IMG-LOGO
Home News index.html
ਪੰਜਾਬ

ਨਿਊਜੀਲੈਂਡ ਵਿਖੇ ਹੋਈ ਕਾਮਨਵੈਲਥ ਚੈਪੀਅਨਸ਼ਿਪ ਵਿੱਚ ਭੁਲੱਥ ਦੇ ਨੌਜਵਾਨ ਪਾਵਰਲਿਫਟਰ ਅਜੈ ਗੋਗਨਾ ਨੇ ਵਿਦੇਸ਼ੀ ਧਰਤੀ ਤੇ ਜਿੱਤਿਆ ਇਕ ਹੋਰ ਗੋਲਡ ਮੈਡਲ

by Admin - 2022-11-30 22:45:17 0 Views 0 Comment
IMG
ਭੋਗਪੁਰ, (ਸਾਡੇ ਲੋਕ/ਰਾਣਾ ਭੋਗਪੁਰੀਆ) : ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ) ਨੇ ਨਿਊਜੀਲੈਂਡ ਵਿਖੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਨਿਊਜੀਲੈਂਡ ਵਿਖੇ ਕਾਮਨਵੈਲਥ ਖੇਡਾਂ ਵਿਚ ਅਜੇ ਗੋਗਨਾ ਪਹਿਲਾ ਖਿਡਾਰੀ ਪੰਜਾਬ ਤੋਂ ਨਾਮਜਦ ਹੋਇਆ ਜੋ ਵਿਦੇਸਾਂ ਵਿਚ ਭਾਰਤ ਵੱਲੋਂ ਆਪਣੀ ਖੇਡ ਦੇ ਜੌਹਰ ਦਿਖਾ ਰਿਹਾ ਹੈ। ਉਸ ਨੇ ਹੁਣ ਤਕ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਅੱਜ ਉਸ ਨੇ ਇਤਿਹਾਸ ਰਚਦਿਆਂ ਹੋਇਆਂ ਔਕਲੈਂਡ ਨਿਊਜੀਲੈਂਡ ਵਿਖੇ ਹੋਈ ਕਾਮਨਵੈਲਥ ਚੈਂਪੀਅਨਸ਼ਪ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋਂ ਇਕ ਖਿਡਾਰੀ ਹੀ ਨਾਮਜ਼ਦ ਹੋਇਆ ਸੀ ਜਿਸ ਨੇ ਬਾਹਰਲੇ ਮੁਲਕ ਵਿਚ ਜਾ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅਜੇ ਨੇ ਪਾਵਰਲਿਫਟਿੰਗ ਬੈਂਚ ਪ੍ਰੈਸ ਵਿਚ ਆਪਣਾ ਜੋਰ ਦਿਖਾਉਂਦੇ ਹੋਏ ਵਿਦੇਸੀ ਧਰਤੀ ’ਤੇ ਇਕ ਹੋਰ ਜਿੱਤ ਹਾਸਲ ਕੀਤੀ ਹੈ।

Leave a Comment

Your email address will not be published. Required fields are marked *