IMG-LOGO
Home News index.html
ਰਾਏ-ਖ਼ਬਰਾਂ

ਜ਼ਖਮਾਂ ਨੂੰ ਛੇਤੀ ਭਰਨ ’ਚ ਬਹੁਤ ਸਹਾਇਕ ਹੈ ਤੇਜਪੱਤਾ

by Admin - 2022-12-02 22:11:03 0 Views 0 Comment
IMG
ਤੇਜ ਪੱਤੇ (ਬੇਅ ਲੀਫ) ਦੀ ਵਰਤੋਂ ਆਮ ਤੌਰ ’ਤੇ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਸਵਾਦ ’ਚ ਇਹ ਕੌੜਾ ਹੁੰਦਾ ਹੈ ਅਤੇ ਸੁੱਕਣ ਪਿੱਛੋਂ ਕੜਕ ਹੋ ਜਾਂਦਾ ਹੈ। ਸਵਾਦ ਅਤੇ ਖੁਸ਼ਬੂ ਦੇ ਮਾਮਲੇ ’ਚ ਇਹ ਕਾਫੀ ਹੱਦ ਤੱਕ ਦਾਲਚੀਨੀ ਵਰਗਾ ਹੈ। ਬਾਜ਼ਾਰੋਂ ਇਸ ਨੂੰ ਪਾਊਡਰ ਦੇ ਰੂਪ ’ਚ ਵੀ ਖਰੀਦਿਆ ਜਾ ਸਕਦਾ ਹੈ। ਖੈਰ, ਤੇਜ ਪੱਤਾ ਬਹੁਤ ਸਾਰੀਆਂ ਬੀਮਾਰੀਆਂ ਦੂਰ ਕਰਨ ’ਚ ਵੀ ਸਹਾਇਕ ਹੈ। ਸਹੀ ਨੀਂਦ ਲਈ : ਸੌਣ ਤੋਂ ਪਹਿਲਾਂ ਤੇਜਪੱਤੇ ਨੂੰ ਕਿਸੇ ਵੀ ਰੂਪ ’ਚ ਲੈਣ ਨਾਲ ਨੀਂਦ ਚੰਗੀ ਆਉਂਦੀ ਹੈ। ਇਸ ਦੇ ਲਈ ਤੇਜਪੱਤੇ ਨੂੰ ਪਾਣੀ ’ਚ ਮਿਲਾਓ ਅਤੇ ਚੰਗੀ ਤਰ੍ਹਾਂ ਹਿਲਾਉਂਦਿਆਂ ਪੀ ਲਓ। ਸਹੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਜ਼ਖਮ ਭਰਨ ’ਚ ਅਸਰਦਾਰ : ਤੇਜਪੱਤਾ ਜ਼ਖਮਾਂ ਨੂੰ ਛੇਤੀ ਭਰਨ ’ਚ ਬਹੁਤ ਸਹਾਇਕ ਹੈ। ਸੱਪ ਦੇ ਡੰਗੇ ਦਾ ਜ਼ਹਿਰ ਕੱਢਣ ਤੋਂ ਲੈ ਕੇ ਕੀੜੇ-ਮਕੌੜਿਆਂ ਦੇ ਡੰਗਣ ਵਰਗੀਆਂ ਕਈ ਸਮੱਸਿਆਵਾਂ ਦੇ ਇਲਾਜ ’ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਪੱਤਿਆਂ ਦੇ ਤੇਲ ’ਚ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦਾ ਹੈ, ਜੋ ਚਮੜੀ ਦੀ ਇਨਫੈਕਸ਼ਨ ਤੋਂ ਬਚਾਉਂਦਾ ਹੈ। ਜੂੰਆਂ ਤੋਂ ਛੁਟਕਾਰਾ : ਸਿਰ ’ਚ ਜੂੰਆਂ ਪੈਣ ’ਤੇ ਤੇਜਪੱਤਾ ਤੁਹਾਡੇ ਬੜੇ ਕੰਮ ਆ ਸਕਦਾ ਹੈ। ਪਾਣੀ ’ਚ ਤੇਜਪੱਤੇ ਚੰਗੀ ਤਰ੍ਹਾਂ ਮਸਲ ਕੇ ਖੂਬ ਉਬਾਲੋ। ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਪਾਣੀ ਅੱਧਾ ਨਾ ਰਹਿ ਜਾਏ। ਇਸ ਪਾਣੀ ਨੂੰ ਵਾਲਾਂ ਦੀਆਂ ਜੜ੍ਹਾਂ ’ਤੇ ਲਗਾਓ। 3-4 ਘੰਟੇ ਰੱਖਣ ਪਿੱਛੋਂ ਸਿਰ ਪਾਣੀ ਨਾਲ ਧੋ ਲਓ। ਜੂੰਆਂ ਦੀ ਸਮੱਸਿਆ ਦੂਰ ਹੋ ਜਾਏਗੀ ਅਤੇ ਵਾਲ ਵੀ ਚਮਕਦਾਰ ਤੇ ਸੰਘਣੇ ਹੋ ਜਾਣਗੇ। ਔਰਤਾਂ ਲਈ ਖਾਸ ਤੌਰ ’ਤੇ ਫਾਇਦੇਮਦ : ਫੋਲਿਕ ਐਸਿਡ ਭਰਪੂਰ ਤੇਜਪੱਤਾ ਗਰਭ ਅਵਸਥਾ ਦੇ ਤਿੰਨ ਮਹੀਨੇ ਪਹਿਲਾਂ ਅਤੇ ਬਾਅਦ, ਦੋਹਾਂ ਸਥਿਤੀਆਂ ’ਚ ਸਰੀਰ ਦੀ ਕਮੀ ਨੂੰ ਪੂਰਾ ਕਰਦਾ ਹੈ। ਨਾਲ ਹੀ ਬੱਚੇ ’ਚ ਜਨਮ ਸਮੇਂ ਹੋਣ ਵਾਲੀਆਂ ਕਈ ਕਿਸਮ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਨਕਸੀਰ ਦੀ ਸਮੱਸਿਆ ਤੋਂ ਛੁਟਕਾਰਾ : ਗਰਮੀਆਂ ’ਚ ਜ਼ਿਆਦਾ ਖੱਟਾ ਖਾਣ ਅਤੇ ਕੁਝ ਹੋਰ ਕਾਰਨਾਂ ਕਰਕੇ ਨੱਕ ’ਚੋਂ ਖੂਨ ਆਉਣਾ ਆਮ ਸਮੱਸਿਆ ਹੈ। ਇਸ ਦੇ ਲਈ 2-3 ਤੇਜਪੱਤੇ ਚੰਗੀ ਤਰ੍ਹਾਂ ਪਾਣੀ ’ਚ ਉਬਾਲੋ, ਜਦੋਂ ਤੱਕ ਕਿ ਪਾਣੀ ਅੱਧਾ ਨਾ ਰਹਿ ਜਾਏ। ਠੰਡਾ ਹੋਣ ’ਤੇ ਇਸ ਨੂੰ ਪੀ ਲਓ। ਨਕਸੀਰ ਦੀ ਸਮੱਸਿਆ ਬੰਦ ਹੋ ਜਾਏਗੀ। ਸਿੱਕਰੀ ਕਰੇ ਦੂਰ : ਜੇਕਰ ਤੁਸੀਂ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੇਜਪੱਤੇ ਦੀ ਵਰਤੋਂ ਅੱਜ ਤੋਂ ਹੀ ਸ਼ੁਰੂ ਕਰ ਦਿਓ। ਗੁਰਦੇ ਦੀ ਪੱਥਰੀ ਕਰੇ ਖਤਮ : ਤੇਜਪੱਤਾ ਨਾ ਸਿਰਫ ਗੁਰਦੇ ਦੀ ਇਨਫੈਕਸ਼ਨ ਦੂਰ ਕਰਦਾ ਹੈ, ਸਗੋਂ ਗੁਰਦੇ ਦੀ ਪੱਥਰੀ ਦੀ ਸਮੱਸਿਆ ਵੀ ਦੂਰ ਕਰਦਾ ਹੈ। ਡਾਇਬਟੀਜ਼ ਦਾ ਇਲਾਜ : ਤੇਜਪੱਤਾ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਹ ਖੂਨ ’ਚੋਂ ਗੁਲੂਕੋਜ਼, ਕੋਲੈਸਟ੍ਰਾਲ ਅਤੇ ਟ੍ਰਾਈਗਲਿਸਰਾਈਡ ਦੇ ਲੈਵਲ ਨੂੰ ਘੱਟ ਕਰਦਾ ਹੈ। ਇਸ ਦੇ ਛੇਤੀ ਅਸਰ ਲਈ ਇਨ੍ਹਾਂ ਪੱਤਿਆਂ ਦਾ ਪਾਊਡਰ ਲਗਾਤਾਰ ਇਕ ਮਹੀਨੇ ਤੱਕ ਵਰਤਣਾ ਚਾਹੀਦੈ। ਇਸ ਨਾਲ ਦਿਲ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਤੇਜਪੱਤਾ ਐਂਟੀ-ਆਕਸੀਡੈਂਟ ਭਰਪੂਰ ਹੁੰਦਾ ਹੈ, ਜੋ ਡਾਇਬਟੀਜ਼ ਨੂੰ ਕਾਫੀ ਹੱਦ ਤੱਕ ਕੰਟਰੋਲ ਕਰਦਾ ਹੈ। ਪਾਚਨ ਤੰਤਰ ਲਈ ਜ਼ਰੂਰੀ : ਖਾਣੇ ’ਚ ਤੇਜਪੱਤੇ ਦੀ ਵਰਤੋਂ ਪਾਚਨ ਤੰਤਰ ਨੂੰ ਦਰੁਸਤ ਰੱਖਦੀ ਹੈ। ਇਸ ਨਾਲ ਪੇਟ ਦੀ ਜਲਨ ਦੀ ਸਮੱਸਿਆ ਦੂਰ ਹੁੰਦੀ ਹੈ। ਗਰਮ ਪਾਣੀ ’ਚ ਤੇਜਪੱਤੇ ਮਿਲਾ ਕੇ ਪੀਣ ਨਾਲ ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਬਦਹਜ਼ਮੀ ਦੀ ਸਮੱਸਿਆ ਹੋਣ ’ਤੇ ਤੇਜਪੱਤਾ ਅਤੇ ਅਦਰਕ ਨੂੰ ਪਾਣੀ ’ਚ ਚੰਗੀ ਤਰ੍ਹਾਂ ਉਬਾਲੋ। ਪਾਣੀ ਘੱਟ ਹੋ ਜਾਣ ’ਤੇ ਇਸ ’ਚ ਸ਼ਹਿਦ ਮਿਲਾ ਕੇ ਦਿਨ ’ਚ ਦੋ ਵਾਰ ਪੀਣ ਨਾਲ ਕਾਫੀ ਅਰਾਮ ਮਿਲਦਾ ਹੈ। ਬੁਖਾਰ ’ਚ ਵੀ ਇਸ ਨੁਸਖੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਾਭ ਮਿਲੇਗਾ। ਕਾਰਡੀਓਵੈਸਕੁਲਰ ਹੈਲਥ : ਤੇਜਪੱਤਾ ਫਾਇਟੋਨਿਊਟ੍ਰੀਐਂਟਸ ਭਰਪੂਰ ਹੁੰਦਾ ਹੈ, ਜੋ ਕਾਰਡੀਓਵੈਸਕੁਲਰ ਬੀਮਾਰੀਆਂ ਜਿਵੇਂ ਹਾਰਟ ਅਟੈਕ ਅਤੇ ਸਟ੍ਰੋਕ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ’ਚ ਰੂਟੀਨ, ਸੈਲਿਸਾਇਲੈੱਟਸ, ਕੈਫਿਕ ਐਸਿਡ, ਫਾਇਟੋਨਿਊਟ੍ਰੀਐਂਟਸ ਵੀ ਮੌਜੂਦ ਹੁੰਦੇ ਹਨ, ਜੋ ਦਿਲ ਦੀ ਕਾਰਜ ਪ੍ਰਣਾਲੀ ਨੂੰ ਸਹੀ ਰੱਖਦੇ ਹਨ। ਇਸ ਤਰ੍ਹਾਂ ਦੀ ਕੋਈ ਵੀ ਸੰਭਾਵਨਾ ਨਜ਼ਰ ਆਉਣ ’ਤੇ ਤੇਜਪੱਤਾ ਅਤੇ ਗੁਲਾਬ ਦੇ ਫੁੱਲਾਂ ਨੂੰ ਪਾਣੀ ’ਚ ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਪਾਣੀ ਅੱਧਾ ਨਾ ਰਹਿ ਜਾਏ। ਫਿਰ ਥੋੜ੍ਹਾ ਠੰਡਾ ਹੋਣ ’ਤੇ ਇਸ ਨੂੰ ਪੀ ਲਓ। ਸਰਦੀ-ਜ਼ੁਕਾਮ ’ਚ ਫਾਇਦੇਮੰਦ : ਸਰਦੀ-ਜ਼ੁਕਾਮ ਜਾਂ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਤੋਂ ਛੁਟਕਾਰਾ ਦਿਵਾਉਣ ’ਚ ਤੇਜਪੱਤੇ ਦੀ ਵਰਤੋਂ ਬਹੁਤ ਕਾਰਗਰ ਸਿੱਧ ਹੁੰਦੀ ਹੈ। ਸਾਹ ਦੀਆਂ ਬੀਮਾਰੀਆਂ ’ਚ ਅਰਾਮ ਲਈ 2-3 ਤੇਜਪੱਤੇ ਪਾਣੀ ’ਚ 10 ਮਿੰਟ ਤੱਕ ਉਬਾਲੋ। ਇਸ ਪਾਣੀ ’ਚ ਰੂੰ ਜਾਂ ਤੌਲੀਆ ਭਿਓਂ ਕੇ ਨਿਚੋੜ ਲਓ ਅਤੇ ਉਸ ਨੂੰ ਛਾਤੀ ’ਤੇ ਰੱਖੋ। ਤੇਜਪੱਤੇ ਨਾਲ ਬਣੀ ਚਾਹ ਬੁਖਾਰ ’ਚ ਬਹੁਤ ਛੇਤੀ ਅਰਾਮ ਦਿਵਾਉਂਦੀ ਹੈ। ਦਰਦ ’ਚ ਅਰਾਮ : ਇਨ੍ਹਾਂ ਪੱਤਿਆਂ ’ਚੋਂ ਨਿਕਲਣ ਵਾਲੇ ਤੇਲ ’ਚ ਐਂਟੀ-ਇਨਫਲਾਮੇਟਰੀ ਗੁਣ ਹੁੰਦੇ ਹਨ, ਜੋ ਦਰਦ, ਜਕੜਨ, ਆਰਥਰਾਇਟਿਸ ਅਤੇ ਖਿਚਾਅ ਦੀ ਸਮੱਸਿਆ ਨੂੰ ਦੂਰ ਕਰਨ ’ਚ ਸਹਾਇਕ ਹੁੰਦੇ ਹਨ। ਇਹ ਮੁਹਾਸਿਆਂ ਤੱਕ ਨੂੰ ਵੀ ਠੀਕ ਕਰਦੇ ਹਨ। ਕੰਨ ਦੇ ਪਿੱਛੇ ਇਸ ਦੇ ਤੇਲ ਦੀ ਮਾਲਸ਼ ਕਰਨ ਨਾਲ ਮਾਈਗ੍ਰੇਨ ਅਤੇ ਸਿਰਦਰਦ ਤੋਂ ਅਰਾਮ ਮਿਲਦਾ ਹੈ। ਬਲੱਡ ਸਰਕੁਲੇਸ਼ਨ ਸਹੀ ਰੱਖਣ ਦੇ ਨਾਲ ਹੀ ਇਹ ਜੋੜਾਂ ਦਾ ਦਰਦ ਵੀ ਦੂਰ ਕਰਦਾ ਹੈ। ਪਾਣੀ ’ਚ ਤੇਜਪੱਤਾ ਪਾ ਕੇ ਉਬਾਲੋ ਅਤੇ ਠੰਡਾ ਕਰਕੇ ਪੀਓ।

Leave a Comment

Your email address will not be published. Required fields are marked *