IMG-LOGO
Home News ������������������ ������������ ������������ ������������, ���������������, ��������� ��������� ��������������� ������ ������������ ������
ਪੰਜਾਬ

ਪਵਿੱਤਰ ਭਗਵਦ ਗੀਤਾ ਪਿਆਰ, ਸ਼ਾਂਤੀ, ਧਰਮ ਅਤੇ ਮੁਕਤੀ ਦਾ ਮਾਰਗ ਹੈ

by Admin - 2022-11-30 22:43:52 0 Views 0 Comment
IMG
ਗੀਤਾ ਦਾ ਮੂਲ ਗਿਆਨ ਇਹ ਹੈ ਕੀ ਪੂਰੀ ਦੁਨੀਆ ਇੱਕ ਪ੍ਰਵਾਰ ਹੈ (ਵਾਸੂਦੇਵ ਕੁਟੁਮਬਕਮ) ਅਤੇ ਇਹ ਰਚਿਆ ਗਿਆ ਸਾਰਾ ਸੰਸਾਰ ਉਸ ਪਰਮ ਪਿਤਾ ਦੀ ਹੀ ਦੇਣ ਹੈ ਆਉ ਇਹ ਮਹਾਨ ਪਵਿੱਤਰ ਗ੍ਰੰਥ ਗੀਤਾ ਬਾਰੇ ਕੁਝ ਜਾਣੀਏ। ਭਗਵਦ ਗੀਤਾ ਗੀਤਾ ਹਿੰਦੂ ਧਰਮ ਗਰੰਥਾਂ ਵਿੱਚੋਂ ਇੱਕ ਹੈ ਅਤੇ ਇਹ ਮਹਾਂਭਾਰਤ ਵਿੱਚ (23 ਤੋਂ 40 ਅਧਿਆਏ) ਸ਼ਾਮਲ ਹੈ। ਇਸ ਦੇ 18 ਅਧਿਆਏ ਅਤੇ 700 ਸਲੋਕ ਹਨ। ਭਗਵਦ ਗੀਤਾ ਦੇ ਸ਼ਬਦੀ ਮਾਹਨੇ ਹਨ: ਭਗਵਾਨ ਦੇ ਗੀਤ। ਦੁਨੀਆ ਦੀ ਹਰੇਕ ਉਘੀ ਭਾਸ਼ਾ ਵਿੱਚ ਇਸ ਦੇ ਅਨੁਵਾਦ ਮਿਲਦੇ ਹਨ। ਇਹ ਮਹਾਂਭਾਰਤ ਦੇ ਭੀਸਮਪਰਵ ਦੇ ਅੰਤਰਗਤ ਦਿੱਤਾ ਗਿਆ ਇੱਕ ਉਪਨਿਸਦ ਹੈ। ਇਸ ਵਿੱਚ ਇੱਕ-ਈਸ਼ਵਰਵਾਦ, ਕਰਮ ਯੋਗ, ਗਿਆਨ ਯੋਗ, ਧਿਆਨ ਯੋਗ ਦੀ ਬਹੁਤ ਸੁੰਦਰ ਢੰਗ ਨਾਲ ਚਰਚਾ ਹੋਈ ਹੈ। ਇਸ ਵਿੱਚ ਦੇਹ ਨਾਲ ਆਤਮਾ ਦੇ ਸੰਬੰਧ ਦਾ ਨਿਰਣਾ ਕੀਤਾ ਗਿਆ ਹੈ। ‘‘ਸ੍ਰੀ ਕਿ੍ਰਸਨ ਨੇ ਕਿਹਾ: ਜਦੋਂ ਵੀ ਅਤੇ ਜਿੱਥੇ ਕਿਤੇ ਵੀ ਨੇਕੀ/ਧਾਰਮਿਕ ਅਭਿਆਸ ਵਿੱਚ ਗਿਰਾਵਟ ਹੁੰਦੀ ਹੈ, ਹੇ ਅਰਜੁਨ ਅਤੇ ਅਧਰਮ ਦਾ ਪ੍ਰਮੁੱਖ ਵਾਧਾ ਹੁੰਦਾ ਹੈ - ਉਸ ਸਮੇਂ ਮੈਂ ਆਪਣੇ ਆਪ ਨੂੰ ਹੇਠਾਂ ਉਤਰਦਾ ਹਾਂ, ਭਾਵ ਮੈਂ ਆਪਣੇ ਆਪ ਨੂੰ ਇੱਕ ਸਰੂਪ ਦੇ ਰੂਪ ਵਿੱਚ ਪ੍ਰਗਟ ਕਰਦਾ ਹਾਂ।’’ ‘‘ਸ੍ਰੀ ਕਿ੍ਰਸਨ ਨੇ ਕਿਹਾ: ਪਵਿੱਤਰ ਲੋਕਾਂ ਨੂੰ ਬਚਾਉਣ ਅਤੇ ਹਰਨਾਕਸ਼ਾਂ ਦਾ ਨਾਸ ਕਰਨ ਲਈ, ਨਾਲ ਹੀ ਧਰਮ ਦੇ ਸਿਧਾਂਤਾਂ ਨੂੰ ਮੁੜ ਸਥਾਪਿਤ ਕਰਨ ਲਈ, ਮੈਂ ਖੁਦ ਪ੍ਰਗਟ ਹੁੰਦਾ ਹਾਂ।’’ ਸ੍ਰੀ ਕਿ੍ਰਸਨ ਨੇ ਕਿਹਾ: ਤੁਹਾਨੂੰ ਆਪਣਾ ਨਿਰਧਾਰਤ ਕਰਤੱਵ ਨਿਭਾਉਣ ਦਾ ਅਧਿਕਾਰ ਹੈ, ਪਰ ਤੁਸੀਂ ਚੰਗੇ ਕਰਮ ਕਰਦੇ ਜਾਓ ਅਤੇ ਫਲ ਦੀ ਕਦੇ ਆਸ ਨਾ ਰੱਖੋ। ਕਦੇ ਵੀ ਆਪਣੇ ਆਪ ਨੂੰ ਆਪਣੀਆਂ ਗਤੀਵਿਧੀਆਂ ਦੇ ਨਤੀਜਿਆਂ ਦਾ ਕਾਰਨ ਨਾ ਸਮਝੋ ਅਤੇ ਕਦੇ ਵੀ ਆਪਣੇ ਫਰਜ਼ ਨੂੰ ਨਾ ਕਰਨ ਲਈ ਜੁੜੇ ਰਹੋ। ‘‘ਸ੍ਰੀ ਕਿ੍ਰਸਨ ਨੇ ਕਿਹਾ: ਆਤਮਾ ਕਦੇ ਜਨਮ ਨਹੀਂ ਲੈਂਦੀ ਅਤੇ ਨਾ ਹੀ ਕਿਸੇ ਸਮੇਂ ਮਰਦੀ ਹੈ। ਆਤਮਾ ਹੋਂਦ ਵਿਚ ਨਹੀਂ ਆਵੇਗੀ ਆਤਮਾ ਅਣਜੰਮੀ, ਅਨਾਦਿ, ਸਦਾ-ਮੌਜੂਦ, ਅਤੇ ਆਦਿਮ ਹੈ। ਜਦੋਂ ਸਰੀਰ ਮਰ ਜਾਂਦਾ ਹੈ ਤਾਂ ਆਤਮਾ ਨਹੀਂ ਮਾਰੀ ਜਾਂਦੀ।’’ ‘‘ਸ੍ਰੀ ਕਿ੍ਰਸਨ ਨੇ ਕਿਹਾ: ਜਿਵੇਂ ਮਨੁੱਖ ਨਵੇਂ ਕੱਪੜੇ ਪਹਿਨਦਾ ਹੈ, ਪੁਰਾਣਿਆਂ ਨੂੰ ਤਿਆਗਦਾ ਹੈ, ਉਸੇ ਤਰ੍ਹਾਂ ਆਤਮਾ ਨਵੇਂ ਪਦਾਰਥਕ ਸਰੀਰਾਂ ਨੂੰ ਗ੍ਰਹਿਣ ਕਰਦੀ ਹੈ, ਪੁਰਾਣੇ ਅਤੇ ਬੇਕਾਰ ਨੂੰ ਛੱਡ ਦਿੰਦੀ ਹੈ।’’ ‘‘ਸ੍ਰੀ ਕਿ੍ਰਸਨ ਨੇ ਕਿਹਾ: ਆਤਮਾ ਨੂੰ ਕਦੇ ਵੀ ਕਿਸੇ ਹਥਿਆਰ ਨਾਲ ਨਹੀਂ ਕੱਟਿਆ ਜਾ ਸਕਦਾ, ਨਾ ਅੱਗ ਨਾਲ ਸਾੜਿਆ ਜਾ ਸਕਦਾ ਹੈ, ਨਾ ਪਾਣੀ ਨਾਲ ਡੋਬਿਆ ਜਾ ਸਕਦਾ ਹੈ ਅਤੇ ਨਾ ਹੀ ਹਵਾ ਨਾਲ ਸੁਕਾਇਆ ਜਾ ਸਕਦਾ ਹੈ।’’ ਸ੍ਰੀ �ਿਸ਼ਨ ਮਹਾਤਮਾ ਧਰਤੀ ’ਤੇ ਆਏ ਆਪ ਨਰਾਇਣ ਸ੍ਰੀ �ਿਸ਼ਨ ਜੀ ਦੇ ਉਪਦੇਸ਼ ਸਾਰੇ ਬ੍ਰਹਿਮੰਡ ਲਈ ਸਦੀਵੀ ਹਨ।

Leave a Comment

Your email address will not be published. Required fields are marked *