IMG-LOGO
Home News ������������ ��������������� ��������� ������ ������������ ������ ������������������������
ਦੇਸ਼

ਧਨਖੜ ਹੋਣਗੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ

by Admin - 2022-08-06 23:23:36 0 Views 0 Comment
IMG
ਐੱਨਡੀਏ ਉਮੀਦਵਾਰ ਧਨਖੜ ਨੇ ਵਿਰੋਧੀ ਮਾਰਗਰੇਟ ਅਲਵਾ ਨੂੰ ਹਰਾਇਆ ਨਵੀਂ ਦਿੱਲੀ-ਐੱਨਡੀਏ ਉਮੀਦਵਾਰ ਜਗਦੀਪ ਧਨਖੜ (71) ਅੱਜ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਯੂਪੀਏ ਅਤੇ ਵਿਰੋਧੀ ਧਿਰਾਂ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ। ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਸ੍ਰੀ ਧਨਖੜ ਨੂੰ 528 ਅਤੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ (80) ਨੂੰ 182 ਵੋਟਾਂ ਮਿਲੀਆਂ। ਮਾਰਗਰੇਟ ਅਲਵਾ ਨੇ ਹਾਰ ਸਵੀਕਾਰ ਕਰਦਿਆਂ ਸ੍ਰੀ ਧਨਖੜ ਨੂੰ ਉਪ ਰਾਸ਼ਟਰਪਤੀ ਬਣਨ ’ਤੇ ਵਧਾਈ ਦਿੱਤੀ ਹੈ। ਜਿਵੇਂ ਹੀ ਨਤੀਜਿਆਂ ਦਾ ਐਲਾਨ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਧਨਖੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਮੌਜੂਦਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਣੇ ਕਈ ਆਗੂਆਂ ਨੇ ਸ੍ਰੀ ਧਨਖੜ ਨੂੰ ਉਪ ਰਾਸ਼ਟਰਪਤੀ ਬਣਨ ’ਤੇ ਵਧਾਈ ਦਿੱਤੀ ਹੈ। ਉਹ ਐੱਮ ਵੈਂਕਈਆ ਨਾਇਡੂ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਮੁਕੰਮਲ ਹੋ ਰਿਹਾ ਹੈ। ਸ੍ਰੀ ਧਨਖੜ ਦਾ ਚੋਣ ਜਿੱਤਣਾ ਯਕੀਨੀ ਮੰਨਿਆ ਜਾ ਰਿਹਾ ਸੀ ਕਿਉਂਕਿ ਭਾਜਪਾ ਨੂੰ ਲੋਕ ਸਭਾ ’ਚ ਪੂਰਨ ਬਹੁਮਤ ਹਾਸਲ ਹੈ ਜਦਕਿ ਰਾਜ ਸਭਾ ’ਚ ਵੀ ਉਸ ਦੇ 91 ਮੈਂਬਰ ਹਨ। ਚੋਣ ਦਾ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਰਿਹਾਇਸ਼ ਦੇ ਬਾਹਰ ਜਸ਼ਨ ਸ਼ੁਰੂ ਹੋ ਗਏ ਸਨ ਜਿਥੇ ਸ੍ਰੀ ਧਨਖੜ ਮੌਜੂਦ ਸਨ। ਸ੍ਰੀ ਧਨਖੜ ਦੇ ਗ੍ਰਹਿ ਨਗਰ ਝੁਨਝੁਨੂ (ਰਾਜਸਥਾਨ) ’ਚ ਵੀ ਲੋਕਾਂ ਨੇ ਜਸ਼ਨ ਮਨਾਏ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਕੁੱਲ 780 ਵੋਟਰਾਂ ’ਚੋਂ 725 ਨੇ ਵੋਟ ਭੁਗਤਾਈ ਜਿਨ੍ਹਾਂ ’ਚੋਂ 15 ਵੋਟਾਂ ਅਯੋਗ ਠਹਿਰਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 92.94 ਫ਼ੀਸਦ ਪੋਲਿੰਗ ਹੋਈ ਸੀ ਅਤੇ ਉਮੀਦਵਾਰ ਨੂੰ ਜਿੱਤ ਲਈ 365 ਵੋਟਾਂ ਦੀ ਲੋੜ ਸੀ। ਸ੍ਰੀ ਧਨਖੜ ਨੂੰ 74.36 ਫ਼ੀਸਦ ਵੋਟਾਂ ਪਈਆਂ। ਉਪ ਰਾਸ਼ਟਰਪਤੀ ਲਈ ਹੋਈ ਚੋਣ ’ਚ 55 ਸੰਸਦ ਮੈਂਬਰਾਂ ਨੇ ਹਿੱਸਾ ਨਹੀਂ ਲਿਆ। ਤ੍ਰਿਣਮੂਲ ਕਾਂਗਰਸ, ਜਿਸ ਦੇ ਕੁੱਲ 39 ਸੰਸਦ ਮੈਂਬਰ ਹਨ, ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਨਾ ਪਾਉਣ ਦਾ ਫ਼ੈਸਲਾ ਲਿਆ ਸੀ ਪਰ ਉਸ ਦੇ ਦੋ ਸੰਸਦ ਮੈਂਬਰਾਂ ਸ਼ਿਸ਼ਿਰ ਕੁਮਾਰ ਅਧਿਕਾਰੀ ਅਤੇ ਦਿਬੇਂਦੂ ਅਧਿਕਾਰੀ ਨੇ ਆਪਣੀਆਂ ਵੋਟਾਂ ਪਾਈਆਂ। ਭਾਜਪਾ ਦੇ ਦੋ ਸੰਸਦ ਮੈਂਬਰਾਂ ਸਨੀ ਦਿਓਲ ਅਤੇ ਸੰਜੈ ਧੋਤਰੇ, ਮੁਲਾਇਮ ਸਿੰਘ ਯਾਦਵ ਤੇ ਸ਼ਫੀਕੁਰ ਰਹਿਮਾਨ ਬਾਰਕ (ਸਮਾਜਵਾਦੀ ਪਾਰਟੀ) ਸਮੇਤ ਹੋਰਾਂ ਨੇ ਵੀ ਆਪਣੀ ਵੋਟ ਨਹੀਂ ਪਾਈ।

Leave a Comment

Your email address will not be published. Required fields are marked *