IMG-LOGO
Home News ��������������������� ��������� ������������������������ ������������ ���������������������
ਰਾਜਨੀਤੀ

ਬਸਤੀਵਾਦ ਅਤੇ ਆਧੁਨਿਕਤਾ ਦੀਆਂ ਗੁੰਝਲਾਂ

by Admin - 2022-08-29 21:16:20 0 Views 0 Comment
IMG
ਵਿਵੇਕ ਕਾਟਜੂ ਐਤਕੀਂ ਸੁਤੰਤਰਤਾ ਦਿਵਸ ’ਤੇ ਰਾਸ਼ਟਰ ਦੇ ਨਾਂ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਦੌਰਾਨ ਰਾਸ਼ਟਰ ਨੂੰ ਗਤੀਸ਼ੀਲ ਤੇ ਸਗਵੇਂ ਰੂਪ ਵਿਚ ਅਗਾਂਹ ਲੈ ਕੇ ਜਾਣ ਲਈ ਪੰਜ ਪ੍ਰਤਿੱਗਿਆਵਾਂ ਧਾਰਨ ਕਰਨ ਦਾ ਸੱਦਾ ਦਿੱਤਾ ਹੈ। ਇਨ੍ਹਾਂ ਪੰਜਾਂ ਵਿਚ ਦੂਜੀ ਪ੍ਰਤਿੱਗਿਆ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ, “ਸਾਡੇ ਵਜੂਦ ਦੇ ਕਿਸੇ ਅੰਸ਼ ਵਿਚ, ਇੱਥੋਂ ਤੱਕ ਸਾਡੇ ਮਨ ਅਤੇ ਆਦਤਾਂ ਦੀਆਂ ਗਹਿਰਾਈਆਂ ਵਿਚ ਅੰਸ਼ ਮਾਤਰ ਵੀ ਗ਼ੁਲਾਮੀ ਬਚੀ ਨਹੀਂ ਰਹਿਣੀ ਚਾਹੀਦੀ। ਇਸ ਨੂੰ ਦਫ਼ਨ ਕਰ ਦੇਣਾ ਚਾਹੀਦਾ ਹੈ। ਸੈਂਕੜੇ ਸਾਲਾਂ ਦੀ ਇਸ ਸੌ ਫ਼ੀਸਦੀ ਗ਼ੁਲਾਮੀ ਜਿਸ ਨੇ ਸਾਨੂੰ ਜਕੜ ਰੱਖਿਆ ਤੇ ਸਾਡੀਆਂ ਰਹੁ-ਰੀਤਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ, ਨੇ ਸਾਡੀ ਜ਼ਹਿਨੀਅਤ ਨੂੰ ਵਿਗਾੜ ਦਿੱਤਾ ਸੀ। ਸਾਨੂੰ ਅਜਿਹੀ ਮਾਨਸਿਕਤਾ ਤੋਂ ਮੁਕਤ ਹੋਣਾ ਪਵੇਗਾ ਜੋ ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਗੱਲਾਂ ਤੋਂ ਪ੍ਰਗਟ ਹੁੰਦੀ ਹੈ।” ਇਸ ਗੱਲ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋ ਸਕਦਾ ਕਿ ਭਾਰਤੀਆਂ ਨੂੰ ਕਿਸੇ ਹੋਰਨਾਂ ਲੋਕਾਂ ਦਾ ਕਲੋਨ ਨਹੀਂ ਬਣਨਾ ਚਾਹੀਦਾ ਅਤੇ ਇਨ੍ਹਾਂ ਨੂੰ ਆਪਣੀਆਂ ਵਿਰਾਸਤੀ ਤੇ ਸਭਿਆਚਾਰਕ ਰਵਾਇਤਾਂ ’ਤੇ ਮਾਣ ਹੋਣਾ ਚਾਹੀਦਾ ਹੈ। ਦੂਜੀ ਪ੍ਰਤਿੱਗਿਆ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੁਝ ਨੁਸਖੇ ਸਾਂਝੇ ਕੀਤੇ ਸਨ। ਇਨ੍ਹਾਂ ਵਿਚੋਂ ਕੁਝ ਨੁਸਖਿਆਂ ਦਾ ਵਖਾਨ ਇਸ ਤਰ੍ਹਾਂ ਹੈ: ਕਿਸੇ ਵੀ ਸੂਰਤ ਸਾਨੂੰ ਦੂਜਿਆਂ ਵਰਗਾ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਵੱਖਰੇ ਮਿਆਰ ਸਥਾਪਿਤ ਕਰਨੇ ਚਾਹੀਦੇ ਹਨ। ਭਾਰਤੀ ਹੁਨਰ ਨੂੰ ਭਾਸ਼ਾ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ। ਭਾਰਤੀਆਂ ਨੂੰ ਆਪਣੀਆਂ ਸਾਰੀਆਂ ਭਾਸ਼ਾਵਾਂ ’ਤੇ ਫਖ਼ਰ ਹੋਣਾ ਚਾਹੀਦਾ ਹੈ। ਭਾਰਤੀਆਂ ਨੂੰ ਆਪਣੀ ਕਾਬਲੀਅਤ ’ਤੇ ਟੇਕ ਰੱਖਣੀ ਚਾਹੀਦੀ ਹੈ ਅਤੇ ਬਸਤੀਵਾਦੀ ਦੌਰ ਦੀ ਮਾਨਸਿਕਤਾ ਤਿਆਗ ਦੇਣੀ ਚਾਹੀਦੀ ਹੈ। ਭਾਰਤੀਆਂ ਨੂੰ ਆਪਣੀ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ। ਇਕ ਵਾਰ ਫਿਰ, ਪਹਿਲੀ ਨਜ਼ਰੇ ਇਹ ਸਿਧਾਂਤਕ ਤੌਰ ਅਪਵਾਦ ਮੁਕਤ ਹਨ ਹਾਲਾਂਕਿ ਇਨ੍ਹਾਂ ਵਿਚੋਂ ਕੁਝ ਨੁਸਖਿਆਂ ਮੁਤੱਲਕ ਕੁਝ ਹੋਰ ਸਪੱਸ਼ਟਤਾ ਦੀ ਲੋੜ ਹੈ; ਮਸਲਨ, ਇਸ ਦਾ ਕੀ ਮਤਲਬ ਹੈ ਕਿ ਸਾਨੂੰ ਦੂਜਿਆਂ ਵਰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਇਹ ਗੱਲ ਤਾਂ ਠੀਕ ਹੈ ਕਿ ਖ਼ਾਸਕਰ ਕਾਕੇਸ਼ਿਆਈ ਸਰੀਰਕ ਦਿੱਖ ਸਾਡੇ ਲੋਕਾਂ ਲਈ ਆਦਰਸ਼ ਨਹੀਂ ਗਿਣੀ ਜਾ ਸਕਦੀ। ਦਰਅਸਲ, ਬਸਤੀਵਾਦੀ ਲੋਕਾਂ ਦੇ ਮਨਾਂ ਵਿਚ ਉਕਰੀ ਜਾਂਦੀ ਇਕ ਗੱਲ ਇਹ ਵੀ ਸੀ ਕਿ ਉਹ ਸਰੀਰਕ ਦਿੱਖ ਖ਼ਾਸਕਰ ਰੰਗ ਪੱਖੋਂ ਦੂਜਿਆਂ ਤੋਂ ਕਮਤਰ ਹਨ। ਇਸੇ ਤਰ੍ਹਾਂ ਸਮਾਜਿਕ ਸਲੀਕੇ ਦੀਆਂ ਸਾਡੀਆਂ ਰਵਾਇਤਾਂ ’ਤੇ ਜ਼ੋਰ ਨੂੰ ਵੀ ਸਹੀ ਤਰ੍ਹਾਂ ਦੇਖਿਆ ਜਾਵੇ। ਇਸ ਦੇ ਪੇਸ਼ੇਨਜ਼ਰ ਕੀ ਪ੍ਰਧਾਨ ਮੰਤਰੀ ਦਾ ਨੁਸਖ਼ਾ ਪਹਿਰਾਵੇ ਤੱਕ ਵੀ ਅੱਪੜਦਾ ਹੈ? ਪਹਿਰਾਵੇ ਨਾਲ ਸਬੰ-ਧਤ ਰਸਮੋ-ਰਿਵਾਜ਼ ਸਮੇਂ ਨਾਲ ਵਿਕਸਤ ਹੋਏ ਹਨ। ਭਾਰਤ ਦੇ ਪਹਿਰਾਵੇ ਦੇ ਕੁਝ ਰਿਵਾਜ਼ਾਂ ਦਾ ਉਥਾਨ ਸਾਡੇ ਆਪਣੇ ਮਾਹੌਲ ਦੀ ਪੈਦਾਇਸ਼ ਸੀ ਪਰ ਕਈ ਹੋਰਾਂ ਰਿਵਾਜ਼ਾਂ ਦੀਆਂ ਜੜ੍ਹਾਂ ਪੱਛਮੀ ਰਵਾਇਤਾਂ ਵਿਚ ਪਈਆਂ ਹਨ ਪਰ ਇਹ ਭਾਰਤ ਦੀ ਮਿੱਟੀ ਵਿਚ ਰਚ ਮਿਚ ਗਏ ਹਨ। ਇਨ੍ਹਾਂ ਦੀ ਸ਼ੁਰੂਆਤ ਬਸਤੀਵਾਦੀ ਦੌਰ ਵਿਚ ਹੋਈ ਸੀ ਪਰ ਇਹ ਪਿਛਲੇ 75 ਸਾਲਾਂ ਤੋਂ ਚੱਲ ਰਹੇ ਹਨ। ਸ਼ਾਇਦ ਪ੍ਰਧਾਨ ਮੰਤਰੀ ਆਉਣ ਵਾਲੇ ਸਮੇਂ ਵਿਚ ਇਸ ਮੁੱਦੇ ’ਤੇ ਆਪਣੇ ਮਨ ਦੀਆਂ ਕੁਝ ਹੋਰ ਗੱਲਾਂ ਸਾਂਝੀਆਂ ਕਰਨਗੇ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਉਨ੍ਹਾਂ ਦੇ ਆਪਣੇ ਕੁਝ ਮੰਤਰੀ ਜਦੋਂ ਖ਼ਾਸ ਤੌਰ ’ਤੇ ਵਿਦੇਸ਼ ਜਾਂਦੇ ਹਨ ਜਾਂ ਕਿਸੇ ਅਹਿਮ ਸਮਾਗਮ ਵਿਚ ਸ਼ਿਰਕਤ ਕਰਦੇ ਹਨ ਤਾਂ ਉਹ ਲਾਊਂਜ ਸੂਟ ਅਤੇ ਖ਼ਾਸ ਟਾਈਆਂ ਪਹਿਨਦੇ ਹਨ; ਤੇ ਇਸ ਪ੍ਰਸੰਗ ਵਿਚ ਇਹ ਵੀ ਜ਼ਿਕਰਯੋਗ ਹੈ ਕਿ ਡਾ. ਭੀਮਰਾਓ ਅੰਬੇਡਕਰ ਦੇ ਬੁੱਤ ਵਿਚ ਅਕਸਰ ਉਨ੍ਹਾਂ ਨੂੰ ਸੂਟ ਬੂਟ ਪਹਿਨ ਕੇ ਅਤੇ ਸੰਵਿਧਾਨ ਦੀ ਕਿਤਾਬ ਹੱਥ ਵਿਚ ਫੜ ਕੇ ਖੜ੍ਹੇ ਹੋਏ ਦਿਖਾਇਆ ਜਾਂਦਾ ਹੈ। ਉਹ ਮਹਾਨ ਭਾਰਤੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਦੀ ਸਮਾਜਿਕ ਮੁਕਤੀ ਤੇ ਸ਼ਕਤੀਕਰਨ ਦੇ ਲੇਖੇ ਲਾਈ ਸੀ। ਹਾਲਾਂਕਿ ਇਸ ਦੀ ਗਹਿਰਾਈ ਵਿਚ ਇਹ ਮੁੱਦਾ ਪਿਆ ਹੈ ਕਿ ਭਾਰਤੀ ਲੋਕਾਂ ਨੇ ਉਨ੍ਹਾਂ ਨੂੰ ਪੱਛਮ ਦੇ ਲੋਕਾਂ ਦੀ ਨਕਲ ਵਜੋਂ ਢਾਲਣ ਦੀਆਂ ਬਸਤੀਵਾਦੀ ਕੋਸ਼ਿਸ਼ਾਂ ਦਾ ਕਿਹੋ ਜਿਹਾ ਹੁੰਗਾਰਾ ਭਰਿਆ ਸੀ। ਮੈਕਾਲੇ ਦੇ 1835 ਦੇ ਲੇਖਾਂ ਵਿਚ ਅਰਬੀ ਅਤੇ ਸੰਸਕ੍ਰਿਤ ਵਿਚ ਪੜ੍ਹਾਈ ਕਰਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਇਮਦਾਦ ਦੇਣ ਦੀ ਈਸਟ ਇੰਡੀਆ ਕੰਪਨੀ ਦੀ ਨੀਤੀ ਵਿਚ ਤਬਦੀਲੀ ਲਿਆਉਣ ਅਤੇ ਇਨ੍ਹਾਂ ਦੀ ਥਾਂ ਅਜਿਹੀਆਂ ਸੰਸਥਾਵਾਂ ਲਈ ਫੰਡ ਮੁਹੱਈਆ ਕਰਾਉਣ ’ਤੇ ਜ਼ੋਰ ਦਿੱਤਾ ਗਿਆ ਸੀ ਜਿਨ੍ਹਾਂ ਵਿਚ ਅੰਗਰੇਜ਼ੀ ਭਾਸ਼ਾ ਰਾਹੀਂ ਪੜ੍ਹਾਈ ਕਰਾਈ ਜਾਵੇਗੀ। ਧੁਰ ਬਸਤੀਵਾਦੀ ਹੋਣ ਕਰ ਕੇ ਮੈਕਾਲੇ ਭਾਰਤੀ ਸਭਿਅਤਾ ਨੂੰ ਕਮਤਰ ਗਿਣਦਾ ਸੀ। ਦਿਲਚਸਪ ਗੱਲ ਇਹ ਹੈ ਕਿ ਆਪਣੇ ਲੇਖਾਂ ਵਿਚ ਉਸ ਨੇ ਇਹ ਵੀ ਆਖਿਆ ਸੀ ਕਿ ਅਜਿਹੇ ਕੁਝ ਭਾਰਤੀ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਹਿਰਾ ਅਤੇ ਰਵਾਨੀ ਵਾਲਾ ਗਿਆਨ ਹਾਸਿਲ ਹੋ ਗਿਆ ਹੈ। ਉਹ ਚਾਹੁੰਦਾ ਸੀ ਕਿ ਇਸ ਜਮਾਤ ਨੂੰ ਪ੍ਰਫੁੱਲਤ ਕੀਤਾ ਜਾਵੇ। ਉਸ ਨੇ ਆਖਿਆ ਸੀ, ‘ਸਾਨੂੰ ਇਸ ਵੇਲੇ ਵੱਧ ਤੋਂ ਵੱਧ ਅਜਿਹੀ ਜਮਾਤ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਸਾਡੇ ਅਤੇ ਸਾਡੇ ਅਧੀਨ ਕਰੋੜਾਂ ਲੋਕਾਂ ਦਰਮਿਆਨ ਤਰਜਮਾਕਾਰ ਦੀ ਭੂਮਿਕਾ ਨਿਭਾਵੇ, ਇਕ ਅਜਿਹੀ ਜਮਾਤ ਜਿਸ ਦਾ ਖ਼ੂਨ ਤੇ ਰੰਗ ਤਾਂ ਹਿੰਦੁਸਤਾਨੀ ਹੋਵੇ ਪਰ ਸੁਹਜ ਸੁਆਦ, ਸੋਚ, ਇਖ਼ਲਾਕ ਅਤੇ ਬੁੱਧੀ ਪੱਖੋਂ ਅੰਗਰੇਜ਼ ਹੋਵੇ।’ ਕੀ ਮੈਕਾਲੇ ਨੇ ਆਪਣਾ ਮੰਤਵ ਵਾਕਈ ਪੂਰਾ ਕਰ ਲਿਆ ਸੀ? ਉਂਝ, ਰੋਹਬਦਾਰ ਢੰਗ ਨਾਲ ਲਈ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਅੰਗਰੇਜ਼ੀ ਸਿੱਖ ਲਈ ਸੀ ਤੇ ਕੁਝ ਹੱਦ ਤੱਕ ਜਿਨ੍ਹਾਂ ਦੇ ਰੰਗ ਢੰਗ ਅੰਗਰੇਜ਼ਾਂ ਵਾਲੇ ਹੋ ਗਏ ਸਨ, ਉਨ੍ਹਾਂ ਦੀ ਭਾਰਤੀਅਤਾ ਕਦੇ ਨਹੀਂ ਗੁਆਚੀ। ਦਰਅਸਲ, ਇਨ੍ਹਾਂ ਵਿਚੋਂ ਕਈ ਤਾਂ ਕੱਟੜ ਰਾਸ਼ਟਰਵਾਦੀ ਬਣ ਗਏ ਅਤੇ ਉਨ੍ਹਾਂ ਭਾਰਤ ਦੀ ਸਿਆਸੀ ਜਾਗ੍ਰਿਤੀ ਵਿਚ ਯੋਗਦਾਨ ਦਿੱਤਾ ਸੀ ਅਤੇ ਇਸ ਤਰ੍ਹਾਂ ਭਾਰਤ ਨੂੰ ਆਪਣੀ ਪ੍ਰਾਚੀਨ ਸ਼ਾਨੋ-ਸ਼ੌਕਤ ਹਾਸਿਲ ਕਰਨ ਵਿਚ ਮਦਦ ਦਿੱਤੀ ਸੀ ਅਤੇ ਇਸ ਦੇ ਨਾਲ ਹੀ ਬਰਾਬਰੀ ਤੇ ਸਮਾਜਿਕ ਨਿਆਂ ਦੇ ਜ਼ਾਵੀਏ ਤੋਂ ਭਾਰਤੀ ਸਮਾਜ ਵਿਚ ਸੁਧਾਰ ਲਿਆਉਣ ਦੀ ਚੇਸ਼ਟਾ ਵੀ ਪ੍ਰਗਟ ਕੀਤੀ। ਇਹ ਖਿਆਲ ਸਹੀ ਨਹੀਂ ਹੈ ਕਿ ਇਹ ਜਮਾਤ ਜਿਵੇਂ ਵਿਕਸਤ ਹੋਈ ਸੀ, ਪ੍ਰਮਾਣਿਕ ਭਾਰਤੀ ਨਹੀਂ ਮੰਨੀ ਜਾ ਸਕਦੀ ਕਿਉਂਕਿ ਇਹ ਆਪਣੀਆਂ ਭਾਰਤੀ ਜੜ੍ਹਾਂ ਤੋਂ ਕਦੇ ਨਹੀਂ ਟੁੱਟੀ ਸੀ। ਪ੍ਰਧਾਨ ਮੰਤਰੀ ਦੀ ਇਹ ਗੱਲ ਸਹੀ ਹੈ ਕਿ ਭਾਰਤੀਆਂ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ’ਤੇ ਮਾਣ ਕਰਨਾ ਚਾਹੀਦਾ ਹੈ। ਇਨ੍ਹਾਂ ਸਾਰੀਆਂ ਦੀ ਅਮੀਰ ਵਿਰਾਸਤ ਹੈ ਤੇ ਇਹ ਭਾਰਤੀ ਸਵੈ-ਪ੍ਰਗਟਾਵੇ ਦਾ ਵਾਹਨ ਬਣੀਆਂ ਰਹੀਆਂ ਹਨ ਤੇ ਬਣੀਆਂ ਰਹਿਣਗੀਆਂ। ਉਨ੍ਹਾਂ ਦਾ ਇਹ ਕਹਿਣਾ ਵੀ ਸਹੀ ਹੈ ਕਿ ਭਾਰਤੀਆਂ ਨੂੰ ਆਪਣੇ ਵੱਖਰੇ ਮਿਆਰ ਸਥਾਪਤ ਕਰਨੇ ਚਾਹੀਦੇ ਹਨ। ਇਸ ਸਬੰਧ ਵਿਚ ਉਨ੍ਹਾਂ ਆਖਿਆ, “ਭਾਈਓ, ਹੋਰ ਕਿੰਨੀ ਦੇਰ ਦੁਨੀਆ ਸਾਨੂੰ ਪ੍ਰਮਾਣ ਪੱਤਰ ਦਿੰਦੀ ਰਹੇਗੀ? ਹੋਰ ਕਿੰਨੀ ਦੇਰ ਅਸੀਂ ਦੂਜਿਆਂ ਦੇ ਪ੍ਰਮਾਣ ਪੱਤਰਾਂ ’ਤੇ ਜ਼ਿੰਦਾ ਰਹਾਂਗੇ? ਕੀ ਸਾਨੂੰ ਆਪਣੇ ਪ੍ਰਮਾਣ ਆਪ ਤਿਆਰ ਨਹੀਂ ਕਰਨੇ ਚਾਹੀਦੇ?” ਬਿਲਕੁੱਲ ਕਰਨੇ ਚਾਹੀਦੇ ਹਨ ਪਰ ਤੱਥ ਇਹ ਹੈ ਕਿ ਸਿਰਫ਼ ਵਿਕਸਤ ਮੁਲ਼ਕਾਂ ਵਲੋਂ ਤੈਅ ਕੀਤੇ ਜਾਂਦੇ ਮਿਆਰਾਂ ਦੀ ਹੀ ਪਾਲਣਾ ਕੀਤੀ ਜਾਂਦੀ ਹੈ। ਗਿਆਨ ਖ਼ਾਸਕਰ ਸਾਇੰਸ ਤੇ ਤਕਨਾਲੋਜੀ ਦੇ ਖੇਤਰ ਵਿਚ ਤਾਂ ਇੰਝ ਹੀ ਹੁੰਦਾ ਹੈ। ਇੱਥੇ ਸਾਨੂੰ ਆਪਣੇ ਤੋਂ ਬਹੁਤ ਹੀ ਬੇਕਿਰਕ ਸਵਾਲ ਪੁੱਛਣ ਦੀ ਲੋੜ ਹੈ। ਸਾਇੰਸ ਤੇ ਤਕਨਾਲੋਜੀ ਦੇ ਮੋਹਰੀ ਖੇਤਰਾਂ ਵਿਚ ਭਾਰਤ ਕਿਹੋ ਜਿਹਾ ਕੰਮ ਕਰ ਰਿਹਾ ਹੈ? ਬਹੁਤ ਸਾਰੇ ਭਾਰਤੀ ਇਨ੍ਹਾਂ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ ਤੋਂ ਬਾਹਰ ਕੰਮ ਕਰ ਰਹੇ ਹਨ। ਸਾਨੂੰ ਤੇਜ਼ੀ ਨਾਲ ਅਗਾਂਹ ਵਧਣਾ ਪਵੇਗਾ ਅਤੇ ਗਣਿਤ, ਵਿਗਿਆਨ ਅਤੇ ਔਸ਼ਧੀ ਦੇ ਖੇਤਰ ਵਿਚ ਸਾਡੇ ਵੱਡੇ ਵਡੇਰਿਆਂ ਵਲੋਂ ਮਾਰੀਆਂ ਗਈਆਂ ਮੱਲਾਂ ਦੀ ਖੋਜ ਕਰਨੀ ਪਵੇਗੀ ਜਿਸ ਤੋਂ ਸਾਨੂੰ ਪ੍ਰੇਰਨਾ ਮਿਲ ਸਕੇ ਪਰ ਇਸ ਤੋਂ ਵੱਧ ਕੇ ਇਸ ਮਾਰਗ ’ਤੇ ਸਾਡੇ ਲਈ ਸਹਾਈ ਨਹੀਂ ਹੋ ਸਕੇਗੀ । ਨਵਾਂ ਗਿਆਨ ਭਾਵੇਂ ਕਿਸੇ ਤੋਂ ਵੀ ਮਿਲੇ, ਸਾਨੂੰ ਲੈਣਾ ਪਵੇਗਾ ਅਤੇ ਫਿਰ ਭਾਰਤ ਵਿਚ ਇਸ ’ਤੇ ਹੋਰ ਕੰਮ ਕਰਨਾ ਪਵੇਗਾ। ਕੀ ਇਹੋ ਜਿਹੀ ਪਹੁੰਚ ਗ਼ੁਲਾਮ ਮਾਨਸਿਕਤਾ ਦੀ ਰਹਿੰਦ-ਖੂੰਹਦ ਗਿਣੀ ਜਾਵੇਗੀ? ਅਗਲੇ 25 ਸਾਲਾਂ ਦੌਰਾਨ ਭਾਰਤੀਆਂ ਨੂੰ ਆਪਣੀਆਂ ਕੁਝ ਸੰਸਥਾਵਾਂ ਵਿਚ ਬਸਤੀਵਾਦ ਦੀਆਂ ਵਿਸੰਗਤੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਸਾਡੇ ਹਥਿਆਰਬੰਦ ਦਸਤਿਆਂ ਦੀ ਪੇਸ਼ੇਵਰ ਯੋਗਤਾ ਅਤੇ ਬਹਾਦਰੀ ’ਤੇ ਮਾਣ ਹੈ। ਉਨ੍ਹਾਂ ਨੇ ਵਾਰ ਵਾਰ ਆਪਣੀ ਦੇਸ਼ਭਗਤੀ ਦਾ ਪ੍ਰਗਟਾਵਾ ਕੀਤਾ ਹੈ ਪਰ ਕੀ ਅਸੀਂ ਇਸ ਦੇ ਨਾਲ ਹੀ ਮੰਗਲ ਪਾਂਡੇ ਦੀ ਯਾਦ ਦਾ ਸਤਿਕਾਰ ਕਰ ਸਕਦੇ ਹਾਂ ਅਤੇ ਕੁਝ ਫ਼ੌਜੀ ਯੂਨਿਟਾਂ ਵਿਚ ਬਰਤਾਨਵੀ ਵਿਰਾਸਤ ਨੂੰ ਕਾਇਮ ਰੱਖ ਕੇ ਸੰਤੋਖ ਕਰ ਲਿਆ ਜਾਵੇ? ਭਾਰਤੀ ਗਣਰਾਜ ਦੀ ਮਹਾਨ ਫ਼ੌਜ ਅੰਗਰੇਜ਼ਾਂ ਦੇ ਹਿੰਦੋਸਤਾਨ ਦੀ ਫ਼ੌਜ ਨਾਲੋਂ ਸਿਫ਼ਤੀ ਰੂਪ ਵਿਚ ਵੱਖਰੀ ਹੈ। *ਸਾਬਕਾ ਵਿਦੇਸ਼ ਸਕੱਤਰ।

Leave a Comment

Your email address will not be published. Required fields are marked *