IMG-LOGO
Home News ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਜਾਸ਼ਾਹੀ ਵਿਰੁੱਧ ਮੁਜ਼ਾਹਰੇ
ਪੰਜਾਬ

ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਜਾਸ਼ਾਹੀ ਵਿਰੁੱਧ ਮੁਜ਼ਾਹਰੇ

by Admin - 2022-09-22 22:57:58 0 Views 0 Comment
IMG
ਹਥਿਆਈਆਂ ਗਈਆਂ ਜ਼ਮੀਨਾਂ ਅਸਲ ਮਾਲਕਾਂ ਨੂੰ ਵਾਪਸ ਦੇਣ ਦੀ ਮੰਗ ਮੈਲਬਰਨ - ਆਸਟਰੇਲੀਆ ’ਚ ਅੱਜ ਬਰਤਾਨਵੀ ਰਾਜਾਸ਼ਾਹੀ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਬਰਤਾਨੀਆ ਦੀ ਮਹਾਰਾਣੀ ਅਲਿਜ਼ਾਬੈੱਥ ਦੀ ਮੌਤ ਸਬੰਧੀ ਸਰਕਾਰ ਨੇ ਅੱਜ ਸੋਗ ਦਿਹਾੜੇ ਵਜੋਂ ਮੁਲਕ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ, ਜਿਸ ਦਾ ਇੱਥੋਂ ਦੇ ਮੂਲਵਾਸੀਆਂ ਨੇ ਵਿਰੋਧ ਕੀਤਾ। ਮੁਜ਼ਾਹਰਾਕਾਰੀਆਂ ਨੇ ਆਪਣੇ ਸਾਂਝੇ ਬਿਆਨ ’ਚ ਕਿਹਾ ਕਿ ਮੂਲਵਾਸੀ ਅਤੇ ਉਜਾੜੇ ਗਏ ਕਬੀਲੇ ਬਸਤੀਵਾਦ ਦੇ ਮਾਰੂ ਪ੍ਰਭਾਵ ਕਦੇ ਨਹੀਂ ਭੁੱਲ ਸਕਦੇ। ਇਸ ਕਰਕੇ ਰਜਵਾੜਿਆਂ ਦੀ ਮੌਤ ਦਾ ਸੋਗ ਮਨਾਉਣ ਦੀ ਥਾਂ ਇਸ ਰਾਜ ਦੇ ਝੰਡੇ ਥੱਲੇ ਮਾਰੇ ਗਏ ਬੇਕਸੂਰ ਲੋਕਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ ਅਤੇ ਹਥਿਆਈਆਂ ਗਈਆਂ ਜ਼ਮੀਨਾਂ ਅਸਲ ਮਾਲਕਾਂ ਨੂੰ ਵਾਪਸ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੌਰਾਨ ਉਨ੍ਹਾਂ ਮੂਲਵਾਸੀ ਨੌਜਵਾਨਾਂ ਦੀਆਂ ਪੁਲੀਸ ਹਿਰਾਸਤ ’ਚ ਹੋਈਆਂ ਮੌਤਾਂ ਰੋਕਣ ਤੇ ਇਸ ਸਬੰਧੀ ਇਨਸਾਫ ਦੀ ਮੰਗ ਵੀ ਕੀਤੀ। ਉਧਰ ਰਾਜਧਾਨੀ ਕੈਨਬਰਾ ’ਚ ਅੱਜ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ।

Leave a Comment

Your email address will not be published. Required fields are marked *