IMG-LOGO
Home News blog-list-01.html
ਰਾਏ-ਖ਼ਬਰਾਂ

ਜੋੜਾਂ ਦੇ ਦਰਦ ਵਿੱਚ ਕਦੇ ਨਾ ਵਰਤੋ ਅਣਗਹਿਲੀ

by Admin - 2022-11-24 22:14:58 0 Views 0 Comment
IMG
ਮੋਢੇ ਦੇ ਦਰਦ ਦਾ ਕਾਰਨ ਮਾਸਪੇਸ਼ੀਆਂ ਦੀ ਮਾਮੂਲੀ ਸੱਟ ਤੋਂ ਲੈ ਕੇ ਜੋੜ ਦੀ ਖ਼ਰਾਬੀ ਤੇ ਇਸ ਨਾਲ ਸਬੰਧਤ ਹੋਰ ਸਮੱਸਿਆਵਾਂ ਵੱਲ ਸੰਕੇਤ ਕਰਦਾ ਹੈ। ਜੇ ਮੋਢੇ ਦੇ ਜੋੜ ਸਬੰਧੀ ਸਮੱਸਿਆ ਤੁਹਾਡਾ ਪਿੱਛਾ ਨਹੀਂ ਛੱਡ ਰਹੀ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਕੁਝ ਮਰੀਜ਼ ਬਿਨਾਂ ਐੱਮਆਰਆਈ ਕਰਵਾਇਆਂ ਜਾਂ ਬਿਨਾਂ ਚਿੰਨ੍ਹਾਂ ਤੇ ਲੱਛਣਾਂ ਨੂੰ ਪਛਾਣਿਆਂ ਜੋੜਾਂ ’ਚ ਟੀਕੇ ਲਗਵਾ ਲੈਂਦੇ ਹਨ, ਜੋ ਕਾਰਟੀਲੇਜ਼ ਤੇ ਟੈਂਡਨ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਆਰਾਮ ਲਈ ਜੋੜਾਂ ’ਚ ਟੀਕੇ ਲਗਵਾਉਣਾ ਸਹੀ ਹੱਲ ਨਹੀਂ ਹੈ। ਮੋਢਿਆਂ ਦੀ ਦਰਦ ਤੋਂ ਪੀੜਤ ਲੋਕਾਂ ਨੂੰ ਅਕਸਰ ਤੇਜ਼ ਦਰਦ ਦੀ ਸ਼ਿਕਾਇਤ ਹੁੰਦੀ ਹੈ। ਖ਼ਾਸ ਕਰਕੇ ਉਹ, ਜੋ ਮੋਢੇ ਨੂੰ ਆਪਣੇ ਸਿਰ ਵਾਲੇ ਪਾਸੇ ਤੋਂ ਉਪਰ ਵੱਲ ਲਿਜਾਣ ’ਚ ਔਖ ਮਹਿਸੂਸ ਕਰਦੇ ਹਨ। ਜ਼ਿਆਦਾ ਤੇਜ਼ ਦਰਦ ਰਾਤ ਵੇਲੇ ਹੁੰਦਾ ਹੈ ਤੇ ਇਹ ਦਰਦ ਅਕਸਰ ਟੈਂਡਨ ਟੀਅਰ ਵਾਲੇ ਮੋਢੇ ’ਚ ਵਧ ਜਾਂਦਾ ਹੈ। ਉਨ੍ਹਾਂ ਨੂੰ ਮੋਢੇ ਤੋਂ ਆਵਾਜ਼ ਆਉਣ ਜਾਂ ਮੋਢੇ ਦੇ ਲੌਕ ਹੋਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਪਰ ਅਜਿਹਾ ਘੱਟ ਮਾਮਲਿਆਂ ’ਚ ਹੁੰਦਾ ਹੈ। ਹਾਲਾਂਕਿ ਮੋਢੇ ਦਾ ਦਰਦ ਵੱਖ-ਵੱਖ ਤਰੀਕਿਆਂ ਨਾਲ ਸਾਹਮਣੇ ਆਉਂਦਾ ਹੈ। ਗਰਦਨ ਦੇ ਪਿੱਛੇ ਵੱਲ ਦਰਦ, ਜੋ ਕਈ ਸਾਲਾਂ ਤੋਂ ਸਰਵਾਈਕਲ ਦਰਦ ਨੂੰ ਗ਼ਲਤ ਤਰੀਕੇ ਨਾਲ ਲੇਬਲ ਕਰਨ ਦੇ ਕਾਰਨ ਹੁੰਦਾ ਹੈ। ਇਹ ਦਰਦ ਆਮ ਤੌਰ ’ਤੇ ਸੈਕੰਡਰੀ ਟ੍ਰੇਪੇਜੀਅਸ ਸਿੰਡਰੋਮ ਜਾਂ ਗਰਦਨ ਦੇ ਚਾਰੇ ਪਾਸੇ ਟ੍ਰੇਪੇਜੀਅਸ ਮਾਸਪੇਸ਼ੀਆਂ ਦੀ ਜਕੜਨ ਨਾਲ ਹੁੰਦਾ ਹੈ ਤਾਂ ਕਿ ਖਰਾਬ ਮੋਢੇ ਦੀ ਭਰਪਾਈ ਕੀਤੀ ਜਾ ਸਕੇ। ਇਨ੍ਹਾਂ ਮਰੀਜ਼ਾਂ ਨੂੰ ਆਮ ਤੌਰ ’ਤੇ ਸਰਵਾਈਕਲ ਦਰਦ ਨਾਲ ਪੀੜਤ ਹੋਣ ’ਤੇ ਡਾਇਗਨੋਸ ਕੀਤਾ ਜਾਂਦਾ ਹੈ ਪਰ ਮਹੀਨਿਆਂ ਜਾਂ ਸਾਲਾਂ ਦੇ ਇਲਾਜ ਦੇ ਬਾਵਜੂਦ ਕੋਈ ਫ਼ਾਇਦਾ ਨਹੀਂ ਮਿਲਦਾ। ਮੋਢੇ ਦੀ ਬਣਤਰ ਬੇਹੱਦ ਮਹੱਤਵਪੂਰਨ ਹੈ, ਜਿਸ ’ਚ ਟੈਂਡਨ (ਹੱਡੀਆਂ ਦੇ ਵਿਚਕਾਰਲਾ ਹਿੱਸਾ) ਤੇ ਲਿਗਾਮੈਂਟ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਮੋਢੇ ਨੂੰ ਘੁੰਮਣਸ਼ੀਲ ਬਣਾਉਣ ’ਚ ਮਦਦ ਕਰਦੇ ਹਨ। ਜਦੋਂ ਲਿਗਾਮੈਂਟ ਜਾਂ ਟੈਂਡਨ ਵਿੱਚੋਂ ਇਕ ਵੀ ਕੰਮ ਕਰਨਾ ਘੱਟ ਕਰ ਦੇਵੇ ਤਾਂ ਮੋਢੇ ਦਾ ਢਾਂਚਾ ਕੰਮ ਕਰਨਾ ਘੱਟ ਜਾਂ ਬੰਦ ਕਰ ਦਿੰਦਾ ਹੈ। ਇਨ੍ਹਾਂ ਅੰਗਾਂ ’ਚ ਦਿੱਕਤ ਆਉਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪਹਿਲਾ ਮੁੱਖ ਕਾਰਨ ਸੱਟ ਲੱਗਣਾ ਹੈ, ਜਿਸ ਨਾਲ ਟੈਂਡਨ ਟੀਅਰ (ਅੰਦਰੂਨੀ ਮਾਸ ਦਾ ਫਟਣਾ) ਜਾਂ ਹੱਡੀ ਦਾ ਵਧ ਜਾਣਾ ਹੋ ਸਕਦਾ ਹੈ। ਟੈਂਡਨ ਟੀਅਰ ਮੋਢੇ ਦੇ ਅੰਦਰ ਕੁਝ ਵਜ਼ਨ ਚੁੱਕਣ ਤੋਂ ਲੈ ਕੇ ਮਾਮੂਲੀ ਡਿੱਗਣ ਤਕ ਹੋ ਸਕਦੀ ਹੈ। ਸਧਾਰਨ ਆਬਾਦੀ ਦੀ ਤੁਲਨਾ ’ਚ ਡਾਇਬਟਿਕ ਮਰੀਜ਼ਾਂ ’ਚ ਅਕਸਰ ਕਈ ਛੋਟੇ-ਛੋਟੇ ਕਾਰਨਾਂ ਨਾਲ ਟੈਂਡਨ ਦਾ ਮਾਸ ਫਟ ਜਾਂਦਾ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਮੋਢੇ ਦੇ ਦਰਦ ਦਾ ਇਲਾਜ ਦਰਦ ਪਿਛਲੇ ਕਾਰਨਾਂ ’ਤੇ ਨਿਰਭਰ ਕਰਦਾ ਹੈ। ਇਸ ਵਿਚ ਦਵਾਈਆਂ ਤੇ ਫਿਜ਼ੀਓਥੈਰੇਪੀ ਤਕਨੀਕਾਂ ਤੋਂ ਲੈ ਕੇ ਮੋਢਿਆਂ ਦੀ ਲੇਜਰ ਸਰਜਰੀ ਤੇ ਮੋਢੇ ਦੇ ਜੋੜ ਦੀ ਰਿਪਲੇਸਮੈਂਟ ਤਕ ਸ਼ਾਮਲ ਹਨ। ਪਿਛਲੇ ਦਸ ਸਾਲਾਂ ’ਚ ਹੋਈਆਂ ਖੋਜਾਂ ਸਦਕਾ ਕੀ-ਹੋਲ ਸਰਜਰੀ ਦੀ ਮਦਦ ਨਾਲ ਮੋਢੇ ਦੇ ਟੈਂਡਨ ਟੀਅਰਜ਼ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਡਬਲ ਲਾਈਨ ਰੋਟੇਟਰ ਕਫ਼ ਰਿਪੇਅਰ ਦੇ ਰੂਪ ’ਚ ਇਲਾਜ ਹੁੰਦਾ ਹੈ, ਜਿਸ ਨਾਲ ਟੈਂਡਨ ਦੀ ਰਿਪੇਅਰ ਕਰ ਕੇ ਮਰੀਜ਼ ਨੂੰ ਠੀਕ ਕੀਤਾ ਜਾਂਦਾ ਹੈ। ਪੂਰੀ ਪ੍ਰਕਿਰਿਆ ’ਚ ਔਸਤ 45 ਮਿੰਟ ਲਗਦੇ ਹਨ ਤੇ ਮਰੀਜ਼ ਆਮ ਤੌਰ ’ਤੇ ਉਸੇ ਰਾਤ ਜਾਂ ਅਗਲੀ ਸਵੇਰ ਘਰ ਚਲ ਜਾਂਦੇ ਹਨ। ਫੋਰਟਿਸ ਹਸਪਤਾਲ ’ਚ ਮੋਢੇ ਦੀਆਂ ਸੱਟਾਂ ਦੇ ਇਲਾਜ ਲਈ 3 ਪੜਾਵੀ ਪਹੁੰਚ ਅਪਣਾਈ ਜਾਂਦੀ ਹੈ, ਜੋ ਭਾਰਤ ਤੇ ਵਿਦੇਸ਼ਾਂ ਤੋਂ ਆਏ ਸਰਜਨਾਂ ਦੁਆਰਾ ਸਿਖਾਈ ਜਾਂਦੀ ਹੈ। ਨਹੀਂ, ਬਿਲਕੁਲ ਨਹੀਂ। ਅਸੀਂ ਫੋਰਟਿਸ ਹਸਪਤਾਲ, ਮੋਹਾਲੀ ਵਿਖੇ ਫਰੋਜ਼ਨ ਸ਼ੋਲਡਰ ਦੱਸ ਕੇ ਇਲਾਜ ਲਈ ਆਏ। ਅਜਿਹੇ 100 ਮਾਮਲਿਆਂ ’ਚੋਂ ਸਿਰਫ 5-6 ’ਚ ਹੀ ਫਰੋਜ਼ਨ ਸ਼ੋਲਡਰ ਦੇ ਮਾਮਲੇ ਪਛਾਣੇ ਗਏ। ਜ਼ਿਆਦਾਤਰ ਮਾਮਲਿਆਂ ’ਚ ਟੈਂਡਨ ਟੀਅਰਜ਼ ਦੇ ਮਾਮਲੇ ਪਾਏ ਗਏ। ਉਨ੍ਹਾਂ ਨੂੰ ਗਲਤੀ ਨਾਲ ਫਰੋਜ਼ਨ ਸ਼ੋਲਡਰ ਦੇ ਤੌਰ ’ਤੇ ਗੁੰਮਰਾਹ ਕੀਤਾ ਗਿਆ ਹੁੰਦਾ ਹੈ। ਇਸ ਲਈ ਇਲਾਜ ਤੋਂ ਪਹਿਲਾਂ ਸਹੀ ਪਛਾਣ ਕਰਨੀ ਜ਼ਰੂਰੀ ਹੈ। ਮਹੱਤਵਪੂਰਨ ਹੈ ਕਿ ਫਰੋਜ਼ਨ ਸ਼ੋਲਡਰ ਤੇ ਟੈਂਡਨ ਟੀਅਰਜ਼ ਦਾ ਇਲਾਜ ਪੂਰੀ ਤਰ੍ਹਾਂ ਨਾਲ ਵੱਖਰਾ ਹੈ ਤੇ ਇਨ੍ਹਾਂ ਨੂੰ ਰਲਗੱਡ ਕਰਨਾ ਗਲਤ ਹੈ। ਜੇ ਮੋਢੇ ਦੇ ਦਰਦ ਨੂੰ ਲਗਾਤਾਰ ਦੋ-ਤਿੰਨ ਹਫ਼ਤੇ ਹੋ ਗਏ ਹੋਣ ਤੇ ਦਰਦ ਠੀਕ ਨਾ ਹੋ ਰਿਹਾ ਹੋਵੇ ਤਾਂ ਜ਼ਰੂਰ ਹੱਡੀਆਂ ਦੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇ ਮੋਢੇ ’ਤੇ ਸੱਟ ਲੱਗ ਗਈ ਹੋਵੇ ਜਾਂ ਹੱਥ ਉੱਪਰ ਚੁੱਕਣ ’ਚ ਮੁਸ਼ਕਲ ਹੋ ਰਹੀ ਹੈ ਤਾਂ ਸੱਟ ਲੱਗਣ ਦੇ ਪਹਿਲੇ ਦਿਨ ਹੀ ਸਰਜਨ ਨੂੰ ਦਿਖਾਓ।

Leave a Comment

Your email address will not be published. Required fields are marked *