IMG-LOGO
Home News index.html
ਦੇਸ਼

ਭਾਜਪਾ ਸਾਂਝਾ ਸਿਵਲ ਕੋਡ ਲਿਆਉਣ ਲਈ ਵਚਨਬੱਧ: ਸ਼ਾਹ

by Admin - 2022-11-24 22:03:12 0 Views 0 Comment
IMG
ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ ਸਾਂਝਾ ਸਿਵਲ ਕੋਡ (ਯੂਸੀਸੀ) ਲਿਆਉਣ ਲਈ ਵਚਨਬੱਧ ਹੈ ਪਰ ਸਾਰੀ ਲੋਕਤੰਤਰੀ ਪ੍ਰਕਿਰਿਆ ਪੂਰੀ ਹੋਣ ਅਤੇ ਇਸ ਉੱਪਰ ਚਰਚਾ ਹੋਣ ਤੋਂ ਬਾਅਦ। ਉਹ ਇੱਥੇ ਇਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਲੱਦਾਖ ਵਿੱਚ ਸਰਹੱਦੀ ਵਿਵਾਦ ਬਾਰੇ ਉਨ੍ਹਾਂ ਕਿਹਾ, ‘‘ਚੀਨ ਨਾਲ ਸਾਡਾ ਸਰਹੱਦੀ ਵਿਵਾਦ ਸਾਲਾਂ ਪੁਰਾਣਾ ਹੈ ਅਤੇ ਇਹ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਦੇਣ ਹੈ।’’ ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਵੀ ਭਾਜਪਾ ਦੀ ਜਿੱਤ ਹੋਣ ਦਾ ਭਰੋਸਾ ਪ੍ਰਗਟਾਇਆ। ਗ੍ਰਹਿ ਮੰਤਰੀ ਨੇ ਦੇਸ਼ ਦੀ ਸਿਆਸਤ ਨੂੰ ਜਾਤੀਵਾਦ, ਪਰਿਵਾਰਵਾਦ ਤੇ ਤੁਸ਼ਟੀਕਰਨ ਤੋਂ ਮੁਕਤ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਸਜਾਇਆ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਪ੍ਰਦਰਸ਼ਨ ਦੀ ਸਿਆਸਤ ਸ਼ੁਰੂ ਕੀਤੀ। ਜੋ ਵੀ ਚੰਗਾ ਪ੍ਰਦਰਸ਼ਨ ਕਰੇਗਾ, ਉਹੀ ਦੇਸ਼ ਚਲਾਏਗਾ। ਜੋ ਵੀ ਕੋਸ਼ਿਸ਼ ਕਰੇਗਾ ਉਹੀ ਸੱਤਾ ’ਤੇ ਕਾਬਜ਼ ਹੋਵੇਗਾ। ਦੇਸ਼ ਨੂੰ ਸਿਰਫ ਦੇਸ਼ ਦੇ ਪੱਖ ’ਚ ਹੋਣ ਵਾਲੇ ਵਿਅਕਤੀ ਹੀ ਚਲਾਉਣਗੇ। ਉਨ੍ਹਾਂ ਕਿਹਾ, ‘‘ਕੋਈ ਵੀ ਉਸ ਦੇ ਜਨਮ ਸਥਾਨ ਜਾਂ ਉਸ ਦੀ ਜਾਤੀ ਦੇ ਆਧਾਰ ’ਤੇ ਰਾਜ ਨਹੀਂ ਕਰੇਗਾ।’’ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਮੋਦੀ ਸਰਕਾਰ ਦੀ ਇਸ ਨੀਤੀ ਨੂੰ ਮਨਜ਼ੂਰ ਕੀਤਾ। ਸਾਂਝੇ ਸਿਵਲ ਕੋਡ (ਯੂਸੀਸੀ) ਬਾਰੇ ਗੱਲ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤੀ ਜਨ ਸੰਘ ਦੇ ਦਿਨਾਂ ਤੋਂ ਹੀ ਇਹ ਭਾਜਪਾ ਦਾ ਵਾਅਦਾ ਰਿਹਾ ਹੈ। ਉਹ ਇਕ ਚੈਨਲ ਵੱਲੋਂ ਕਰਵਾਏ ਗਏ ਇਕ ਸੰਮੇਲਨ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਇਕ ਧਾਰਮਿਕ ਨਿਰਪੱਖ ਦੇਸ਼ ਲਈ ਕਾਨੂੰਨ ਧਰਮ ਦੇ ਆਧਾਰ ’ਤੇ ਨਹੀਂ ਹੋਣੇ ਚਾਹੀਦੇ ਹਨ।

Leave a Comment

Your email address will not be published. Required fields are marked *