IMG-LOGO
Home News blog-list-01.html
ਪੰਜਾਬ

ਮੁਰਮੂ ਵੱਲੋਂ ਅੰਗਹੀਣਾਂ ਲਈ ਤਕਨਾਲੋਜੀ ਦੀ ਵਧੇਰੇ ਵਰਤੋਂ ਕਰਨ ’ਤੇ ਜ਼ੋਰ

by Admin - 2022-12-03 22:51:26 0 Views 0 Comment
IMG
ਨਵੀਂ ਦਿੱਲੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਿੱਖਿਆ ਵਿੱਚ ਭਾਸ਼ਾ ਦੀਆਂ ਰੁਕਾਵਟਾਂ ਦੂਰ ਕਰਨ ਅਤੇ ਅੰਗਹੀਣ ਬੱਚਿਆਂ ਲਈ ਸਿੱਖਿਆ ਵਧੇਰੇ ਪਹੁੰਚਯੋਗ ਬਣਾਉਣ ਲਈ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਮੁਰਮੂ ਨੇ ਕੌਮਾਂਤਰੀ ਅੰਗਹੀਣ ਦਿਵਸ ਮੌਕੇ 2021 ਅਤੇ 2022 ਲਈ ਅੰਗਹੀਣ ਵਿਅਕਤੀਆਂ ਦੇ ਸ਼ਕਤੀਕਰਨ ਵਾਸਤੇ ਕੌਮੀ ਪੁਰਸਕਾਰ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਇੱਕ ਅੰਦਾਜ਼ੇ ਅਨੁਸਾਰ ਦੁਨੀਆ ਵਿੱਚ ਇੱਕ ਅਰਬ ਤੋਂ ਵੱਧ ਅੰਗਹੀਣ ਵਿਅਕਤੀ ਹਨ। ਇਸ ਦਾ ਮਤਲਬ ਕਿ ਦੁਨੀਆ ਦਾ ਹਰ ਅੱਠਵਾਂ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਅੰਗਹੀਣ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੁੱਲ ਆਬਾਦੀ ਦਾ ਦੋ ਫੀਸਦੀ ਤੋਂ ਵੱਧ ਹਿੱਸਾ ਅੰਗਹੀਣ ਹੈ, ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਅੰਗਹੀਣ ਵਿਅਕਤੀ ਸਨਮਾਨਜਨਕ ਜੀਵਨ ਜਿਊ ਸਕਣ। ਰਾਸ਼ਟਰਪਤੀ ਨੇ ਕਿਹਾ, “ਇਹ ਯਕੀਨੀ ਬਣਾਉਣਾ ਵੀ ਸਾਡਾ ਫਰਜ਼ ਹੈ ਕਿ ਅੰਗਹੀਣ ਵਿਅਕਤੀਆਂ ਨੂੰ ਮਿਆਰੀ ਸਿੱਖਿਆ ਮਿਲੇ, ਉਹ ਆਪਣੇ ਘਰਾਂ ਤੇ ਸਮਾਜ ’ਚ ਸੁਰੱਖਿਅਤ ਰਹਿਣ, ਉਨ੍ਹਾਂ ਨੂੰ ਕਰੀਅਰ ਚੁਣਨ ਦੀ ਆਜ਼ਾਦੀ ਹੋਵੇ ਤੇ ਰੁਜ਼ਗਾਰ ਦੇ ਬਰਾਬਰ ਮੌਕੇ ਮਿਲਣ।” ਮੁਰਮੂ ਨੇ ਕਿਹਾ ਕਿ ਸਿੱਖਿਆ ਹਰ ਵਿਅਕਤੀ ਦੇ ਸ਼ਕਤੀਕਰਨ ਦੀ ਕੁੰਜੀ ਹੈ, ਜਿਸ ’ਚ ਅੰਗਹੀਣ ਵਿਅਕਤੀ ਵੀ ਸ਼ਾਮਲ ਹਨ।

Leave a Comment

Your email address will not be published. Required fields are marked *