IMG-LOGO
Home News ������ ������������ ��������������������������� ������ 10 ��������� ������������������ ������������ ������ ������������������ ������ ��������� ������ ������������������������ ���������������, ���������-��������� ������������������������ ������ ��������������� ������ ��������� ���������������
ਸੰਸਾਰ

ਓਕ ਕਰੀਕ ਵਿਸਕਾਨਸਿਨ ’ਚ 10 ਸਾਲ ਪਹਿਲਾਂ ਮਾਰੇ ਗਏ ਸਿੱਖਾਂ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ, ਵੱਖ-ਵੱਖ ਕਮਿਊਨਿਟੀ ਦੇ ਲੋਕਾਂ ਨੇ ਭਰੀ ਹਾਜ਼ਰੀ

by Admin - 2022-08-10 20:11:06 0 Views 0 Comment
IMG
ਓਕ ਕਰੀਕ/ਵਿਸਕਾਨਸਿਨ : 10 ਸਾਲ ਪਹਿਲਾਂ ਇਕ ਨਫਰਤਪ੍ਰਸਤ ਵਲੋਂ ਗੁਰੂਘਰ ਵਿਖੇ ਨਤਮਸਤਕ ਹੋ ਰਹੀਆਂ ਗੁਰੂ ਕੀਆਂ ਸੰਗਤਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਕੇ ਕਈ ਸਿੱਖ ਮਾਰ ਦਿੱਤੇ ਸਨ ਅਤੇ ਦਰਜਨਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਸਿੱਖ ਸਨ ਅਤੇ ਗੁਰੂ ਘਰ ਵਿਖੇ ਮਨੁੱਖਤਾ ਦੀ ਸੇਵਾ ਕਰ ਰਹੇ ਸਨ ਜਿਸਦੀ ਅਮਰੀਕਾ ਸਮੇਤ ਸਾਰੀ ਦੁਨੀਆ ਵਿਚ ਹਾਹਾਕਾਰ ਮਚ ਗਈ ਸੀ। ਇਥੇ ਸਿੱਖਾਂ ਨੂੰ ਬਚਾਉਣ ਲਈ ਪੁਲਿਸ ਆਫੀਸਰ LT BRIAN MURPHY ਵਲੋਂ ਆਪਣੇ ਜਿਸਮ ਵਿਚ ਅਣਗਿਣਤ ਗੋਲੀਆਂ ਖਾ ਕੇ ਅਣਗਿਣਤ ਸਿੱਖਾਂ ਦੀ ਜਾਨ ਬਚਾਈ ਸੀ ਉਸ ਸਮੇਂ ਅੱਜ ਦੇ ਪ੍ਰੈਜੀਡੈਂਟ ਅਤੇ ਉਸ ਸਮੇਂ ਦੇ ਵਾਇਸ ਪ੍ਰੈਜੀਡੈਂਟ ਜੋਅ ਬਾਈਡਨ ਨੇ ਸਨਮਾਨਿਤ ਕੀਤਾ ਸੀ। ਅੱਜ 10 ਸਾਲ ਬਾਅਦ ਭਾਰੀ ਗਿਣਤੀ ’ਚ ਸੰਗਤਾਂ ਵਲੋਂ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਸਮਾਗਮ ਨੂੰ ਵੱਖ-ਵੱਖ ਸ਼ਖਸੀਅਤਾਂ ਨੇ ਸਨਮਾਨਿਤ ਕੀਤਾ ਜਿਨ੍ਹਾਂ ’ਚ ਅਮਰੀਕਾ ਦੇ ਉਘੇ ਸਿੱਖ ਆਗੂ ਡਾ. ਰਾਜਵੰਤ ਸਿੰਘ, Marc Elrich, County Executive of the Montgomery County spoke as the first speaker. Others who spoke were Anne Derse, St. Johns Episcopal (Christian speaker), Kersi Shroff (Zoroastrian speaker), Faizul Khan (Muslim speaker), Matthew Regan (Buddhist speaker), Dr. Siva Subramanian Hindu speaker, Jennifer Lotfi (Baha'i community), Ron Halber, JCRC (Jewish speaker), Jim Stowe, Director of the Human Rights Commission also spoke. Department of Justice sent Benoy Thomas, Regional Director, To express their solidarity with the community. ਨੇ ਸੰਬੋਧਨ ਕੀਤਾ। ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ। ਜਦੋਂ ਤੱਕ ਮੋਮਬੱਤੀਆਂ ਜਗਦੀਆਂ ਰਹੀਆਂ ਵਾਹਿਗੁਰੂ ਦਾ ਜਾਪ ਹੁੰਦਾ ਰਿਹਾ। ਬੱਚਿਆਂ ਨੇ ਹੱਥਾਂ ਵਿਚ ਮਾਰੇ ਗਏ ਸਿੱਖਾਂ ਦੀਆਂ ਹੱਥਾਂ ’ਚ ਫੋਟੋਆਂ ਫੜੀਆਂ ਹੋਈਆਂ ਸਨ। ਇਨ੍ਹਾਂ ਪੋਸਟਰਾਂ ਦੀ ਸੇਵਾ ਬੱਚਿਆਂ ਜਿਨ੍ਹਾਂ ’ਚ ਪ੍ਰੀਤ ਅੰਮਿ੍ਰਤ ਕੌਰ ਅਤੇ ਹੋਰ ਸੇਵਾਦਾਰ ਸ਼ਾਮਲ ਸਨ। ਅਖੀਰ ’ਚ ਸਿੱਖ ਆਗੂ ਡਾ. ਰਾਜਵੰਤ ਸਿੰਘ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ।

Leave a Comment

Your email address will not be published. Required fields are marked *