IMG-LOGO
Home News ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਲੱਗਾ ਵੱਡਾ ਝਟਕਾ
ਸੰਸਾਰ

ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਲੱਗਾ ਵੱਡਾ ਝਟਕਾ

by Admin - 2022-11-24 22:19:02 0 Views 0 Comment
IMG
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਟੈਕਸ ਰਿਟਰਨ ਵਾਲੀ ਫਾਈਲਾਂ ਹੁਣ ਲੁਕਾ ਨਹੀਂ ਸਕਣਗੇ। ਅਮਰੀਕੀ ਸੁਪਰੀਮ ਕੋਰਟ ਨੇ ਤਿੰਨ ਸਾਲ ਤੱਕ ਚਲੀ ਕਾਨੂੰਨੀ ਲੜਾਈ ਤੋਂ ਬਾਅਦ ਫੈਸਲਾ ਟਰੰਪ ਦੇ ਖ਼ਿਲਾਫ਼ ਸੁਣਾਇਆ। ਅਦਾਲਤ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਟੈਕਸ ਰਿਟਰਨ ਅਮਰੀਕੀ ਸੰਸਦ ਦੀ ਕਮੇਟੀ ਨੂੰ ਦਿੱਤੇ ਜਾ ਸਕਦੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਯੂਐਸ ਸੁਪਰੀਮ ਕੋਰਟ ਨੇ ਹਾਊਸ ਕਮੇਟੀ ਨੂੰ ਟਰੰਪ ਦੇ ਛੇ ਸਾਲ ਦੇ ਟੈਕਸ ਰਿਟਰਨ ਦਸਤਾਵੇਜ਼ ਹਾਸਲ ਕਰਨ ਦੀ ਆਗਿਆ ਦੇ ਦਿੱਤੀ। ਅਮਰੀਕਾ ਦੀ ਇੰਟਰਨਲ ਰੈਵਨਿਊ ਸਰਵਿਸ ਨੂੰ ਟੈਕਸ ਰਿਟਰਨ ਵਾਲੇ ਦਸਤਾਵੇਜ਼ ਨਾ ਮਿਲਣ, ਇਹ ਸਭ ਕੁਝ ਕਰਨ ਲਈ ਟਰੰਪ ਨੇ ਹਰ ਸੰਭਵ ਕੋਸ਼ਿਸ਼ ਕੀਤੀ। ਲੇਕਿਨ ਅਮਰੀਕੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸਾਰੀ ਦਲੀਲਾਂ ਨੂੰ ਖਾਰਜ ਕਰ ਦਿੱਤਾ। ਰਿਪੋਰਟ ਮੁਤਾਬਕ ਟੈਕਸ ਰਿਟਰਨ ਭਰਨ ਦੇ ਦਸਤਾਵੇਜ਼ਾਂ ਨੂੰ ਟਰੰਪ ਅਮਰੀਕੀ ਸੰਸਦ ਦੀ ਕਮੇਟੀ ਨੂੰ ਨਹੀਂ ਦੇਣਾ ਚਾਹੁੰਦੇ ਹਨ। ਸੁਪਰੀਮ ਕੋਰਟ ਤੋਂ ਪਹਿਲਾਂ ਹਾਈ ਕੋਰਟ ਦਾ ਆਦੇਸ਼ ਵੀ ਟਰੰਪ ਦੇ ਖ਼ਿਲਾਫ਼ ਸੀ। ਹਾਈ ਕੋਰਟ ਨੇ ਬਗੈਰ ਸਪਸ਼ਟੀਕਰਣ ਜਾਂ ਕਿਸੇ ਜਨਤਕ ਅਸੰਤੋਸ਼ ਦੇ ਫੈਸਲਾ ਸੁਣਾਇਆ ਸੀ। ਮੁੱਖ ਜਸਟਿਸ ਜੌਨ ਰੌਬਰਟਸ ਨੇ ਅਸਥਾਈ ਰੋਕ ਹਟਾ ਦਿੱਤੀ ਸੀ। ਅਦਾਲਤ ਨੇ ਦੇਖਿਆ ਕਿ ਟਰੰਪ ਜਾਣ ਬੁੱਝ ਕੇ ਅਪਣੇ ਬਿਆਨ ਲੰਬੇ ਸਮੇਂ ਤੱਕ ਦਰਜ ਨਹੀਂ ਕਰਵਾ ਰਹੇ ਹਨ। ਕੋਰਟ ਨੇ ਫੈਸਲਾ ਕੀਤਾ ਕਿ ਟਰੰਪ ਦੀ ਅਪੀਲ ਸੁਣੀ ਜਾਵੇ ਜਾਂ ਨਹੀਂ।

Leave a Comment

Your email address will not be published. Required fields are marked *