IMG-LOGO
Home News ��������� ������ ��������������� ������������ ��������� ������ ������������������ ��������� ������������ ���������������
ਦੇਸ਼

ਚੀਨ ਨੇ ਮਸ਼ਕਾਂ ਜਾਰੀ ਰੱਖ ਕੇ ਤਾਇਵਾਨ ’ਤੇ ਦਬਾਅ ਵਧਾਇਆ

by Admin - 2022-08-07 23:40:54 0 Views 0 Comment
IMG
ਤਾਇਵਾਨ ਨੇ ਮੰਗਲਵਾਰ ਅਤੇ ਵੀਰਵਾਰ ਨੂੰ ਮਸ਼ਕਾਂ ਦਾ ਕੀਤਾ ਐਲਾਨ; ਰਾਸ਼ਟਰਪਤੀ ਨੇ ਕੌਮਾਂਤਰੀ ਭਾਈਚਾਰੇ ਤੋਂ ਮੰਗੀ ਹਮਾਇਤ ਪੇਈਚਿੰਗ - ਚੀਨ ਨੇ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਤਾਇਵਾਨ ਨੇੜੇ ਹਵਾ ਅਤੇ ਸਮੁੰਦਰ ’ਚ ਫ਼ੌਜੀ ਮਸ਼ਕਾਂ ਜਾਰੀ ਰੱਖੀਆਂ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੂੰ ਸ਼ਾਂਤ ਰਹਿਣ ਦੀਆਂ ਕੀਤੀਆਂ ਗਈਆਂ ਅਪੀਲਾਂ ਦੇ ਬਾਵਜੂਦ ਉਸ ਦੇ ਤੇਵਰ ਨਰਮ ਨਹੀਂ ਪਏ ਹਨ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਕਿਹਾ ਕਿ ਮਸ਼ਕਾਂ ਦੌਰਾਨ ਹਵਾ ਅਤੇ ਜ਼ਮੀਨੀ ਪੱਧਰ ’ਤੇ ਲੰਬੀ ਦੂਰੀ ਦੇ ਹਮਲਿਆਂ ’ਤੇ ਜ਼ੋਰ ਦਿੱਤਾ ਗਿਆ। ਉਂਜ ਚੀਨੀ ਫ਼ੌਜ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਉਹ ਅੱਗੇ ਮਸ਼ਕਾਂ ਜਾਰੀ ਰੱਖੇਗੀ ਜਾਂ ਨਹੀਂ। ਉਧਰ ਤਾਇਵਾਨ ਨੇ ਕਿਹਾ ਕਿ ਉਨ੍ਹਾਂ ਜਲਡਮਰੂ ’ਚ ਕਈ ਚੀਨੀ ਜੈੱਟ, ਸਮੁੰਦਰੀ ਜਹਾਜ਼ ਅਤੇ ਡਰੋਨ ਦੇਖੇ ਹਨ। ਤਾਇਵਾਨ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਵੱਲੋਂ ਚੀਨੀ ਮਸ਼ਕਾਂ ਦਾ ਜਵਾਬ ਦੇਣ ਲਈ ਦੱਖਣੀ ਪਿੰਗਟੁੰਗ ਕਾਊਂਟੀ ’ਚ ਮੰਗਲਵਾਰ ਅਤੇ ਵੀਰਵਾਰ ਨੂੰ ਮਸ਼ਕ ਕੀਤੀ ਜਾਵੇਗੀ। ਫ਼ੌਜੀ ਮਸ਼ਕਾਂ ’ਚ ਸਨਾਈਪਰ, ਬਖ਼ਤਰਬੰਦ ਵਾਹਨ ਅਤੇ ਹਮਲੇ ਕਰਨ ਵਾਲੇ ਹੈਲੀਕਾਪਟਰ ਵੀ ਹਿੱਸਾ ਲੈਣਗੇ। ਚੀਨ ਧਮਕੀ ਦਿੰਦਾ ਆ ਰਿਹਾ ਹੈ ਕਿ ਤਾਇਵਾਨ ਉਸ ਦਾ ਇਲਾਕਾ ਹੈ ਅਤੇ ਲੋੜ ਪੈਣ ’ਤੇ ਉਹ ਜਬਰੀ ਉਸ ’ਤੇ ਕਬਜ਼ਾ ਕਰ ਲਵੇਗਾ। ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ ਅਤੇ ਉਨ੍ਹਾਂ ਜੈੱਟ ਅਤੇ ਜੰਗੀ ਬੇੜੇ ਤਾਇਨਾਤ ਕੀਤੇ ਹਨ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਜਮਹੂਰੀ ਤਾਇਵਾਨ ਨੂੰ ਹਮਾਇਤ ਦੇਣ ਅਤੇ ਖੇਤਰੀ ਸੁਰੱਖਿਆ ਦੇ ਵਿਗੜ ਰਹੇ ਹਾਲਾਤ ਨੂੰ ਰੋਕਣ ਲਈ ਕਦਮ ਉਠਾਉਣ। ਸਿੰਗਾਪੁਰ ਦੇ ਕੌਮੀ ਸੁਰੱਖਿਆ ਬਾਰੇ ਮੰਤਰੀ ਤਿਓ ਚੀ ਹੀਨ ਨੇ ਕਿਹਾ ਫੇਸਬੁੱਕ ’ਤੇ ਸ਼ਨਿਚਰਵਾਰ ਨੂੰ ਕਿਹਾ ਕਿ ਤਾਇਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਕਾਰਨ ਜੰਗ ਹੋ ਸਕਦੀ ਹੈ। ਉਨ੍ਹਾਂ ਆਸ ਜਤਾਈ ਕਿ ਸਾਰੀਆਂ ਧਿਰਾਂ ਅਕਲਮੰਦੀ ਤੋਂ ਕੰਮ ਲੈਣਗੀਆਂ ਤਾਂ ਜੋ ਦੱਖਣ-ਪੂਰਬੀ ਏਸ਼ੀਆ ’ਚ ਇਸ ਤਣਾਅ ਦਾ ਮਾੜਾ ਅਸਰ ਨਾ ਪਵੇ।

Leave a Comment

Your email address will not be published. Required fields are marked *