IMG-LOGO
Home News index.html
ਰਾਏ-ਖ਼ਬਰਾਂ

ਮੂੰਹ ਦੇ ਛਾਲਿਆਂ ਤੋਂ ਇੰਝ ਪਾਓ ਛੁਟਕਾਰਾ

by Admin - 2022-11-24 22:13:40 0 Views 0 Comment
IMG
ਜਿੱਥੇ ਕਰੇਲਾ ਸਬਜ਼ੀ ਬਣਾ ਕੇ ਖਾਣ ’ਚ ਸੁਆਦ ਲਗਦਾ ਹੈ, ਉੱਥੇ ਇਸ ਦੇ ਬਹੁਤ ਸਾਰੇ ਲਾਭ ਵੀ ਹਨ ਇਸ ਨੂੰ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਕਹਿ ਲਿਆ ਜਾਵੇ ਤਾਂ ਅੱਤਕਥਨੀ ਨਹੀਂ ਹੋਵੇਗੀ ਜੇਕਰ ਕਿਸੇ ਵਿਅਕਤੀ ਨੂੰ ਦਮੇ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਕਰੇਲੇ ਦਾ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ। ਜੇਕਰ ਤੁਸੀਂ ਕਰੇਲੇ ਦਾ ਸੇਵਨ ਸਬਜੀ ਦੇ ਰੂਪ ਵਿਚ ਕਰ ਰਹੇ ਹੋ ਤਾਂ ਬਿਨਾਂ ਮਸਾਲੇ ਵਾਲੀ ਸਬਜੀ ਦਾ ਹੀ ਪ੍ਰਯੋਗ ਕਰੋ, ਇਸ ਨਾਲ ਤੁਹਾਨੂੰ ਲਾਭ ਮਿਲੇਗਾ। ਕਰੇਲਾ ਖਾਣਾ ਹਰ ਕੋਈ ਪਸੰਦ ਨਹੀਂ ਕਰਦਾ, ਪਰ ਕਰੇਲਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਡਾਇਬੀਟੀਜ਼ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦਾ ਹੈ। ਖਾਣ ’ਚ ਭਾਵੇਂ ਇਹ ਕੌੜਾ ਹੁੰਦਾ ਹੈ ਪਰ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕਰੇਲਾ ਖਾਣ ਨਾਲ ਹੁੰਦੇ ਫਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ। ਮੂੰਹ ਦੇ ਛਾਲੇ – ਇਸ ਸਮੱਸਿਆ ’ਚ ਕਰੇਲੇ ਦਾ ਰਸ ਨਾਲ ਕੁਰਲੀ ਕਰੋ ਜਾਂ ਕਰੇਲੇ ਦੇ ਗੁੱਦੇ ਦਾ ਲੇਪ ਮਸੂੜਿਆਂ ’ਤੇ ਲਗਾ ਸਕਦੇ ਹੋ। ਪੇਟ ਦੇ ਕੀੜੇ – ਕਰੇਲੇ ਦੀਆਂ ਪੱਤੀਆਂ ਦੇ ਰਸ ਨਾਲ ਇਕ ਗਿਲਾਸ ਲੱਸੀ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਵਿਟਾਮਿਨਾਂ ਨਾਲ ਭਰਪੂਰ – ਕਰੇਲੇ ’ਚ ਵਿਟਾਮਿਨ-ਏ, ਬੀ, ਸੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਹੁੰਦੇ ਹਨ। ਇਸ ਨੂੰ ਸਬਜੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ ’ਚ ਖਾਧਾ ਜਾ ਸਕਦਾ ਹੈ। ਸਕਿਨ ਰੋਗ – ਕਰੇਲੇ ਨੂੰ ਪੀਸ ਕੇ ਉਸਦਾ ਲੇਪ ਫੋੜੇ-ਮੁਹਾਸੇ ਅਤੇ ਦਾਦ-ਖੁਜਲੀ ਆਦਿ ’ਤੇਲਗਾਉਣਾ ਲਾਭਕਾਰੀ ਹੁੰਦਾ ਹੈ। ਡਾਇਬੀਟੀਜ਼ – ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ ’ਚ ਪਾ ਕੇ ਉਬਾਲੋ। ਇਸ ਪਾਣੀ ’ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ। ਚਰਬੀ ਘੱਟ ਕਰੇ – ਘੱਟ ਤੇਲ ’ਚ ਬਣੀ ਕਰੇਲੇ ਦੀ ਸਬਜੀ ਅਤੇ ਉਬਲਿਆ ਕਰੇਲਾ, ਕਰੇਲੇ ਦਾ ਜੂਸ ਸਰੀਰ ’ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ ’ਚ ਨਿੰਬੂ ਦੇ ਰਸ ਨਾਲ ਕਰੇਲਾ ਲੈਣਾ ਲਾਭ ਦਿੰਦਾ ਹੈ। ਦਮਾ – ਦਮਾ ਹੋਣ ਦੀ ਸਥਿਤੀ ’ਚ ਦੋ ਚਮਚ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਰਾਤ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ। ਗਠੀਏ ਦੀ ਬਿਮਾਰੀ ਵਿਚ ਕਰੇਲੇ ਦੇ ਫਾਇਦੇ-ਕਰੇਲਾ ਜਾਂ ਉਸਦੇ ਪੱਤਿਆਂ ਦਾ ਰਸ ਕੱਢ ਕੇ ਗਰਮ ਕਰੋ ਫਿਰ ਉਸ ਰਸ ਨੂੰ ਸੋਜ ਜਾਂ ਦਰਦ ਵਾਲੀ ਜਗਾ ਤੇ ਲਗਾਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਹਰ-ਰੋਜ ਆਪਣੇ ਭੋਜਨ ਵਿਚ ਕਰੇਲੇ ਨੂੰ ਜਰੂਰ ਸ਼ਾਮਿਲ ਕਰੋ ਪੀਲੀਏ ਦੇ ਰੋਗ ਵਿਚ ਕਰੇਲੇ ਦੇ ਫਾਇਦੇ-ਕੱਚੇ ਕਰੇਲੇ ਦਾ ਜੂਸ ਕੱਢ ਲਵੋ ਅਤੇ ਇਸ ਵਿਚ ਥੋੜਾ ਪਾਣੀ ਮਿਲਾ ਲਵੋ ਹੁਣ ਇਸਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ-ਜੇਕਰ ਤੁਸੀਂ ਅੱਖਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਰੇਲੇ ਦਾ ਹਰ-ਰੋਜ ਸੇਵਨ ਕਰੋ ਇਸ ਵਿਚ ਵਿਟਾਮਿਨ 1 ਅਤੇ ਕੈਰੋਟੀਨ ਹੁੰਦੀ ਹੈ ਜੋ ਅੱਖਾਂ ਦੇ ਲਈ ਬਹੁਤ ਲਾਭਕਾਰ ਹੁੰਦੀ ਹੈ ਉਲਟੀ, ਦਸਤ ਅਤੇ ਹੈਜੇ ਕਰੇਲੇ ਦੇ ਫਾਇਦੇ-ਕਰੇਲੇ ਦਾ ਰਸ ਕੱਢ ਲਵੋ ਹੁਣ ਇਸ ਵਿਚ ਥੋੜਾ ਪਾਣੀ ਅਤੇ ਚੁੱਟਕੀ ਭਰ ਕਲਾ ਨਮਕ ਮਿਲਾ ਲਵੋ ਇਸਨੂੰ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।

Leave a Comment

Your email address will not be published. Required fields are marked *