IMG-LOGO
Home News ������������ ������������������������ ������������������������ ������ ��������� ������ ������������������ ������������������ ������������ ���������
ਖੇਡ

ਸਿੱਖ ਯੂਨਾਈਟਿਡ ਵਾਰੀਅਰਜ਼ ਦੀ ਟੀਮ ਨੇ ਜਿੱਤਿਆ ਮੈਲਬਰਨ ਹਾਕੀ ਕੱਪ

by Admin - 2022-09-26 22:44:50 0 Views 0 Comment
IMG
ਮੈਲਬਰਨ - ਇੱਥੋਂ ਦੇ ਪਾਰਕਵਿਲ ਸਥਿਤ ਖੇਡ ਕੇਂਦਰ ਵਿੱਚ ਤਿੰਨ ਰੋਜ਼ਾ ਹਾਕੀ ਮੁਕਾਬਲੇ ਅੱਜ ਸਮਾਪਤ ਹੋ ਗਏ। ਅੱਜ ਫਾਈਨਲ ਮੁਕਾਬਲਿਆਂ ਵਿੱਚ ਮੈਲਬਰਨ ਸਿੱਖ ਯੂਨਾਈਟਿਡ ਵਾਰੀਅਰਜ਼ ਨੇ ਸਿਡਨੀ ਲਾਇਨਜ਼ ਨੂੰ 6-5 ਨਾਲ ਹਰਾ ਕੇ ਕੱਪ ਜਿੱਤ ਲਿਆ। ਦੋਵਾਂ ਟੀਮਾਂ ਵਿਚਾਲੇ ਮੈਚ ਆਖ਼ਰੀ ਪਲਾਂ ਤੱਕ ਦਿਲਚਸਪ ਬਣਿਆ ਰਿਹਾ। ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਦੀ ਬਰਾਬਰੀ ’ਤੇ ਸੀ ਅਤੇ ਪੈਨਲਟੀ ਸ਼ੂਟ-ਆਊਟ ’ਤੇ ਹੀ ਜੇਤੂ ਟੀਮ ਦਾ ਫ਼ੈਸਲਾ ਹੋ ਸਕਿਆ। ਟੂਰਨਾਮੈਂਟ ਵਿੱਚ ਤਕਰੀਬਨ 12 ਟੀਮਾਂ ਨੇ ਹਿੱਸਾ ਲਿਆ। ਸਾਬਕਾ ਹਾਕੀ ਖਿਡਾਰੀ ਪਦਮਸ੍ਰੀ ਪਰਗਟ ਸਿੰਘ ਨੇ ਤਿੰਨੋਂ ਦਿਨ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਜੇਤੂ ਟੀਮ ਨੂੰ ਟਰਾਫੀ ਅਤੇ ਨਕਦ ਰਾਸ਼ੀ ਨਾਲ ਸਨਮਾਨਿਆ।

Leave a Comment

Your email address will not be published. Required fields are marked *