IMG-LOGO
Home News blog-list-01.html
ਦੇਸ਼

ਮੋਦੀ ਨੇ ਪੂਤਿਨ ਨੂੰ ਕਿਹਾ, ਇਹ ਸਮਾਂ ਜੰਗ ਦਾ ਨਹੀਂ

by Admin - 2022-09-17 20:59:46 0 Views 0 Comment
IMG
ਭਾਰਤ ਵੱਲੋਂ ਰੂਸੀ ਵਸਤਾਂ ਲਈ ਰਾਹ ਖੋਲ੍ਹੇ ਜਾਣ ’ਤੇ ਪੂਤਿਨ ਨੇ ਕੀਤਾ ਧੰਨਵਾਦ ਸਮਰਕੰਦ (ਉਜ਼ਬੇਕਿਸਤਾਨ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਹੈ ਕਿ ਇਹ ਸਮਾਂ ਜੰਗ ਦਾ ਨਹੀਂ ਹੈ ਸਗੋਂ ਸੰਸਾਰ ਨੂੰ ਭੋਜਨ, ਖਾਦ ਅਤੇ ਈਂਧਣ ਸੁਰੱਖਿਆ ਦੇ ਨਾਲ ਨਾਲ ਹੋਰ ਵੱਡੀਆਂ ਚਿੰਤਾਵਾਂ ਹਨ। ਉਹ ਇੱਥੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਤੋਂ ਵੱਖਰੇ ਤੌਰ ’ਤੇ ਪੂਤਿਨ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਅੱਜ ਦਾ ਸਮਾਂ ਜੰਗ ਦਾ ਨਹੀਂ ਹੈ ਅਤੇ ਮੈਂ ਇਸ ਬਾਰੇ ਤੁਹਾਡੇ (ਪੂਤਿਨ) ਨਾਲ ਫੋਨ ’ਤੇ ਗੱਲ ਵੀ ਕੀਤੀ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਰੂਸ ਕਈ ਦਹਾਕਿਆਂ ਤੋਂ ਇੱਕ-ਦੂਜੇ ਨਾਲ ਖੜ੍ਹੇ ਰਹੇ ਹਨ ਅਤੇ ਉਮੀਦ ਹੈ ਕਿ ਅਸੀਂ ਸ਼ਾਂਤੀ ਦੇ ਰਾਹ ’ਤੇ ਅੱਗੇ ਵਧਣ ਦੀ ਰਣਨੀਤੀ ਬਣਾ ਸਕਦੇ ਹਨ। ਦੋਵੇਂ ਆਗੂਆਂ ਵਿਚਕਾਰ ਦੁਵੱਲੀ ਮੀਟਿੰਗ ਤੋਂ ਪਹਿਲਾਂ ਪੂਤਿਨ ਨੇ ਮੀਡੀਆ ਨੂੰ ਕਿਹਾ ਸੀ, ‘‘ਅਸੀਂ ਯੂਕਰੇਨ ਵਿੱਚ ਟਕਰਾਅ ਸਬੰਧੀ ਤੁਹਾਡੀ ਸਥਿਤੀ ਅਤੇ ਚਿੰਤਾਵਾਂ ਬਾਰੇ ਜਾਣਦੇ ਹਾਂ। ਅਸੀਂ ਇਸ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨਾ ਚਾਹੁੰਦੇ ਹਾਂ।’’ ਪੱਛਮੀ ਦੇਸ਼ਾਂ ਵੱਲੋਂ ਲਗਾਈ ਗਈਆਂ ਪਾਬੰਦੀਆਂ ਮਗਰੋਂ ਭਾਰਤ ਵੱਲੋਂ ਤੇਲ, ਕੋਲਾ ਅਤੇ ਖਾਦ ਸਣੇ ਹੋਰ ਰੂਸੀ ਵਸਤਾਂ ਲਈ ਰਾਹ ਖੋਲ੍ਹੇ ਜਾਣ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੌਰਾਨ ਸ੍ਰੀ ਮੋਦੀ ਨੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੋਗਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਮੁਲਕਾਂ ਨੇ ਦੁਵੱਲੇ ਸਬੰਧਾਂ ਦੀ ਨਜ਼ਰਸਾਨੀ ਕਰਦਿਆਂ ਵੱਖ ਵੱਖ ਖੇਤਰਾਂ ’ਚ ਸਹਿਯੋਗ ਹੋਰ ਵਧਾਉਣ ਦੇ ਰਾਹ ਲੱਭਣ ਬਾਰੇ ਵਿਚਾਰ ਵਟਾਂਦਰਾ ਕੀਤਾ।

Leave a Comment

Your email address will not be published. Required fields are marked *