥ ਫਰਲੌਂਗ ਨੇ 42ਵੇਂ ਮਿੰਟ ਅਤੇ ਜੈਕਬ ਡਰੈਪਰ ਨੇ 44ਵੇਂ ਮਿੰਟ ਵਿੱਚ ਗੋਲ ਕੀਤੇ ਤੇ ਮੈਚ ਬਰਾਬਰੀ ’ਤੇ ਲਿਆਂਦਾ। ਇਸ ਮਗਰੋਂ ਭਾਰਤ ਦੇ ਬਚਾਅ ਲਈ ਅਕਾਸ਼ਦੀਪ ਅੱਗੇ ਆਇਆ ਤੇ 45ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਇਸ ਮਗਰੋਂ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ ਤੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਇਸ ਤੋਂ ਪਹਿਲਾਂ ਪੂਲ ‘ਡੀ’ ਮੈਚ ਵਿੱਚ ਇੰਗਲੈਂਡ ਨੇ ਸਪੇਨ ਨੂੰ 4-0 ਨਾਲ ਹਰਾਇਆ ਸੀ। ਪੂਲ ‘ਡੀ’ ਵਿੱਚ ਇੰਗਲੈਂਡ ਸਿਖਰ ’ਤੇ ਹੈ ਤੇ ਉਸ ਨੇ ਸਿੱਧੇ ਤੌਰ ’ਤੇ ਕੁਆਰਟਰ-ਫਾਈਨਲ ਵਿੱਚ ਦਾਖਲਾ ਪਾ ਲਿਆ ਹੈ।

Leave a Comment

Your email address will not be published. Required fields are marked *