IMG-LOGO
Home News index.html
ਪੰਜਾਬ

ਸਾਰਕ ਦੀ ਪੁਨਰ-ਸੁਰਜੀਤੀ ਨਾਲ ਭਾਰਤ-ਪਾਕਿ ਸਬੰਧ ਬਿਹਤਰ ਹੋਣਗੇ: ਮਨੀਸ਼ੰਕਰ ਅਈਅਰ

by Admin - 2022-08-13 19:59:38 0 Views 0 Comment
IMG
ਚੰਡੀਗੜ੍ਹ - ਸਾਬਕਾ ਕੇਂਦਰੀ ਮੰਤਰੀ ਮਨੀਸ਼ੰਕਰ ਅਈਅਰ ਨੇ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਦੀ ਕੁੰਜੀ ਵਜੋਂ ਸਾਰਕ ਦੇ ਖੇਤਰੀ ਪਲੈਟਫਾਰਮ ਨੂੰ ਮੁੜ ਸਰਗਰਮ ਕਰਨ ਦਾ ਸੱਦਾ ਦਿੱਤਾ। ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੈਟਫਾਰਮ (ਆਈਡੀਪੀ) ਵੱਲੋਂ ‘ਟਾਕਿੰਗ ਸਾਰਕ- ਏ ਹੋਪ ਸਾਊਥ ਏਸ਼ੀਆ ਮਸਟ ਨਾਟ ਲੈੱਟ ਗੋ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਉਨ੍ਹਾਂ ਕਿਹਾ ਕਿ ਸਰਹੱਦ ਦੇ ਦੋਵੇਂ ਪਾਸੇ ਅਜਿਹੇ ਤੱਤ ਹਨ ਜੋ ਦੋ ਪਰਮਾਣੂ ਸ਼ਕਤੀਆਂ ਵਿਚਕਾਰ ਸ਼ਾਂਤੀ ਦੇ ਵਿਰੋਧੀ ਹਨ ਜਿਸ ਦਾ ਜਵਾਬ ਦੁਵੱਲੀ ਸ਼ਾਂਤੀ ਅਤੇ ਸਾਰਕ ਸੰਮੇਲਨਾਂ ਦੀ ਪੁਨਰ-ਸੁਰਜੀਤੀ ਦੀ ਮੰਗ ਕਰਨ ਵਾਲੀ ਇੱਕ ਲੋਕ ਲਹਿਰ ਹੋਣਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਮਨੀ ਸ਼ੰਕਰ ਅਈਅਰ ਡਿਪਲੋਮੈਟ ਤੋਂ ਸਿਆਸਤਦਾਨ ਬਣੇ ਸਨ ਅਤੇ ਦੱਖਣੀ-ਏਸ਼ੀਆ ਸ਼ਾਂਤੀ ਦੇ ਮਜ਼ਬੂਤ ਪੈਰੋਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਕੋਸਣ ਦੀ ਬਜਾਏ ਸਾਨੂੰ ਆਪਣੇ ਗੁਆਂਢੀ ਦੇਸ਼ ਨੂੰ ਵਧਾਈ ਦੇਣੀ ਚਾਹੀਦੀ ਹੈ ਕਿਉਂਕਿ 14 ਅਗਸਤ ਉਨ੍ਹਾਂ ਦਾ ਅੰਮ੍ਰਿਤ ਮਹਾਉਤਸਵ ਵੀ ਹੈ, ਬਦਲੇ ਵਿੱਚ 15 ਅਗਸਤ ਨੂੰ ਸਾਨੂੰ ਵੀ ਪਿਆਰ ਹੀ ਮਿਲੇਗਾ। ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਹਿੰਦੂਤਵ ਏਜੰਡੇ ਨੂੰ ਹਰਾਉਣਾ ਜਾਂ ਪਾਕਿਸਤਾਨ ਦੀ ਰਾਜਨੀਤੀ ’ਤੇ ਕੱਟੜਪੰਥੀ ਇਸਲਾਮੀ ਤੱਤਾਂ ਅਤੇ ਫੌਜ ਦੀ ਪਕੜ ਨੂੰ ਕਮਜ਼ੋਰ ਕਰਨਾ ਹੁਣ ਲਗਪਗ ਅਸੰਭਵ ਹੈ ਪਰ ਮਜ਼ਬੂਤ ਸਾਰਕ ਦੀ ਪੁਨਰ-ਸੁਰਜੀਤੀ ਇਨ੍ਹਾਂ ਸਮੀਕਰਨਾਂ ਨੂੰ ਬਦਲ ਸਕਦੀ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਆਈਡੀ ਖਜੂਰੀਆ, ਭਾਰਤ-ਪਾਕਿ ਸ਼ਾਂਤੀ ਕਾਰਕੁਨ ਓਪੀ ਸ਼ਾਹ ਤੇ ਹੋਰਨਾਂ ਨੇ ਸੰਬੋਧਨ ਕੀਤਾ।

Leave a Comment

Your email address will not be published. Required fields are marked *