IMG-LOGO
Home News ਚੀਨ ਵੱਲੋਂ ਹਮਲਾ ਕੀਤੇ ਜਾਣ ’ਤੇ ਤਾਇਵਾਨ ਦੀ ਰਾਖੀ ਕਰਾਂਗੇ: ਜੋਅ ਬਾਇਡਨ
ਦੇਸ਼

ਚੀਨ ਵੱਲੋਂ ਹਮਲਾ ਕੀਤੇ ਜਾਣ ’ਤੇ ਤਾਇਵਾਨ ਦੀ ਰਾਖੀ ਕਰਾਂਗੇ: ਜੋਅ ਬਾਇਡਨ

by Admin - 2022-09-19 22:10:49 0 Views 0 Comment
IMG
ਤਾਇਵਾਨ ਨੇ ਅਮਰੀਕਾ ਦਾ ਭਰੋਸੇ ਲਈ ਕੀਤਾ ਸ਼ੁਕਰੀਆ ਪੇਈਚਿੰਗ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਜੇਕਰ ਚੀਨ, ਤਾਇਵਾਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕੀ ਫੌਜਾਂ ਉਸ ਦੀ ਰਾਖੀ ਕਰਨਗੀਆਂ। ਚੀਨ ਇਸ ਸਵੈ ਸ਼ਾਸਿਤ ਦੀਪ ’ਤੇ ਆਪਣਾ ਦਾਅਵਾ ਕਰਦਾ ਹੈ। ਸੀਬੀਐੱਸ ਨਿਊਜ਼ ’ਤੇ ਪ੍ਰਸਾਰਿਤ ‘60 ਮਿਨਟਸ’ ਪ੍ਰੋਗਰਾਮ ਦੌਰਾਨ ਇੱਕ ਇੰਟਰਵਿਊ ’ਚ ਬਾਇਡਨ ਤੋਂ ਪੁੱਛਿਆ ਗਿਆ, ‘ਜੇਕਰ ਚੀਨ ਤਾਇਵਾਨ ’ਤੇ ਹਮਲਾ ਕਰਦਾ ਹੈ ਤਾਂ ਕੀ ਅਮਰੀਕੀ ਦਸਤੇ, ਅਮਰੀਕੀ ਪੁਰਸ਼ ਤੇ ਮਹਿਲਾਵਾਂ ਉਸ ਦੀ ਰਾਖੀ ਕਰਨਗੀਆਂ।’ ਇਸ ਦੇ ਜਵਾਬ ਵਿੱਚ ਬਾਇਡਨ ਨੇ ‘ਹਾਂ’ ਕਿਹਾ। ਸੀਬੀਐੱਸ ਨਿਊਜ਼ ਨੇ ਦੱਸਿਆ ਕਿ ਇੰਟਰਵਿਊ ਤੋਂ ਬਾਅਦ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੀ ਨੀਤੀ ’ਚ ਕੋਈ ਤਬਦੀਲੀ ਨਹੀਂ ਆਈ ਹੈ। ਇਸ ਨੀਤੀ ਤਹਿਤ ਅਮਰੀਕਾ ਦਾ ਮੰਨਣਾ ਹੈ ਕਿ ਤਾਇਵਾਨ ਦਾ ਮਾਮਲਾ ਸ਼ਾਂਤੀਪੂਰਨ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ ਪਰ ਇਹ ਨੀਤੀ ਇਹ ਨਹੀਂ ਦਸਦੀ ਕਿ ਚੀਨੀ ਹਮਲੇ ਦੀ ਸਥਿਤੀ ’ਚ ਅਮਰੀਕੀ ਬਲਾਂ ਨੂੰ ਭੇਜਿਆ ਜਾ ਸਕਦਾ ਹੈ ਜਾਂ ਨਹੀਂ। ਬਾਇਡਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਨੇ ਸਮੁੰਦਰ ’ਚ ਮਿਜ਼ਾਈਲ ਦਾਗ ਕੇ ਨੇੜਲੇ ਇਲਾਕਿਆਂ ’ਚ ਲੜਾਕੂ ਜਹਾਜ਼ ਉਡਾ ਕੇ ਤਾਇਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਵਿਚਾਲੇ ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਸਰਕਾਰ ਦੇ ਤਾਇਵਾਨ ਦੀ ਸੁਰੱਖਿਆ ਦੇ ਵਾਅਦੇ ਦੀ ਪੁਸ਼ਟੀ ਲਈ ਅੱਜ ਬਾਇਡਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਤਾਇਵਾਨ ਖੇਤਰੀ ਸੁਰੱਖਿਆ ਲਈ ਹਰ ਹਮਲੇ ਦਾ ਵਿਰੋਧ ਕਰੇਗਾ ਅਤੇ ਅਮਰੀਕਾ ਤੇ ਹੋਰ ਹਮਖਿਆਲੀ ਸਰਕਾਰਾਂ ਨਾਲ ਸੁਰੱਖਿਆ ਭਾਈਵਾਲੀ ਮਜ਼ਬੂਤ ਬਣਾਏਗਾ।

Leave a Comment

Your email address will not be published. Required fields are marked *