IMG-LOGO
Home News ��������������������� ��������������� ������������ ������ ��������������� ������ ��������� ��������������� ������ ���������
ਪੰਜਾਬ

ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਮਤਾ ਲਿਆਉਣ ਦੀ ਮੰਗ

by Admin - 2022-10-01 00:34:34 0 Views 0 Comment
IMG
ਘੱਗਰ ਦੀ ਮਾਰ ਦਾ ਪੱਕਾ ਹੱਲ ਕਰਨ ਦੀ ਅਪੀਲ ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਵਿੱਚ ਅੱਜ ਸਿਫਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣ ਕਰਾਏ ਜਾਣ ਲਈ ਵਿਧਾਨ ਸਭਾ ’ਚ ਮਤਾ ਲਿਆਉਣ ਦੀ ਮੰਗ ਕੀਤੀ। ਹਾਕਮ ਧਿਰ ਦੇ ਵਿਧਾਇਕ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿੱਚ ਜੇਕਰ ਪੜਤਾਲ ਕਰਾਈ ਜਾਵੇ ਤਾਂ ਵੱਡੇ ਘਪਲੇ ਉਜਾਗਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਇਆਂ 11 ਸਾਲਾਂ ਦਾ ਸਮਾਂ ਹੋ ਗਿਆ ਹੈ। ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਘੱਗਰ ਦੀ ਮਾਰ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਦਰਿਆ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਪੱਕਾ ਬੰਦੋਬਸਤ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਦੇ ਵੱਡੇ ਹਿੱਸੇ ਸਮੇਤ ਪੰਜਾਬ ਦੇ ਵੀ ਇੱਕ ਹਿੱਸੇ ਦਾ ਪਾਣੀ ਇਸ ਦਰਿਆ ਰਾਹੀਂ ਲੋਕਾਂ ਦੇ ਜਾਨ ਮਾਲ ਲਈ ਖ਼ਤਰੇ ਖੜ੍ਹੇ ਕਰਦਾ ਹੈ ਤੇ ਇਸ ਵੇਲੇ ਵੀ ਇਹ ਦਰਿਆ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਤਾਇਨਾਤ ਸੁਰੱਖਿਆ ਅਮਲੇ ਦੀਆਂ ਸਮੱਸਿਆਵਾਂ ਦੱਸੀਆਂ। ਸਪੀਕਰ ਨੇ ਇਸ ਮਾਮਲੇ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਿਛਲੇ ਤਿੰਨਾਂ ਮਹੀਨਿਆਂ ਤੋਂ ਤਨਖਾਹਾਂ ਅਤੇ ਮਿਹਨਤਾਨਾ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਜਿਨ੍ਹਾਂ ਇਮਾਰਤਾਂ ਵਿੱਚ ਆਂਗਣਵਾੜੀ ਕੇਂਦਰ ਚੱਲ ਰਹੇ ਹਨ ਉਨ੍ਹਾਂ ਕੇਂਦਰਾਂ ਦੀਆਂ ਇਮਾਰਤਾਂ ਦਾ ਕਿਰਾਇਆ ਵੀ ਵਰਕਰਾਂ ਨੂੰ ਦੇਣਾ ਪੈ ਰਿਹਾ ਹੈ। ਸੰਦੀਪ ਜਾਖੜ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਰਾਹਤ ਕਾਰਜਾਂ ਲਈ ਮੁੱਖ ਮੰਤਰੀ ਵੱਲੋਂ 32 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਤੱਕ ਧੇਲਾ ਵੀ ਨਹੀਂ ਦਿੱਤਾ ਗਿਆ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਿਆਸ ਦਰਿਆ ਦੇ ਪਾਣੀ ਦੀ ਢੁਕਵਾਂ ਮੁਹਾਣ ਨਾ ਹੋਣ ਕਾਰਨ ਹਰ ਸਾਲ ਲੱਖਾਂ ਏਕੜ ਜ਼ਮੀਨ ਵਿੱਚ ਖੜ੍ਹੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਤਾਂ ਦੇ ਦਿੱਤਾ ਜਾਂਦਾ ਹੈ ਪਰ ਦਰਿਆ ਦੇ ਪਾਣੀ ਦਾ ਵਹਾਅ ਅਤੇ ਮੁਹਾਣ ਸੰਭਾਲਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸਰਕਾਰੀ ਗੁਦਾਮਾਂ ਵਿੱਚ ਪਏ ਅਨਾਜ ਖਾਸ ਕਰ ਕਣਕ ਦੇ ਭੰਡਾਰ ਦੀ ਜਾਂਚ ਕਰਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਈ ਗੁਦਾਮਾਂ ਵਿੱਚ ਕਣਕ ਦਾ ਭੰਡਾਰ ਰਿਕਾਰਡ ਨਾਲੋਂ ਘੱਟ ਹੈ ਤੇ ਇਸ ਘਪਲੇ ਦੀ ਸੂਬਾ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੁਦਰਤੀ ਕਰੋਪੀ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਲਿਆਂਦੇ ਗਏ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਦਨ ਨੂੰ ਦੱਸਿਆ ਕਿ ਸਰਕਾਰ ਵੱਲੋਂ ਕੁਦਰਤੀ ਕਰੋਪੀ ਨਾਲ ਹੋਈਆਂ ਹਰ ਤਰ੍ਹਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ ਤੇ ਰਿਪੋਰਟ ਆਉਣ ’ਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਖਹਿਰਾ ਨੂੰ ਬੋਲਣ ਦਾ ਮੌਕਾ ਨਾ ਦਿੱਤਾ ਵਿਧਾਨ ਸਭਾ ’ਚ ਸਿਫਰ ਕਾਲ ਦੌਰਾਨ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵਾਰ-ਵਾਰ ਬੋਲਣ ਦਾ ਸਮਾਂ ਮੰਗੇ ਜਾਣ ’ਤੇ ਵੀ ਸਪੀਕਰ ਵੱਲੋਂ ਇਸ ਵਿਧਾਇਕ ਨੂੰ ਬੋਲਣ ਦੀ ਇਜਾਜ਼ਤ ਨਾ ਦਿੱਤੀ ਗਈ। ਸਪੀਕਰ ਵੱਲੋਂ ਕਾਂਗਰਸ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰਨਾਂ ਮੈਂਬਰਾਂ ਨੂੰ ਤਾਂ ਨਾਮ ਲੈ ਕੇ ਗੱਲ ਕਰਨ ਦਾ ਸੱਦਾ ਦਿੱਤਾ ਜਾਂਦਾ ਸੀ ਪਰ ਖਹਿਰਾ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ। ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੀਕਰ ਨੂੰ ਅਪੀਲ ਕੀਤੀ ਕਿ ਖਹਿਰਾ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਪਰ ਸ੍ਰੀ ਸੰਧਵਾਂ ’ਤੇ ਕੋਈ ਅਸਰ ਨਾ ਹੋਇਆ। ਸਪੀਕਰ ਵੱਲੋਂ ਕਾਂਗਰਸ ਦੇ ਇਸ ਵਿਧਾਇਕ ਦੀ ਝਾੜਝੰਬ ਵੀ ਕੀਤੀ ਗਈ। ਸਦਨ ਵਿੱਚ ਗਨੀਵ ਮਜੀਠੀਆ ਰਹੀ ਚੁੱਪ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਸਿਫਰ ਕਾਲ ਦੌਰਾਨ ਜਦੋਂ ਸਾਰੇ ਵਿਧਾਇਕਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾ ਰਿਹਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਮਜੀਠੀਆ ਨੂੰ ਵੀ ਆਪਣੇ ਵਿਧਾਨ ਸਭਾ ਹਲਕੇ ਦੀਆਂ ਮੰਗਾਂ ਬਾਰੇ ਬੋਲਣ ਦਾ ਸੱਦਾ ਦਿੱਤਾ। ਸ੍ਰੀਮਤੀ ਮਜੀਠੀਆ ਨੇ ਬੋਲਣ ਦਾ ਹੌਸਲਾ ਨਾ ਕੀਤਾ ਸਗੋਂ ਇਸ਼ਾਰਿਆਂ ਵਿੱਚ ਹੀ ਸਪੀਕਰ ਨੂੰ ਕਿਹਾ ਕਿ ਇਹ ਸਮਾਂ ਉਸ ਦੇ ਦੂਜੇ ਅਕਾਲੀ ਵਿਧਾਇਕ ਸਾਥੀਆਂ ਨੂੰ ਦਿੱਤਾ ਜਾਵੇ। ਸੰਧਵਾਂ ਵੱਲੋਂ ਵਿਧਾਇਕ ਦੇਵ ਮਾਨ ਦੀ ਝਾੜ ਝੰਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਾਕਮ ਧਿਰ ਦੇ ਨਾਭਾ ਤੋਂ ਵਿਧਾਇਕ ਦੇਵ ਮਾਨ ਦੀ ਝਾੜ ਝੰਬ ਕੀਤੀ। ਜਾਣਕਾਰੀ ਅਨੁਸਾਰ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਪੀਕਰ ਦੇ ਮੁਖਾਤਿਬ ਹੋ ਕੇ ਆਖ ਰਹੇ ਸਨ ਕਿ ਸਦਨ ਵਿੱਚ ਲਾਏ ਗਏ ਕੈਮਰੇ ਸਿਰਫ ਹਾਕਮ ਧਿਰ ਦੇ ਮੈਂਬਰਾਂ ਨੂੰ ਬੋਲਦਿਆਂ ਹੀ ਦਿਖਾਉਂਦੇ ਹਨ ਤਾਂ ਉਦੋਂ ਦੇਵ ਮਾਨ ਨੇ ਕਾਂਗਰਸ ਦੇ ਮੈਂਬਰਾਂ ਖ਼ਿਲਾਫ਼ ਅਜਿਹੀ ਤਿੱਖੀ ਟਿੱਪਣੀ ਕੀਤੀ, ਜਿਸ ਨੂੰ ਸੁਣਦਿਆਂ ਹੀ ਕਾਂਗਰਸ ਦੇ ਮੈਂਬਰ ਤਾਂ ਤਲਖੀ ਖਾ ਹੀ ਗਏ ਸਗੋਂ ਸਪੀਕਰ ਦਾ ਵੀ ਪਾਰਾ ਚੜ੍ਹ ਗਿਆ। ਸ੍ਰੀ ਸੰਧਵਾਂ ਨੇ ਉਸ ਨੂੰ ਖਿੱਝ ਕੇ ਆਪਣੀ ਸੀਟ ’ਤੇ ਬੈਠਣ ਦਾ ਹੁਕਮ ਦਿੱਤਾ।

Leave a Comment

Your email address will not be published. Required fields are marked *