IMG-LOGO
Home News blog-detail-01.html
ਸੰਸਾਰ

ਬਾਇਡਨ ਤੇ ਮੈਕਰੋਂ ਨੇ ਰੂਸ ਖ਼ਿਲਾਫ਼ ਏਕਤਾ ਕਾਇਮ ਰੱਖਣ ਦਾ ਸੰਕਲਪ ਲਿਆ

by Admin - 2022-12-02 22:02:01 0 Views 0 Comment
IMG
ਵਾਸ਼ਿੰਗਟਨ-ਰਾਸ਼ਟਰਪਤੀ ਜੋਅ ਬਾਇਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਯੂਕਰੇਨ ਦੀ ਜੰਗ ’ਤੇ ਰੂਸ ਖ਼ਿਲਾਫ਼ ਸਾਂਝਾ ਮੋਰਚਾ ਕਾਇਮ ਰੱਖਣ ਦਾ ਸੰਕਲਪ ਲਿਆ ਹੈ। ਦੋਵਾਂ ਆਗੂਆਂ ਨੇ ਇਹ ਸੰਕਲਪ ਅਮਰੀਕਾ ਤੇ ਯੂਰੋਪ ਵਿੱਚ ਯੂਕਰੇਨ ਦੀ ਜੰਗ ਵਿਰੁੱਧ ਸਮਰਥਨ ਘੱਟ ਹੋਣ ਦੀਆਂ ਵਧਦੀਆਂ ਚਿੰਤਾਵਾਂ ਦਰਮਿਆਨ ਲਿਆ ਹੈ। ਬਾਇਡਨ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਆਪਣੇ ਜਲਵਾਯੂ ਕਾਨੂੰਨ ਦੇ ਪਹਿਲੂਆਂ ਨੂੰ ਬਦਲਣ ਲਈ ਤਿਆਰ ਹੋ ਸਕਦੇ ਹਨ, ਜਿਨ੍ਹਾਂ ’ਤੇ ਫਰਾਂਸ ਅਤੇ ਉਸ ਦੇ ਯੂਰੋਪੀ ਭਾਈਵਾਲਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਬਾਇਡਨ ਨੇ ਮੈਕਰੋਂ ਦੇ ਸਨਮਾਨ ਵਜੋਂ ਬੀਤੀ ਸ਼ਾਮ ਸਰਕਾਰੀ ਰਾਤਰੀ ਭੋਜ ਦਿੱਤਾ। ਰਿਪਬਲਿਕਨਾਂ ਨੇ ਯੂਕਰੇਨ ’ਤੇ ਅਰਬਾਂ ਖਰਚ ਕਰਨ ਲਈ ਬਾਇਡਨ ਨਾਲੋਂ ਘੱਟ ਇੱਛਾ ਦਿਖਾਈ ਹੈ। ਉਧਰ, ਡੈਮੋਕਰੈਟਿਕ ਕਾਨੂੰਨਘਾੜਿਆਂ ਨੇ ਕਿਹਾ ਕਿ ਉਹ ਜਲਵਾਯੂ ਕਾਨੂੰਨ ਵਾਪਸ ਲੈਣ ਦੇ ਹੱਕ ਵਿੱਚ ਨਹੀਂ ਹਨ।

Leave a Comment

Your email address will not be published. Required fields are marked *